ਗੁਰੂਤਾ ਆਕਰਸ਼ਣ ਬਲ

-ਮੇਘ ਰਾਜ ਮਿੱਤਰ

ਇਹ ਇੱਕ ਕਮਜ਼ੋਰ ਬਲ ਹੈ ਕਿਉਂਕਿ ਇਹ ਦੂਰ ਤੋਂ ਹੀ ਕਿਰਿਆ ਕਰਦਾ ਹੈ ਅਤੇ ਸਿਰਫ਼ ਖਿੱਚਦਾ ਹੈ ਧੱਕਦਾ ਨਹੀਂ ਇਸ ਲਈ ਇਹ ਸਾਨੂੰ ਸ਼ਕਤੀਸ਼ਾਲੀ ਨਜ਼ਰ ਆਉਂਦਾ ਹੈ। ਇਸੇ ਬਲ ਅਧੀਨ ਬ੍ਰਹਿਮੰਡ ਦੀ ਹਰ ਵਸਤੂ ਇੱਕ ਦੂਜੇ ਨੂੰ ਆਪਣੇ ਵੱਲ ਉਸ ਬਲ ਨਾਲ ਖਿੱਚਦੀ ਹੈ ਜਿਹੜਾ ਦੋਹਾਂ ਵਸਤੂਆਂ ਦੇ ਭਾਰ ਦੇ ਗੁਣਨਫ਼ਲ ਨਾਲ ਸਿੱਧਾ ਅਨੁਪਾਤ ਰੱਖਦਾ ਹੈ ਪਰ ਜਿੰਨੀ ਦੂਰੀ ਵੱਧ ਹੁੰਦੀ ਹੈ ਉਨਾ ਇਹ ਬਲ ਘੱਟ ਹੁੰਦਾ ਹੈ। ਇਸ ਬਲ ਅਧੀਨ ਵਸਤੂਆਂ ਧਰਤੀ ਦੇ ਕੇਂਦਰ ਵੱਲ ਨੂੰ ਡਿੱਗਦੀਆਂ ਹਨ। ਬ੍ਰਹਿਮੰਡ ਦੇ ਸਾਰੇ ਗ੍ਰਹਿ ਇਸੇ ਬਲ ਅਧੀਨ ਇੱਕ ਦੂਜੇ ਦੀ ਖਿੱਚ ਕਾਰਨ ਇੱਕ ਦੂਜੇ ਦੇ ਦੁਆਲੇ ਘੁੰਮ ਰਹੇ ਹਨ।

Back To Top