ਮੇਘ ਰਾਜ ਮਿੱਤਰ
ਸੰਸਾਰ ਵਿੱਚ ਪੌਦਿਆਂ ਦੀਆਂ ਬਹੁਤ ਸਾਰੀਆਂ ਜਾਤੀਆਂ ਹਨ ਜਿਹਨਾਂ ਦੇ ਸਹਾਰਾ ਦੇਣ ਵਾਲੀਆਂ ਜੜ੍ਹਾਂ ਵੀ ਹੁੰਦੀਆਂ ਹਨ। ਮੱਕੀ ਦੇ ਪੌਦੇ, ਗੰਨਾ ਅਤੇ ਬੋਹੜ ਦਾ ਦਰਖੱਤ ਇਹਨਾਂ ਹੀ ਕਿਸਮਾਂ ਵਿੱਚੋਂ ਇੱਕ ਹਨ। ਬੋਹੜ ਦੀਆਂ ਜੜ੍ਹਾਂ ਦਾ ਇਸਦੀ ਉਮਰ ਨਾਲ ਕੋਈ ਸਬੰਧ ਨਹੀ ਹੁੰਦਾ ਹੈ। ਇਹ ਤਾਂ ਬੋਹੜ ਦੇ ਦਰੱਖਤ ਨੂੰ ਸਹਾਰਾ ਦੇਣ ਲਈ ਕੁਦਰਤ ਵੱਲੋਂ ਇਸਨੂੰ ਬਖਸ਼ਿਆ ਗਿਆ ਤੋਹਫਾ ਹੈ। ਕਲਕੱਤੇ ਵਿੱਚ ਇੱਕ ਬੋਹੜ ਦਾ ਦਰੱਖਤ ਆਪਣੀਆਂ ਸਹਾਰਾ ਦੇਣ ਵਾਲੀਆਂ ਜੜ੍ਹਾਂ ਦੇ ਸਹਾਰੇ ਹੀ ਕਈ ਏਕੜ ਵਿੱਚ ਫੈਲਿਆ ਹੋਇਆ ਹੈ।
