ਮੇਘ ਰਾਜ ਮਿੱਤਰ
ਤਸੀਂ ਜੋ ਅਖਬਾਰ, ਰਸਾਲੇ ਕਿਤਾਬਾਂ ਪੜ੍ਹਦੇ ਹੋ ਅਤੇ ਜਿਸ ਕਾਪੀ ਤੇ ਲਿਖਦੇ ਹੋ ਇਹ ਸਭ ਕਾਗਜ਼ ਦੀਆਂ ਬਣੀਆਂ ਹੋਈਆਂ ਹਨ। ਆਓ ਸਿੱਖੀਏ ਕਿ ਕਾਗਜ਼ ਕਿਵੇਂ ਤਿਆਰ ਹੁੰਦਾ ਹੈ।
ਲੱਕੜੀ ਦੇ ਵੱਡੇ ਵੱਡੇ ਟੁਕੜਿਆਂ ਨੂੰ ਰਸਾਇਣਿਕ ਪਦਾਰਥਾਂ ਨਾਲ ਮਿਲਾਕੇ ਪਾਣੀ ਵਿੱਚ ਉਬਾਲਿਆਂ ਜਾਂਦਾ ਹੈ। ਉਬਾਲਣ ਤੋਂ ਬਾਅਦ ਇਹ ਲੱਕੜੀ ਮੁਲਾਇਮ ਗੁੱਦੇ ਵਿੱਚ ਬਦਜ ਜਾਂਦੀ ਹੈ। ਇਸਨੂੰ ਲੁਗਦੀ ਕਹਿੰਦੇ ਹਨ। ਇਸ ਵਿੱਚ ਕੁਝ ਰਸਾਇਣਿਕ ਪਦਾਰਥ ਮਿਲਾ ਕੇ ਇਸ ਦਾ ਰੰਗ ਉਡਾਇਆਂ ਜਾਂਦਾ ਹੈ। ਫਿਰ ਇਸ ਨੂੰ ਸਫੈਦ ਬਣਾਉਣ ਲਈ ਇਸ ਵਿੱਚ ਚੀਨੀ ਮਿੱਟੀ ਅਤੇ ਚਾਕ ਮਿੱਟੀ ਮਿਲਾਈ ਜਾਂਦੀ ਹੈ। ਫਿਰ ਇਸ ਮਿਸ਼ਰਣ ਨੂੰ ਪਟਿਆਂ ਦੇ ਉੱਪਰ ਦੀ ਲੰਘਾ ਕੇ ਰੋਲਰਾਂ ਵਿੱਚ ਭੇਜਿਆ ਜਾਂਦਾ ਹੈ। ਇਸ ਵਿੱਚੋਂ ਪਾਣੀ ਨਿਕਲ ਜਾਂਦਾ ਹੈ ਅਤੇ ਲੱਕੜੀ ਦੇ ਰੇਸ਼ੇ ਨੇੜੇ ਆ ਜਾਂਦੇ ਹਨ। ਅੰਤ ਵਿੱਚ ਇਸ ਨੂੰ ਲੋਹੇ ਦੇ ਵੱਡੇ ਰੋਲਰਾਂ ਵਿੱਚ ਦੀ ਲੰਘਾ ਕੇ ਕਾਗਜ਼ ਦੇ ਵੱਡੇ ਵੱਡੇ ਰੋਲ ਬਣਾ ਲਈੇ ਜਾਂਦੇ ਹਨ ਅਤੇ ਫਿਰ ਇਸਨੂੰ ਲੋੜ ਅਨੁਸਾਰ ਕੱਟ ਲਿਆ ਜਾਂਦਾ ਹੈ।
