ਮੇਘ ਰਾਜ ਮਿੱਤਰ
ਜਿਸ ਵਿਅਕਤੀ ਦੀ ਆਵਾਜ਼ ਟੇਪ ਤੇ ਰਿਕਾਰਡ ਕਰਨੀ ਹੁੰਦੀ ਹੈ ਉਹ ਵਿਅਕਤੀ ਮਾਈਕਰੋਫੋਨ ਦੇ ਨੇੜੇ ਬੋਲਦਾ ਹੇੈ। ਮਾਈਕਰੋਫੋਨ ਇਸ ਆਵਾਜ਼ ਨੂੰ ਬਿਜਲੀ ਧਾਰਾ ਵਿੱਚ ਬਦਲ ਦਿੰਦਾ ਹੈ। ਇਹ ਬਿਜਲੀਧਾਰਾ ਘੱਟ ਹੁੰਦੀ ਹੈ ਇਸ ਲਈ ਇੱਕ ਐਪਲੀਫਾਇਰ ਦੁਆਰਾ ਇਸ ਨੂੰ ਵਧਾਇਆ ਜਾਂਦਾ ਹੈ। ਹੁਣ ਇਸ ਬਿਜਲੀ ਧਾਰਾ ਨੂੰ ਲੋਹੇ ਦੇ ਟੁਕੜੇ ਉੱਪਰ ਲਪੇਟੀ ਤਾਰ ਵਿੱਚ ਦੀ ਲੰਘਾਇਆ ਜਾਂਦਾ ਹੈ ਤਾਂ ਲੋਹਾ ਦਾ ਟੁਕੜਾ ਚੁੰਬਕ ਬਣ ਜਾਂਦਾ ਹੈ। ਇਸਦਾ ਚੁੰਬਕੀ ਪ੍ਰਭਾਵ ਬਦਲੀ ਹੋਈ ਆਵਾਜ਼ ਨਾਲ ਵਧਦਾ ਘਟਦਾ ਰਹਿੰਦਾ ਹੈ। ਹੁਣ ਚੁੰਬਕੀ ਪਦਾਰਥ ਆਇਰਨ ਆਕਸਾਈਡ ਵਾਲੀ ਟੇਪ ਇੱਕ ਬਿਜਲੀ ਦੀ ਮੋਟਰ ਦੁਆਰਾ ਇਸ ਚੁੰਬਕ ਦੇ ਵਿੱਚ ਲੰਘਾਈ ਜਾਂਦੀ ਹੈ ਇਸ ਤਰ੍ਹਾਂ ਆਵਾਜ਼ ਟੇਪ ਤੇ ਚੁੰਬਕੀ ਖੇਤਰ ਦੇ ਰੂਪ ਵਿੱਚ ਅੰਕਿਤ ਹੋ ਜਾਂਦੀ ਹੈ ਜਦੋਂ ਇਸ ਟੇਪ ਨੂੰ ਸੁਣਨਾ ਹੁੰਦਾ ਹੈ ਤਾਂ ਇੱਕ ਚੁੰਬਕੀ ਖੇਤਰ ਨਾਲ ਬਿਜਲੀ ਧਾਰਾ ਪੈਦਾ ਕੀਤੀ ਜਾਂਦੀ ਹੈ। ਇਹ ਬਿਜਲੀ ਧਾਰਾ ਆਵਾਜ਼ ਵਿੱਚ ਬਦਲੀ ਜਾਂਦੀ ਹੈ। ਇਸਨੂੰ ਫਿਰ ਐਪਲੀਫਾਈ ਕਰਕੇ ਸਪੀਕਰ ਵਿੱਚ ਭੇਜ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਹ ਟੇਪ ਵਿੱਚ ਦਰਜ਼ ਆਵਾਜ਼ ਸਾਨੂੰ ਸੁਣਾਈ ਦਿੰਦੀਂ ਹੈ।