ਮੇਘ ਰਾਜ ਮਿੱਤਰ
ਜੜ੍ਹਾਂ ਤੋਂ ਲੈ ਕੇ ਪੱਤਿਆਂ ਤੱਕ ਪੌਦਿਆਂ ਦੀ ਹਰ ਸਮੱਗਰੀ ਮਨੁੱਖ ਲਈ ਲਾਭਦਾਇਕ ਹੈ। ਬਹੁਤ ਸਾਰੀਆਂ ਦਵਾਈਆਂ ਤਾਂ ਮਨੁੱਖ ਨੂੰ ਪੌਦਿਆਂ ਤੋਂ ਹੀ ਪ੍ਰਾਪਤ ਹੁੰਦੀਆਂ ਹਨ। ਮਲੇਰੀਆ ਦੇ ਇਲਾਜ ਲਈ ਵਰਤੀ ਜਾਣ ਵਾਲੀ ਕੁਨੀਨ ਸਿਨਕੋਨਾ ਨਾਂ ਦੇ ਪੌਦੇ ਤੋਂ ਪ੍ਰਾਪਤ ਹੁੰਦੀ ਹੈ ਪੋਸਤ ਦੇ ਪੌਦੇ ਤੋਂ ਅਫੀਮ ਤਿਆਰ ਕੀਤੀ ਜਾਦੀ ਹੈ। ਇਹ ਦਰਦ ਨੂੰ ਘੱਟ ਕਰਨ ਵਾਲੀ ਤੇ ਨਸ਼ਾ ਦੇਣ ਵਾਲੀ ਦਵਾਈ ਹੈ ਬਹੁਤੇ ਤੇਲ ਪੋਦਿਆਂ ਤੋਂ ਹੀ ਪ੍ਰਾਪਤ ਹੁੰਦੇ ਹਨ। ਰਬੜ, ਬਰੋਜਾ, ਗੂੰਦ ਆਦਿ ਲਈ ਅਸੀਂ ਪੋਦਿਆ ਤੇ ਨਿਰਭਰ ਕਰਦੇ ਹਾਂ। ਸਾਡੀ ਪੂਰੀ ਖੁਰਾਕ ਹੀ ਪੌਦਿਆਂ ਦੁਆਰਾ ਤਿਆਰ ਕੀਤੀ ਜਾਂਦੀ ਹੈ। ਪੌਦੇ ਹਵਾ ਵਿੱਚ ਪਾਣੀ ਦੀ ਮਾਤਰਾ ਛੱਡਦੇ ਰਹਿੰਦੇ ਹਨ। ਜਿਸ ਕਾਰਣ ਧੂੰੲਂੇਂ ਦੇ ਕਣ ਭਾਰੀ ਹੋ ਜਾਂਦੇ ਹਨ ਤੇ ਧਰਤੀ ਤੇ ਡਿੱਗ ਪੈਂਦੇ ਹਨ। ਇਸ ਤਰਾਂ ਪੌਦੇ ਸਾਡੇ ਵਾਯੂ ਮੰਡਲ ਨੂੰ ਵੀ ਸਾਫ ਕਰਦੇ ਹਨ।
