? ਕੀ ਹਰੇਕ ਚੀਜ਼ ਦਾ ਪੁੰਜ ਗਤੀ ਵਿੱਚ ਹੋਣ ਤੇ ਘਟਦਾ ਹੈ।

ਮੇਘ ਰਾਜ ਮਿੱਤਰ

? ਧਰਤੀ ਵੀ ਇੱਕ ਚੁੰਬਕ ਵਾਂਗ ਕੰਮ ਕਰਦੀ ਹੈ। ਅਜਿਹਾ ਕਿਉਂ ਹੁੰਦਾ ਹੈ।
? ਕੀ ਜੇ ਕੋਈ ਆਦਮੀ ਪੁਲਾੜ ਵਿੱਚ ਖੜ੍ਹ ਜਾਵੇ ਤਾਂ ਉਹ ਫਟ ਜਾਂਦਾ ਹੈ। ਅਜਿਹਾ ਕਿਉਂ।
? ਕੀ ਕੋਈ ਅਜਿਹੀ ਵਿਧੀ ਹੈ ਜਿਸ ਨਾਲ ਕਿਸੇ ਚੀਜ਼ ਨੂੰ ਗਾਇਬ ਕਰ ਦਿੱਤਾ ਜਾਵੇ।
-ਜਗਤਾਰ ਸਿੰਘ ‘ਸੇਖੋਂ’, ਪਿੰਡ : ਬੋੜਾਵਾਲ, ਤਹਿ: ਬੁਢਲਾਡਾ, ਜ਼ਿਲ੍ਹਾ : ਮਾਨਸਾ
– ਹਰੇਕ ਵਸਤੂ ਦਾ ਪੁੰਜ ਉਸਦੀ ਗਤੀ ਤੇ ਨਿਰਭਰ ਕਰਦਾ ਹੈ। ਗਤੀ ਵਧਣ ਨਾਲ ਪੁੰਜ ਘਟਦਾ ਜਾਂਦਾ ਹੈ, ਗਤੀ ਘਟਣ ਨਾਲ ਪੁੰਜ ਵਧ ਜਾਂਦਾ ਹੈ।
– ਧਰਤੀ ਦੇ ਭੂਗੋਲਿਕ ਧਰੁਵਾਂ ਦੇ ਮੁਕਾਬਲੇ ਧਰਤੀ ਦੇ ਚੁੰਬਕੀ ਧਰੁਵ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ, ਇਸ ਲਈ ਧਰਤੀ ਇੱਕ ਵੱਡੇ ਚੁੰਬਕ ਦੀ ਤਰ੍ਹਾਂ ਕੰਮ ਕਰਦੀ ਹੈ, ਧਰਤੀ ਦਾ ਇਹ ਚੁੰਬਕੀ ਪ੍ਰਭਾਵ ਇੱਕ ਲੱਖ ਤੀਹ ਹਜ਼ਾਰ ਕਿੱਲੋ ਮੀਟਰ ਦੀ ਉਚਾਈ ਤੱਕ ਮਹਿਸੂਸ ਕੀਤਾ ਜਾਂਦਾ ਹੈ।
– ਧਰਤੀ ਉੱਤੇ ਦਬਾਓ 76 ਸੈਂਟੀ ਮੀਟਰ ਹੈ, ਦਬਾਓ ਦਾ ਭਾਵ ਇਹ ਹੁੰਦਾ ਹੈ ਕਿ ਅਸੀਂ ਹਜ਼ਾਰ ਕਿੱਲੋ ਮੀਟਰਾਂ ਤੱਕ ਦੀਆਂ ਉਚਾਈ ਵਾਲੇ ਗੈਸਾਂ ਦੇ ਸਮੁੰਦਰ ਵਿੱਚ ਦਬੇ ਹੋਏ ਹਾਂ, ਇੱਕ ਵਿਅਕਤੀ ਦੇ ਸਿਰ ਉੱਪਰ ਲਗਭਗ ਤਿੰਨ ਸੌਂ ਪੰਜਾਹ ਕਿੱਲੋ ਗ੍ਰਾਮ ਭਾਰ ਹੁੰਦਾ ਹੈ, ਇਸ ਲਈ ਸਰੀਰ ਨੇ ਆਪਣੇ ਆਪ ਨੂੰ ਇਸ ਦਬਾਓ ਵਿੱਚ ਰਹਿਣ ਲਈ ਢਾਲਿਆ ਹੋਇਆ ਹੈ। ਜੇ ਕੋਈ ਵਿਅਕਤੀ ਇਸ ਦਬਾਓ ਤੋਂ ਬਗੈਰ ਰਹੇਗਾ ਤਾਂ ਉਸ ਨੇ ਫਟ ਜਾਣਾ ਹੀ ਹੁੰਦਾ ਹੈ। ਪੁਲਾੜ ਵਿੱਚ ਜਾਣ ਵਾਲੇ ਪੁਲਾੜ ਯਾਤਰੀਆਂ ਨੂੰ ਪੁਲਾੜੀ ਸੂਟ ਇਸ ਲਈ ਹੀ ਪਹਿਨਣੇ ਪੈਂਦੇ ਹਨ।
– ਕਿਸੇ ਵੀ ਚੀਜ਼ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ, ਅੱਖਾਂ ਤੋਂ ਓਹਲੇ ਤਾਂ ਕੀਤਾ ਜਾ ਸਕਦਾ ਹੈ, ਪ੍ਰਕਿਰਤਕ ਨਿਯਮਾਂ ਅਨੁਸਾਰ ਕਿਸੇ ਚੀਜ਼ ਦੇ ਖਾਤਮੇ ਦਾ ਮਤਲਬ ਕਿਸੇ ਹੋਰ ਚੀਜ਼ ਦੀ ਪੈਦਾਇਸ਼ ਹੁੰਦਾ ਹੈ।

Back To Top