? ਮੈਂ ਪੁੱਛਣਾ ਚਾਹੁੰਦਾ ਹਾਂ ਕਿ ਲੋਕ ਨਸ਼ਾ ਛੱਡਣ ਵੇਲੇ ਐਨੇ ਔਖੇ ਕਿਉਂ ਹੁੰਦੇ ਹਨ।

ਮੇਘ ਰਾਜ ਮਿੱਤਰ

? ਕੀ ਪ੍ਰਕਾਸ਼ ਤੋਂ ਜ਼ਿਆਦਾ ਕਿਸੇ ਮੈਟਰ ਦੀ ਗਤੀ ਹੈ।
? ਕਾਲੀ ਵਸਤੂ ਜ਼ਿਆਦਾ ਕਿਰਨਾਂ ਕਿਉਂ ਸੋਖਦੀ ਹੈ।

– ਜਗਤਾਰ ਸਿੰਘ ‘ਸੇਖੋਂ’, ਪਿੰਡ ਬੋੜਾਵਾਲ,
ਤਹਿ. ਬੁਢਲਾਡਾ, ਜ਼ਿਲ੍ਹਾ ਮਾਨਸਾ

– ਜਿਸ ਚੀਜ਼ ਦੀ ਸਰੀਰ ਹਰ ਰੋਜ਼ ਵਰਤੋਂ ਕਰਦਾ ਹੈ ਉਹ ਸਰੀਰ ਦੀ ਰਸਾਇਣਕ ਜ਼ਰੂਰਤ ਬਣ ਜਾਂਦਾ ਹੈ। ਸਰੀਰ ਦੀਆਂ ਬਹੁਤ ਸਾਰੀਆਂ ਪ੍ਰਣਾਲੀਆਂ ਉਸ ਨੂੰ ਹਜ਼ਮ ਜਾਂ ਵਿਘਟਿਤ ਕਰਨ ਲਈ ਕਾਰਜ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਕੁਝ ਗ੍ਰੰਥੀਆਂ ਇਸ ਕੰਮ ਲਈ ਰਸਾਂ ਦੀ ਪੈਦਾਇਸ਼ ਵੀ ਸ਼ੁਰੂ ਕਰ ਦਿੰਦੀਆਂ ਹਨ। ਨਸ਼ਾ ਵਾਰ-ਵਾਰ ਵਰਤਿਆ ਜਾਂਦਾ ਹੈ ਤਾਂ ਇਸ ਨੂੰ ਹਜ਼ਮ ਕਰਨ ਲਈ ਗ੍ਰੰਥੀਆਂ ਨੇ ਜੋ ਰਸ ਪੈਦਾ ਕਰਨੇ ਹੁੰਦੇ ਹਨ, ਉਹ ਗ੍ਰੰਥੀਆਂ ਵੀ ਹੌਲੀ-ਹੌਲੀ ਆਪਣਾ ਕਾਰਜ ਘਟਾਉਂਦੀਆਂ ਹਨ। ਇਸ ਲਈ ਨਸ਼ਾ ਛੱਡਣਾ ਔਖਾ ਹੁੰਦਾ ਹੈ।
– ਅੱਜ ਤੱਕ ਦੀਆਂ ਖੋਜਾਂ ਅਨੁਸਾਰ ਪ੍ਰਕਾਸ਼ ਤੋਂ ਤੇਜ ਕਿਸੇ ਚੀਜ ਦੀ ਗਤੀ ਨਹੀਂ ਹੈ। ਪਰ ਖਿਆਲ ਜਾਂ ਪ੍ਰਭਾਵਾਂ ਦੀ ਗਤੀ ਇਸ ਤੋਂ ਤੇਜ ਹੋ ਸਕਦੀ ਹੈ। ਜਿਵੇਂ ਸੂਰਜ ਤੋਂ ਪ੍ਰਕਾਸ਼ ਤਾਂ 8 ਮਿੰਟ 20 ਸਕਿੰਟ ਵਿੱਚ ਧਰਤੀ `ਤੇ ਪੁੱਜਦਾ ਹੈ ਪਰ ਅਸੀਂ ਤਾਂ ਇੱਕ ਸੈਕਿੰਟ ਵਿੱਚ ਹੀ ਸੂਰਜੀ ਯਾਤਰਾ ਖਿਆਲਾਂ ਵਿੱਚ ਕਰ ਆਉਂਦੇ ਹਾਂ। ਇਸੇ ਤਰ੍ਹਾਂ ਜੇ ਸੂਰਜ ਟੁੱਟ ਜਾਵੇ ਤਾਂ ਧਰਤੀ `ਤੇ ਲੋਕਾਂ ਨੂੰ 8 ਮਿੰਟ 20 ਸਕਿੰਟ ਬਾਅਦ ਹੀ ਉਸਦੀ ਰੋਸ਼ਨੀ ਦਿਖਾਈ ਦੇਣੋਂ ਹਟੇਗੀ। ਪਰ ਸੂਰਜ ਟੁੱਟਣ ਦੇ ਪ੍ਰਭਾਵ ਅਧੀਨ ਧਰਤੀ ਦੀ ਗਤੀ ਉਸੇ ਸਮੇਂ ਪ੍ਰਭਾਵਿਤ ਹੋ ਜਾਵੇਗੀ। ਪਰ ਖਿਆਲ ਜਾਂ ਪ੍ਰਭਾਵ ਤਾਂ ਕੋਈ ਪਦਾਰਥਕ ਵਸਤੂਆਂ ਨਹੀਂ ਹੁੰਦੀਆਂ।
– ਜਦੋਂ ਕਿਸੇ ਵਸਤੂ `ਤੇ ਪ੍ਰਕਾਸ਼ ਕਿਰਨਾਂ ਪੈਂਦੀਆਂ ਹਨ ਤਾਂ ਇਹ ਸੱਤ ਰੰਗਾਂ ਦੀਆਂ ਬਣੀਆਂ ਹੁੰਦੀਆਂ ਹਨ। ਵਸਤੂ ਇਨ੍ਹਾਂ ਵਿੱਚੋਂ ਕੁਝ ਰੰਗਾਂ ਨੂੰ ਚੂਸ ਲੈਂਦੀ ਹੈ ਤੇ ਬਾਕੀ ਰੰਗ ਛੱਡ ਦਿੰਦੀ ਹੈ। ਜੋ ਅਸੀਂ ਕਹਿੰਦੇ ਹਾਂ ਕਿ ਉਸ ਵਸਤੂ ਦਾ ਰੰਗ ਹੈ। ਪਰ ਕਾਲੀਆਂ ਵਸਤੂਆਂ ਤਾਂ ਕਾਲੀਆਂ ਇਸ ਲਈ ਹੁੰਦੀਆਂ ਹਨ ਕਿਉਂਕਿ ਇਹ ਪ੍ਰਕਾਸ਼ ਦੇ ਸੱਤ ਰੰਗ ਚੂਸ ਲੈਂਦੀਆਂ ਹਨ ਤੇ ਕੋਈ ਵੀ ਰੰਗ ਬਾਹਰ ਨਹੀਂ ਛੱਡਦੀਆਂ। ਇਸ ਲਈ ਇਨ੍ਹਾਂ `ਤੇ ਅਜਿਹੇ ਰਸਾਇਣਕ ਪਦਾਰਥਾਂ ਦਾ ਲੇਪ ਹੁੰਦਾ ਹੈ ਜਿਹੜਾ ਰੋਸ਼ਨੀ ਦੇ ਸਾਰੇ ਰੰਗਾਂ ਨੂੰ ਆਪਣੇ ਵਿੱਚ ਜਜ਼ਬ ਕਰਨ ਦੀ ਸਮਰੱਥਾ ਰੱਖਦਾ ਹੈ।

Back To Top