-ਮੇਘ ਰਾਜ ਮਿੱਤਰ
ਕਮਜ਼ੋਰ ਨਿਊਕਲੀ ਬਲ ਕਾਰਨ ਨਿਊਟ੍ਰਾਨ, ਪ੍ਰੋਟਾਨਾਂ ਵਿੱਚ ਬਦਲ ਜਾਂਦੇ ਹਨ, ਕਿਉਂਕਿ ਇਹ ਤਬਦੀਲੀਆਂ ਪ੍ਰਮਾਣੂ ਦੇ ਕੇਂਦਰ ਵਿੱਚ ਹੁੰਦੀਆਂ ਹਨ ਇਸ ਲਈ ਇਸੇ ਬਲ ਕਾਰਨ ਤੱਤਾਂ ਦੇ ਕੇਂਦਰ ਦੀ ਬਣਤਰ ਬਦਲ ਜਾਂਦੀ ਹੈ। ਸਿੱਟੇ ਵਜੋਂ ਤੱਤ ਹੀ ਕਿਸੇ ਹੋਰ ਤੱਤ ਵਿੱਚ ਬਦਲ ਜਾਂਦੇ ਹਨ। ਇਨ੍ਹ•ਾਂ ਨੂੰ ਰੇਡੀਓ ਐਕਟਿਵ ਡਿੱਕੇ ਵੀ ਕਿਹਾ ਜਾਂਦਾ ਹੈ। ਇਸ ਬਲ ਕਾਰਨ ਹੀ ਫਾਸਿਲਾਂ ਦੀ ਉਮਰ ਪਤਾ ਕੀਤੀ ਜਾਂਦੀ ਹੈ, ਕਿਉਂਕਿ ਕਾਰਬਨ ਚੌਦਾਂ, ਕਾਰਬਨ ਬਾਰ•ਾਂ ਵਿੱਚ ਬਦਲ ਜਾਂਦੀ ਹੈ। ਪੋਟਾਸ਼ੀਅਮ ਆਰਗਨ ਵਿੱਚ ਅਤੇ ਯੂਰੇਨੀਅਮ ਸਿੱਕੇ ਵਿੱਚ ਇਸੇ ਬਲ ਕਾਰਨ ਤਬਦੀਲ ਹੁੰਦਾ ਰਹਿੰਦਾ ਹੈ।
ਸੰਸਾਰ ਵਿੱਚ ਵਾਪਰਨ ਵਾਲੀਆਂ ਸਾਰੀਆਂ ਘਟਨਾਵਾਂ ਪਿੱਛੇ ਇਨ•ਾਂ ਚਾਰ ਨਿਯਮਾਂ ਵਿੱਚੋਂ ਕੋਈ ਇੱਕ ਜਾਂ ਕਈ ਵਾਰ ਦੋ ਅਤੇ ਕਿਤੇ-ਕਿਤੇ ਤਿੰਨ ਵੀ ਕੰਮ ਕਰਦੇ ਨਜ਼ਰ ਆਉਂਦੇ ਹਨ। ਜਿਵੇਂ ਸਾਡੇ ਸੂਰਜ ਤੋਂ ਗਰਮੀ ਸਾਨੂੰ ਮਿਲਦੀ ਹੈ। ਇਹ ਗਰਮੀ ਉੱਥੇ ਹਾਈਡ੍ਰੋਜਨ ਗੈਸ ਦੇ ਹੀਲੀਅਮ ਵਿੱਚ ਬਦਲਣ ਕਰਕੇ ਹੋ ਰਹੀ ਹੈ ਨਿਊਕਲੀ ਸੰਯੋਜਣ ਦੀ ਕ੍ਰਿਆ ਕਰਕੇ ਹੈ ਕਿਉਂਕਿ ਇਹ ਕ੍ਰਿਆ ਤਾਪ ਨਿਕਾਸੀ ਕ੍ਰਿਆ ਹੈ। ਇਸ ਲਈ ਇਸ ਵਿੱਚੋਂ ਤਾਪ ਪੈਦਾ ਹੁੰਦਾ ਹੈ। ਇਸ ਤਰ•ਾਂ ਕਿਸੇ ਹੋਰ ਵੱਧ ਤਾਪਮਾਨ ਵਾਲੇ ਤਾਰੇ ਤੇ ਹੀਲੀਅਮ ਕਾਰਬਨ ਵਿੱਚ ਬਦਲ ਰਹੀ ਹੈ ਅਤੇ ਕਿਤੇ ਹੋਰ ਲੋਹੇ ਦਾ ਅਤੇ ਕਿਤੇ ਹੋਰ ਸੋਨੇ ਦਾ ਨਿਰਮਾਣ ਇਸੇ ਨਿਯਮ ਤਹਿਤ ਹੋ ਰਿਹਾ ਹੈ। ਇਸ ਲਈ ਪ੍ਰਤੱਖ ਹੈ ਕਿ ਧਰਤੀ ਤੇ ਅੱਜ ਅਸੀਂ ਜੋ ਵੀ ਤੱਤ ਜਾਂ ਪਦਾਰਥ ਵੇਖ ਰਹੇ ਹਾਂ ਉਹ ਨਿਊਕਲੀ ਸੰਯੋਜਨ ਦੀ ਕ੍ਰਿਆ ਦੇ ਫਲਸਰੂਪ ਪੈਦਾ ਹੋਏ ਹਨ ਅਤੇ ਤਾਰਿਆਂ ਗ੍ਰਹਿਆਂ ਦੇ ਨਸ਼ਟ ਹੋਣ ਸਮੇਂ ਗੁਰੂਤਾ ਆਕਰਸ਼ਣ ਦੇ ਨਿਯਮ ਕਾਰਨ ਇਹ ਬ੍ਰਹਿਮੰਡ ਦੇ ਵੱਖ-ਵੱਖ ਭਾਗਾਂ ਵਿੱਚ ਖਿੰਡਾ ਦਿੱਤੇ ਗਏ।
ਅੱਜ ਸਾਨੂੰ ਪਤਾ ਹੈ ਸੂਰਜ ਤੋਂ ਉਠਦੇ ਤੂਫ਼ਾਨ ਧਰਤੀ ਤੱਕ ਪਹੁੰਚ ਕੇ ਧਰਤੀ ਦੇ ਉਪਰ ਉਪਲਬਧ ਬਿਜਲੀ ਉਪਕਰਣਾਂ ਨੂੰ ਨੁਕਸਾਨ ਪਹੁੰਚਾ ਜਾਂਦੇ ਹਨ। ਇਹ ਤੂਫ਼ਾਨ ਕਿਵੇਂ ਪੈਦਾ ਹੁੰਦੇ ਹਨ ਤੇ ਕਿਵੇਂ ਧਰਤੀ ਤੱਕ ਪੁੱਜਦੇ ਹਨ। ਇਹ ਸਭ ਉਪਰੋਕਤ ਪ੍ਰਾਕਿਰਤਕ ਨਿਯਮਾਂ ਦੇ ਫਲਸਰੂਪ ਹੀ ਵਾਪਰਦਾ ਹੈ।
ਸਾਨੂੰ ਪਤਾ ਹੈ ਕਿ ਸਾਡੀ ਧਰਤੀ ਇੱਕ ਵੱਡੇ ਚੁੰਬਕ ਦੀ ਤਰ•ਾਂ ਕੰਮ ਕਰਦੀ ਹੈ ਅਤੇ ਇੱਥੇ ਉੱਤਰ ਤੇ ਦੱਖਣੀ ਧਰੁਵ ਪੈਦਾ ਹੋ ਗਏ ਹਨ। ਜੇ ਲੋਹੇ ਦੇ ਕਿਸੇ ਡੰਡੇ ਨੂੰ ਬਿਜਲੀ ਖੇਤਰ ਵਿੱਚ ਤੇਜ਼ ਗਤੀ ਨਾਲ ਘੁੰਮਾਇਆ ਜਾਵੇ ਤਾਂ ਬਿਜਲੀ ਚੁੰਬਕੀ ਤਰੰਗਾਂ ਪੈਦਾ ਹੋ ਜਾਂਦੀਆਂ ਹਨ। ਸੰਸਾਰ ਦੀਆਂ ਬਹੁਤ ਸਾਰੀਆਂ ਖੋਜਾਂ ਇਨ•ਾਂ ਨਿਯਮਾਂ ਦੀ ਜਾਣਕਾਰੀ ਦੀ ਬਦੌਲਤ ਹੀ ਹੋਈਆਂ ਹਨ ਅਤੇ ਧਰਤੀ ਦੇ ਉਪਰ ਉਪਲਬਧ ਜਿੰਨੇ ਵੀ ਉਪਕਰਨ ਵਿਗਿਆਨਕਾਂ ਨੇ ਤਿਆਰ ਕੀਤੇ ਹਨ ਉਹ ਇਨ•ਾਂ ਨਿਯਮਾਂ ਦੀ ਵਰਤੋਂ ਨਾਲ ਹੀ ਸੰਭਵ ਹੋਏ ਹਨ।
ਇਸ ਲਈ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਕਿ ਸੰਸਾਰ ਦੀ ਕੋਈ ਵੀ ਘਟਨਾ ਇਨ•ਾਂ ਵਿਗਿਆਨਕ ਨਿਯਮਾਂ ਤੋਂ ਬਗ਼ੈਰ ਵਾਪਰ ਹੀ ਨਹੀਂ ਸਕਦੀ ਤੇ ਗ਼ੈਬੀ ਸ਼ਕਤੀਆਂ ਦੇ ਦਾਅਵੇਦਾਰਾਂ ਲਈ ਅਸੀਂ ਇੱਕ ਕਰੋੜ ਰੁਪਏ ਦੇ ਇਨਾਮ ਦੀ ਰਾਸ਼ੀ ਸਿਰਫ਼ ਇਸ ਲਈ ਹੀ ਰੱਖੀ ਹੈ ਕਿ ਸਾਡੇ ਲੋਕਾਂ ਨੂੰ ਵਿਗਿਆਨਕ ਨਿਯਮਾਂ ਵਿੱਚ ਵਿਸ਼ਵਾਸ ਪੈਦਾ ਹੋ ਸਕੇ।
