ਸ੍ਰਿਸ਼ਟੀ ਚਾਰ ਮੁਢਲੇ ਪ੍ਰਾਕਿਰਤਕ ਨਿਯਮਾਂ ਅਨੁਸਾਰ ਹੀ ਚੱਲ ਰਹੀ ਹੈ

-ਮੇਘ ਰਾਜ ਮਿੱਤਰ
ਸਟੀਫਨ ਹਾਕਿੰਗ ਦੁਨੀਆਂ ਦੇ ਪ੍ਰਸਿੱਧ ਵਿਗਿਆਨਕਾਂ ਵਿਚੋਂ ਇੱਕ ਹੈ। 21 ਸਾਲ ਦੀ ਉਮਰ ਵਿੱਚ ਹੀ ਉਸ ਨੂੰ ਇੱਕ ਨਾਮੁਰਾਦ ਬਿਮਾਰੀ ਨੇ ਘੇਰ ਲਿਆ। ਜਿਸ ਕਾਰਨ ਉਸਨੂੰ ਸੁਣਾਈ ਦੇਣਾ ਬੰਦ ਹੋ ਗਿਆ। ਮੂੰਹ, ਬੁੱਲ• ਤੇ ਜੀਭ ਵੀ ਹਰਕਤਾਂ ਘਟਾ ਗਏ ਜਿਸ ਕਾਰਨ ਆਵਾਜ਼ ਨਿਕਲਣੀ ਵੀ ਬੰਦ ਹੋ ਗਈ। ਤੁਰਨ ਫਿਰਨ ਦੀਆਂ ਮਾਸ ਪੇਸ਼ੀਆਂ ਵੀ ਜੁਆਬ ਦੇ ਗਈਆਂ ਅਤੇ ਉਸਨੂੰ ਵੀਲ ਚੇਅਰ ਦਾ ਸਹਾਰਾ ਲੈਣਾ ਪਿਆ। ਆਪਣੀ ਨਵੀਂ ਪੁਸਤਕ ‘ਗਰੈਂਡ ਡੀਜ਼ਾਈਨ’ ਵਿਚ ਉਸਨੇ ਇਹ ਘੋਸ਼ਣਾ ਕੀਤੀ ਹੈ ਕਿ ਸਾਰੀ ਸ੍ਰਿਸ਼ਟੀ ਚਾਰ ਮੁਢਲੇ ਪ੍ਰਾਕਿਰਤਕ ਨਿਯਮਾਂ ਅਨੁਸਾਰ ਹੀ ਚੱਲ ਰਹੀ ਹੈ।’ ਇਹ ਨਿਯਮ ਸਦਾ ਸਨ ਤੇ ਸਦਾ ਰਹਿਣਗੇ ਅਤੇ ਇਨ•ਾਂ ਨੂੰ ਸਿਰਜਣ ਵਾਲਾ ਕੋਈ ਪ੍ਰਮਾਤਮਾ ਨਹੀਂ ਸੀ।
ਸਟੀਫਨ ਹਾਕਿੰਗ ਇਹ ਕਹਿਣ ਵਾਲਾ ਪਹਿਲਾ ਵਿਅਕਤੀ ਨਹੀਂ ਹੈ। ਕੁਝ ਹੋਰ ਵਿਗਿਆਨਕਾਂ ਨੇ ਵੀ ਇਹ ਹੀ ਗੱਲਾਂ ਆਖੀਆਂ ਹਨ। ਮੈਂ ਵੀ ਆਪਣੀ ਪੁਸਤਕ ”ਸਮੇਂ ਦਾ ਇਤਿਹਾਸ” ਵਿਚ ਇਨ•ਾਂ ਚਾਰ ਮੁਢਲੇ ਨਿਯਮਾਂ ਦਾ ਜ਼ਿਕਰ ਕਰ ਚੁੱਕਿਆ ਹਾਂ। ਮੈਂ ਇਹ ਪੁਸਤਕ ਦਸ ਸਾਲ ਪਹਿਲਾਂ ਲਿਖੀ ਸੀ। ਅੱਜ ਤੱਕ ਇਸ ਪੁਸਤਕ ਦੀਆਂ ਦਸ ਹਜ਼ਾਰ ਕਾਪੀਆਂ ਲੋਕਾਂ ਤੱਕ ਪੁੱਜ ਚੁੱਕੀਆਂ ਹਨ। ਮੇਰੀ ਪੁਸਤਕ ਦੇ ਪੰਨਾ ਨੰ : 14 ਉਪਰ ਇਹ ਮੁੱਢਲੇ ਨਿਯਮ ਦਰਜ ਹਨ।
Back To Top