ਦਰਖੱਤਾਂ ਦੀ ਟੀਸੀ ਤੇ ਪਾਣੀ ਕਿਵੇਂ ਪਹੁੰਚਦਾ ਹੈ?

ਮੇਘ ਰਾਜ ਮਿੱਤਰ

ਜੇ ਤੁਸੀਂ ਕੰਚ ਦੀ ਇੱਕ ਸੁਰਾਖ ਵਾਲੀ ਨਲੀ ਦੇ ਕੁਝ ਹਿੱਸੇ ਨੂੰ ਪਾਣੀ ਦੀ ਭਰੀ ਕੌਲੀ ਵਿੱਚ ਡਬੋ ਦੇਵੋਗਾ ਤਾਂ ਤੁਸੀਂ ਵੇਖੋਗੇ ਕਿ ਨਲੀ ਦੇ ਸੁਰਾਖ ਵਿੱਚ ਪਾਣੀ ਦਾ ਲੇੈਬਲ ਨਾਲੋਂ ਉੱਚਾ ਹੋਵੇਗਾ। ਨਲੀ ਦਾ ਸੁਰਾਖ ਜਿੰਨਾਂ ਤੰਗ ਹੋਵੇਗਾ ਨਲੀ ਵਿੱਚ ਪਾਣੀ ਦਾ ਲੈਬਲ ਉਨਾਂ ਹੀ ਵੱਧ ਉੱਚਾ ਹੋਵੇਗਾ। ਵਿਗਿਆਨਕ ਭਾਸ਼ਾ ਵਿੱਚ ਇਸ ਨਿਯਮ ਨੂੰ ਤਲੀ ਤਣਾਉ ਦਾ ਨਿਯਮ ਕਹਿੰਦੇ ਹਨ। ਵਿਗਿਆਨ ਦੇ ਇਸ ਨਿਯਮ ਕਰਕੇ ਹੀ ਦਰੱਖਤਾਂ ਦੀਆਂ ਟੀਸੀਆਂ ਤੇ ਪਾਣੀ ਪੁੱਜ ਜਾਦਾ ਹੇੈ। ਕੁਦਰਤ ਨੇ ਦਰੱਖਤਾਂ ਵਿੱਚ ਬਰੀਕ ਬਰੀਕ ਨਲੀਆਂ ਦਿੱਤੀਆਂ ਹੁੰਦੀਆਂ ਹਨ ਜੋ 80-80 ਮੀਟਰ ਉੱਚੇ ਦਰੱਖਤਾਂ ਦੀਆਂ ਟੀਸੀਆਂ ਤੇ ਗੁਰੂਤਾ ਆਕਰਸ਼ਣ ਦੇ ਨਿਯਮ ਦੀ ਪ੍ਰਵਾਹ ਨਾ ਕਰਦੀਆਂ ਹੋਈਆਂ ਪਾਣੀ ਪਹੁੰਚਾਉਂਦੀਆਂ ਹਨ।

Back To Top