ਸੰਚਾਰ ਉਪਗ੍ਰਹਿ ਕੀ ਹੁੰਦੇ ਹਨ?

ਮੇਘ ਰਾਜ ਮਿੱਤਰ

ਅੱਜ ਅਸੀਂ ਆਪਣੇ ਘਰ ਹੀ ਬੈਠੇ ਹੀ ਦੁਨੀਆਂ ਦੇ ਕਿਸੇ ਦੂਸਰੇ ਕੋਨੇ ਵਿੱਚ ਹੋ ਰਹੀਆਂ ਉਲੰਪਿਕ ਖੇਡਾਂ ਨੂੰ ਆਪਣੇ ਟੈਲੀਵੀਜ਼ਨ ਤੇ ਵੇਖ ਸਕਦੇ ਹਾਂ। ਬੈਠਿਆਂ ਹੀ ਅਸੀਂ ਟੈਲੀਫੋਨ ਤੇ ਵਿਦੇਸ਼ ਵਿੱਚ ਬੈਠੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰ ਸਕਦੇ ਹਾਂ। ਇਹ ਸਾਰਾ ਕੁਝ ਸੰਚਾਰ ਉਪਗ੍ਰਹਿ ਰਾਹੀਂ ਹੀ ਸੰਭਵ ਹੋ ਸਕਿਆ ਹੇੈ। ਆਉ ਦੇਖੀਏ ਕਿ ਇਹ ਸੰਚਾਰ ਉਪਗ੍ਰਹਿ ਕੀ ਹਨ।
ਸੰਚਾਰ ਉਪਗ੍ਰਹਿ ਵਿੱਚ ਸੂਰਜੀ ਨਾਲ ਬਿਜਲੀ ਪੈਦਾ ਕਰਨ ਵਾਲੇ ਹਜ਼ਾਰਾਂ ਹੀ ਨਿੱਕੇ-ਨਿੱਕੇ ਸੈਲ ਲੱਗੇ ਹੁੰਦੇ ਹਨ ਜਿਹੜੇ ਇਸਨੂੰ ਲਗਾਤਾਰ ਊਰਜਾ ਦੀ ਸਪਲਾਈ ਜਾਰੀ ਰੱਖਦੇ ਹਨ। ਧਰਤੀ ਤੇ ਵੱਖ ਵੱਖ ਕੇਂਦਰਾ ਤੋਂ ਸੂਚਨਾਵਾਂ ਪ੍ਰਾਪਤ ਕਰਨ ਲਈ ਰਿਸੀਵਰ ਲੱਗਿਆ ਹੁੰਦਾ ਹੈ। ਧਰਤੀ ਤੋਂ ਆ ਰਹੀ ਤਰੰਗਾਂ ਦੀ ਸ਼ਕਤੀ ਵਧਾਉਣ ਲਈ ਐਂਪਲੀਫਾਇਰ ਵੀ ਹੁੰਦਾ ਹੈ। ਮੁੜ ਧਰਤੀ ਤੇ ਇਹ ਸਿਗਨਲ ਵਾਪਿਸ ਭੇਜਣ ਲਈ ਇਸ ਵਿੱਚ ਟਰਾਂਸਮੀਟਰ ਵੀ ਹੁੰਦੇ ਹਨ।
ਇੱਕ ਬੂਸਟਰ ਰਾਕੇਟ ਇਸ ਸੰਚਾਰ ਉਪਗ੍ਰਹਿ ਨੂੰ ਧਰਤੀ ਤੋਂ ਚੁੱਕ ਕੇ ਪੁਲਾੜ ਵਿੱਚ ਛੱਡ ਦਿੰਦੇ ਹੈ। ਇੱਕ ਅੰਡਾਕਾਰ ਪੱਥ ਤੇ ਇਹ ਨਿਸ਼ਚਿਤ ਸਮੇਂ ਵਿੱਚ ਧਰਤੀ ਦੁਆਲੇ ਚੱਕਰ ਕੱਢਦਾ ਰਹਿੰਦਾ ਹੈ। ਧਰਤੀ ਦੀ ਗੂਰਤਾ ਖਿੱਚ ਅਤੇ ਸੰਚਾਰ ਉਪਗ੍ਰਹਿ ਦਾ ਕੇਂਦਰੀ ਅਪਸਾਰੀ ਬਲ ਇਸਨੂੰ ਆਪਣੇ ਪੰਧ ਤੇ ਰੱਖਦੇ ਹਨ। ਧਰਤੀ ਤੋਂ ਭੇਜੇ ਜਾਣ ਵਾਲੇ ਸੁਨੇਹੇ ਨੂੰ ਉੱਚੀ ਆਵਿ੍ਰਤੀ ਵਾਲੀਆਂ ਸੂਖਮ ਤਰੰਗਾਂ ਵਿੱਚ ਬਦਲ ਕੇ ਧਰਤੀ ਦੇ ਸੰਚਾਰ ਕੇਂਦਰ ਤੋਂ ਉਪ ਗ੍ਰਹਿ ਤੱਕ ਭੇਜਿਆ ਜਾਂਦਾ ਹੈ। ਉਪਗ੍ਰਹਿ ਐਟੀਨਾ ਇਹਨਾਂ ਬਿਜਲੀ ਚੁੰਬਕੀ ਤਰੰਗਾਂ ਨੂੰ ਗ੍ਰਹਿਣ ਕਰ ਲੈਂਦਾ ਹੈ। ਫਿਰ ਇਹਨਾਂ ਸੂਖਮ ਤਰੰਗਾਂ ਦੀ ਤਾਕਤ ਨੂੰ ਵਾਧਾ ਕੇ ਆਵਿਰਤੀ ਨੂੰ ਘਟਾ ਕੇ ਇਸਨੂੰ ਭੇਜੀ ਜਾਂਦਾ ਹੈ। ਇਹ ਧਰਤੀ ਤੇ ਸਥਿਰ ਕੇਂਦਰ ਇਸ ਸੁਨੇਹੇ ਨੂੰ ਠੀਕ ਸਥਾਨ ਤੇ ਪਹੁੰਚ ਦਿੰਦਾ ਹੈ। ਇਸ ਲਈ ਧਰਤੀ ਤੇ ਵਿਛਾਈਆਂ ਜਾਣ ਵਾਲੀਆਂ ਤਰੰਗਾਂ ਦੀ ਕੋਈ ਲੋੜ ਨਹੀਂ ਰਹਿ ਜਾਂਦੀ ਹੈ।
ਅੱਜ ਸੰਸਾਰ ਦੇ ਸੈਂਕੜ ਦੇਸ਼ਾਂ ਕੋਲ ਆਪਣੇ ਉਪਗ੍ਰਹਿ ਹਨ। ਭਾਰਤ ਵੀ ਅਜਿਹੇ ਕਈ ਉਪਗ੍ਰਹਿ ਹੁਣ ਤੱਕ ਪੁਲਾੜ ਵਿੱਚ ਭੇਜ ਚੁੱਕਿਆ ਹੈ।

Back To Top