ਮੈਦਾਨੀ ਇਲਾਕਿਆਂ ਵਿੱਚ ਬਰਫ ਘੱਟ ਪੈਂਦੀ ਹੈ ਪਰੰਤੂ ਜਦੋਂ ਵੀ ਪਵੇ ਇਹ ਸਖਤ ਗੜਿਆਂ ਦੇ ਰੂਪ ਵਿੱਚ ਹੁੰਦੀ ਹੈ, ਜਦੋਂਕਿ ਪਹਾੜੀ ਇਲਾਕਿਆਂ ਵਿੱਚ ਰੂੰ ਦੀ ਤਰ੍ਹਾਂ ਦੀ ਨਰਮ ਬਰਫ਼ ਪੈਂਦੀ ਹੈ। ਅਜਿਹਾ ਫਰਕ ਕਿਉਂ ਹੁੰਦਾ ਹੈ?

ਮੇਘ ਰਾਜ ਮਿੱਤਰ

2. ਮਨੁੱਖਾਂ ਦੇ ਰੰਗਾਂ ਦੀ ਉਤਪਤੀ ਕਿਵੇਂ ਹੋਈ? ਅਲੱਗ-ਅਲੱਗ ਖਿੱਤੇ ਵਿੱਚ ਰਹਿਣ ਵਾਲੇ ਲੋਕਾਂ ਦੇ ਰੰਗ ਅਲੱਗ-ਅਲੱਗ ਕਿਉਂ ਹੁੰਦੇ ਹਨ? ਜੇਕਰ ਇਹ ਸੂਰਜ ਦੀ ਗਰਮੀ ਅਤੇ ਤਾਪਮਾਨ ਕਾਰਨ ਹੁੰਦਾ ਹੈ ਤਾਂ ਕਿਸੇ ਗਰਮ ਖੇਤਰ ਵਿੱਚ ਰਹਿਣ ਵਾਲੇ ਯੂਰਪੀਨਾਂ (ਗੋਰਿਆਂ) ਦੀ ਜੱਦ ਵਿੱਚ ਅੰਤਰ ਆਉਣ ਲਈ ਕੀ 2000 ਸਾਲ ਕਾਫੀ ਹਨ ਜਾਂ ਇਸ ਤੋਂ ਵੱਧ ਸਮਾਂ ਲੱਗਦਾ ਹੈ ਕਿ ਉਹਨਾਂ ਦੇ ਵੰਸ਼ਜ ਇਸ ਕਾਰਨ ਕਾਲੇ ਪੈਦਾ ਹੋਣ ਕਿਉਂਕਿ ਉਹਨਾਂ ਦੇ ਪੂਰਵਜ ਗਰਮ ਖਿੱਤੇ ਵਿੱਚ ਰਹਿੰਦੇ ਆਏ ਹਨ?

– ਪੰਕਜ ਕੁਮਾਰ, ਈ. ਟੀ. ਟੀ. ਅਧਿਆਪਕ
(ਰਿਹਾਇਸ਼ ਕੋਟਕਪੂਰਾ)

1. ਮੈਦਾਨੀ ਇਲਾਕਿਆਂ ਵਿੱਚ ਪਾਣੀ ਦੀਆਂ ਬੂੰਦਾਂ ਜਦੋਂ ਕਿਸੇ ਅਜਿਹੇ ਥਾਂ ਤੋਂ ਦੀ ਲੰਘਦੀਆਂ ਹਨ ਜਿੱਥੇ ਤਾਪਮਾਨ ਸਿਫਰ ਦਰਜੇ ਤੋਂ ਘੱਟ ਹੋਵੇ ਤਾਂ ਉਹ ਜੰਮ ਜਾਂਦੀਆਂ ਹਨ ਅਤੇ ਗੜਿਆਂ ਦੇ ਰੂਪ ਵਿੱਚ ਧਰਤੀ `ਤੇ ਡਿੱਗ ਪੈਂਦੀਆਂ ਹਨ ਪਰ ਪਹਾੜੀ ਇਲਾਕਿਆਂ ਵਿੱਚ ਸਰਦੀ ਦੇ ਮੌਸਮ ਵਿੱਚ ਹਮੇਸ਼ਾ ਹੀ ਤਾਪਮਾਨ ਸਿਫਰ ਦਰਜੇ ਤੋਂ ਘੱਟ ਹੁੰਦਾ ਹੈ। ਇਸ ਲਈ ਵਾਯੂਮੰਡਲ ਵਿੱਚ ਮੌਜੂਦ ਵਾਸ਼ਪ ਲਗਾਤਾਰ ਜੰਮਦੇ ਰਹਿੰਦੇ ਹਨ ਤੇ ਬਰਫ ਦੇ ਰੂਪ ਵਿੱਚ ਧਰਤੀ `ਤੇ ਡਿੱਗਦੇ ਰਹਿੰਦੇ ਹਨ।
2. ਕਿਸੇ ਵੀ ਵਿਅਕਤੀ ਦਾ ਰੰਗ ਉਸਨੂੰ ਮਿਲੇ ਵਿਰਾਸਤੀ ਗੁਣਾਂ ਅਤੇ ਵਾਤਾਵਰਣਿਕ ਹਾਲਤਾਂ `ਤੇ ਨਿਰਭਰ ਕਰਦਾ ਹੈ। ਇਸ ਲਈ ਗਰਮ ਦੇਸ਼ਾਂ ਵਿੱਚ ਰਹਿਣ ਵਾਲੇ ਯੂਰਪੀਨਾਂ ਦੇ ਰੰਗ ਹੌਲੀ-ਹੌਲੀ ਕਾਲੇ ਹੋ ਜਾਣਗੇ।

Back To Top