ਸ਼ੰਕਾ ਨਵਿਰਤੀ….?

ਮੇਘ ਰਾਜ ਮਿੱਤਰ

14. ਅਸਮਾਨੀ ਬਿਜਲੀ ਜਦੋਂ ਚਮਕਦੀ ਹੈ ਤਾਂ ਆਮ ਲੋਕ ਸਮਝਦੇ ਹਨ ਕਿ ਇਹ ਕਾਲੇ ਰੰਗ ਤੇ ਗਿਰਦੀ ਹੈ ਕਿਉਂ? ਕੀ ਇਹ ਗੱਲ ਸਹੀ ਹੈ?
15. ਮੂੰਗੀ-ਮੋਠਾਂ ਦੀਆਂ ਦਾਲਾਂ ਵਿੱਚ ਕੋਹਕੁਰੂ ਕਿਉਂ ਰਹਿ ਜਾਂਦੇ ਹਨ। ਜਦੋਂਕਿ ਸਾਰੀ ਦਾਲ ਨੂੰ ਇੱਕੋ ਜਿਹੇ ਤਾਪਮਾਨ ਤੇ ਉਬਾਲਿਆ ਜਾਂਦਾ ਹੈ?
16. ਹਰ ਮੱਸਿਆ ਨੂੰ ਸੂਰਜ ਗ੍ਰਹਿਣ ਕਿਉਂ ਨਹੀਂ ਲੱਗਦਾ?
17. ਅਸੀਂ ਮੰਨਦੇ ਹਾਂ ਕਿ ਸਮੁੰਦਰ ਵਿੱਚ ਜਵਾਰਭਾਟਾ ਚੰਨ ਦੀ ਗੁਰੂਤਾਆਕਰਸ਼ਣ ਕਰਕੇ ਹੁੰਦਾ ਹੈ ਭਾਵ ਪਾਣੀ ਚੰਨ ਦੀ ਗੁਰੂਤਾ ਆਕਰਸ਼ਣ ਕਰਕੇ ਉੱਠਦਾ ਹੈ। ਪਰ ਸਵਾਲ ਇਹ ਹੈ ਕਿ ਜੇਕਰ ਚੰਨ ਦੀ ਗੁਰੂਤਾਆਕਰਸ਼ਣ ਇੰਨੀ ਹੈ ਤਾਂ ਉਸ ਤੋਂ ਹਲਕੀਆਂ ਵਸਤੂਆਂ ਕਾਗਜ਼ ਆਦਿ ਉੱਪਰ ਕਿਉਂ ਨਹੀਂ ਉੱਠਦੀਆਂ?

– ਹਰਦੀਪ ਕੌਰ, ਸੰਦੀਪ ਕੌਰ, ਸਰਕਾਰੀ ਕਾਲਜ ਕਰਮਸਰ, ਰਾੜਾ ਸਾਹਿਬ, ਭੂਗੋਲ ਵਿਭਾਗ

– ਅਸਮਾਨੀ ਬਿਜਲੀ ਦਾ ਕਾਲੇ ਰੰਗ ਦੀਆਂ ਚੀਜਾਂ `ਤੇ ਡਿੱਗਣਾ ਅਸਲੀਅਤ ਨਹੀਂ ਹੈ।
– ਦਾਲਾਂ ਵਿੱਚ ਕੋਹਕੁਰੂ ਅਜਿਹੇ ਦਾਣਿਆਂ ਕਰਕੇ ਹੁੰਦਾ ਹੈ ਜਿਨ੍ਹਾਂ ਦਾ ਵਿਕਾਸ ਅਧੂਰਾ ਰਹਿ ਗਿਆ ਹੁੰਦਾ ਹੈ। ਇਹ ਆਪਣੇ ਅੰਦਰੂਨੀ ਨੁਕਸਾਂ ਕਰਕੇ ਪੂਰੀ ਤਰ੍ਹਾਂ ਨਹੀਂ ਬਣਦੇ।
– ਹਰ ਮੱਸਿਆ ਨੂੰ ਚੰਦਰਮਾ ਧਰਤੀ ਤੇ ਸੂਰਜ ਦੇ ਵਿਚਕਾਰ ਨਹੀਂ ਆਉਂਦਾ।
– ਜਵਾਰ ਭਾਟੇ ਸਮੇਂ ਪਾਣੀ ਕਾਫੀ ਵੱਡੀ ਗਿਣਤੀ ਵਿੱਚ ਹੁੰਦਾ ਹੈ। ਇਸ ਲਈ ਇਹ ਉੱਠਿਆ ਨਜ਼ਰ ਆਉਂਦਾ ਹੈ। ਪਰ ਬਾਲਟੀ ਵਿੱਚ ਪਏ ਪਾਣੀ ਦੀ ਮਾਤਰਾ ਘੱਟ ਹੁੰਦੀ ਹੈ। ਇਸ ਲਈ ਇਸ ਵਿੱਚ ਪਾਣੀ ਉਠਿਆ ਨਜ਼ਰ ਨਹੀਂ ਆਉਂਦਾ। ਇਸ ਤਰ੍ਹਾਂ ਹੀ ਕਾਗਜ਼ਾਂ ਦੀ ਮਾਤਰਾ ਵੀ ਘੱਟ ਹੁੰਦੀ ਹੈ।

Back To Top