ਜੇ ਅੱਜ ਸਾਡੇ ਦੇਸ਼ ਵਿੱਚ ਖੋਜਾਂ ਘੱਟ ਹੋ ਰਹੀਆਂ ਹਨ ਉਸਦਾ ਕਾਰਨ ਸਦੀਆਂ ਤੋਂ ਇੱਥੇ ਦੇ ਲੋਕਾਂ ਦੇ ਦਿਮਾਗ਼ਾਂ ਨੂੰ ਬੰਦ ਕਰਨ ਲਈ ਇੱਥੋਂ ਦੇ ਪੁਜਾਰੀ ਵਰਗ ਵੱਲੋਂ ਪੂਜਾ ਪਾਠ ਬਹਾਨੇ ਆਪਣੀ ਲੁੱਟ ਨੂੰ ਕਾਇਮ ਰੱਖਣ ਲਈ ਰਚੀਆਂ ਗਈਆਂ ਸਾਜ਼ਿਸ਼ਾਂ ਹੀ ਹਨ। ਜੇ ਅੱਜ ਤਰਕਸ਼ੀਲਾਂ ਵਿਰੁੱਧ ਕੱਟੜ ਪੰਥੀਆਂ ਨੂੰ ਕਿਤੇ ਵੀ ਉਕਸਾਇਆ ਜਾਂਦਾ ਹੈ ਤਾਂ ਉਸ ਪਿੱਛੇ ਵੀ ਕਾਰਨ ਇਹ ਹੀ ਹੈ ਕਿ ਉਨ•ਾਂ ਨੂੰ ਆਪਣਾ ਲੁੱਟ ਖਸੁੱਟ ਧੰਦਾ ਘਾਟੇ ਵਿਚ ਜਾਂਦਾ ਨਜ਼ਰ ਆਉਂਦਾ ਹੈ।
ਪਰ ਅਸੀਂ ਤਰਕਸ਼ੀਲ ਇਹ ਗੱਲ ਫਿਰ ਦੁਹਰਾਉਂਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਦੁਨੀਆਂ ਦੇ ਦੂਸਰੇ ਦੇਸ਼ਾਂ ਦੇ ਵਿਗਿਆਨਕਾਂ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ ਰਹਿਣਗੇ ਕਿਉਂ ਕਿ ਇੱਥੋਂ ਦੇ ਨੌਜਵਾਨਾਂ ਨੂੰ ਤਰਕਸ਼ੀਲਤਾ ਦੀ ਗੁੜ•ਤੀ ਮਿਲ ਚੁੱਕੀ ਹੈ। ਜੋ ਸਿਰਫ਼ ਤਰਕਸ਼ੀਲਾਂ ਦੇ ਯਤਨਾਂ ਨਾਲ ਹੀ ਸੰਭਵ ਹੋ ਸਕਿਆ ਹੈ।
                        
                        
                        
                        
                        
                        
                        
                        
                        
		