? ਜਿਸ ਵਿਅਕਤੀ ਨੂੰ ਅਧਰੰਗ ਹੋਣ ਵਾਲੇ ਲੱਛਣ ਦਿਖਾਈ ਦੇਣ ਉਸ ਨੂੰ ਅਫੀਮ ਦੇਣ ਨਾਲ ਉਸਦਾ ਅਧਰੰਗ ਰੁਕ ਜਾਂਦਾ ਹੈ। ਅਜਿਹਾ ਕਿਉਂ?

ਮੇਘ ਰਾਜ ਮਿੱਤਰ

? ਮੋਬਾਇਲ ਫੋਨ ਨੂੰ ਅੱਗ ਲੱਗਣ ਦੇ ਕੀ ਕਾਰਨ ਹੋ ਸਕਦੇ ਹਨ।

-ਨਿਰਭੈ ਸਿੰਘ ਉਰਫ ਕਾਲਾ, ਕਲਾਸ +1, ਸ.ਸ.ਸ.ਸ. ਆਲੋਵਾਲ (ਪਟਿਆਲਾ)

– ਬਲੱਡ ਪ੍ਰੈਸ਼ਰ ਕਾਰਨ ਖੂਨ ਦੀਆਂ ਨਾੜੀਆਂ ਵਿਚ ਦਬਾਓ ਵਧ ਜਾਂਦਾ ਹੈ। ਇਸ ਨਾਲ ਕਈ ਵਾਰੀ ਦਿਲ ਫੇਲ੍ਹ ਹੋ ਜਾਂਦਾ ਹੈ ਜਾਂ ਦਿਮਾਗ ਦੀ ਕੋਈ ਨਾਲੀ ਫਟ ਜਾਂਦੀ ਹੈ। ਜੇ ਦਿਮਾਗ ਦੀ ਨਾਲੀ ਫਟ ਜਾਂਦੀ ਹੈ ਤਾਂ ਕਈ ਵਾਰ ਸਾਡੇ ਦਿਮਾਗ ਦੇ ਖੱਬੇ ਹਿੱਸੇ ਵਿੱਚ ਖੂਨ ਭਰ ਜਾਂਦਾ ਹੈ। ਖੱਬਾ ਹਿੱਸਾ ਕਿਉਂਕਿ ਸਰੀਰ ਦੇ ਸੱਜੇ ਅੰਗਾਂ ਨੂੰ ਕੰਟਰੋਲ ਕਰਦਾ ਹੈ। ਇਸ ਲਈ ਸੱਜੇ ਪਾਸੇ ਦਾ ਅਧਰੰਗ ਹੋ ਜਾਂਦਾ ਹੈ। ਸ਼ਾਇਦ ਥੋੜ੍ਹੀ ਜਿਹੀ ਮਾਤਰਾ ਵਿੱਚ ਅਫੀਮ ਖਾਣ ਨਾਲ ਜਾਂ ਕੁਝ ਹੋਰ ਦਵਾਈਆਂ ਖੂਨ ਦੇ ਥੱਕੇ ਬਣਨ ਤੋਂ ਰੋਕਦੀਆਂ ਹਨ ਪਰ ਇਹਨਾਂ ਦੀ ਵਰਤੋਂ ਡਾਕਟਰ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ।
– ਮੋਬਾਇਲ ਫੋਨ ਨੂੰ ਅੱਗ ਲੱਗਣ ਦਾ ਕਾਰਨ ਇਸ ਵਿੱਚ ਸ਼ਾਰਟ ਸਰਕਟ ਹੀ ਹੁੰਦਾ ਹੈ। ਇਸ ਵਿੱਚ ਜਲਦੀ ਬਲਣਸ਼ੀਲ ਪਦਾਰਥ ਹੁੰਦਾ ਹੈ। ਇਸ ਲਈ ਇਸ ਨੂੰ ਛੇਤੀ ਅੱਗ ਲੱਗ ਜਾਂਦੀ ਹੈ।

Back To Top