ਮੇਘ ਰਾਜ ਮਿੱਤਰ
ਗਿਰਗਿਟ ਦੀ ਚਮੜੀ ਦੀ ਉੱਪਰਲੀ ਤਹਿ ਮੋਮੀ ਕਾਗਜ਼ ਦੀ ਤਰ੍ਹਾਂ ਪਾਰਦਰਸ਼ੀ ਹੁੰਦੀ ਹੈ। ਇਸ ਪਰਤ ਦੇ ਥੱਲੇ ਤਿੰਨ ਰੰਗਾ ਦੇ ਸੈੱਲਾਂ ਦੇ ਬਣੇ ਦਾਣੇ ਹੁੰਦੇ ਹਨ। iਂੲਹ ਰੰਗ ਹੁੰਦੇ ਹਨ ਪੀਲੇ, ਕਾਲੇ ਤੇ ਲਾਲ। ਇਹ ਦਾਣੇ ਇੱਕ ਥਾਂ ਤੋਂ ਦੂਸਰੇ ਥਾਂ ਤੱਕ ਗਤੀ ਕਰ ਸਕਦੇ ਹਨ। ਜਦੋਂ ਗਿਰਗਿਟ ਆਪਣੀ ਚਮੜੀ ਨੂੰ ਸੁੰਗੇੜਦਾ ਹੈ ਤਾਂ ਇਹਨਾਂ ਦਾਣਿਆਂ ਦੀ ਸੰਖਿਆ ਕਿਸੇ ਇੱਕ ਥਾਂ ਤੇ ਵੱਧ ਜਾਂਦੀ ਹੈ। ਤਾਂ ਇਸ ਤਰ੍ਹਾਂ ਰੰਗ ਕਾਲਾ ਨਜ਼ਰ ਆਉਂਦਾ ਹੈ। ਇਹ ਆਪਣਾ ਪੀਲਾ ਤੇ ਹਰਾ ਰੰਗ ਵੀ ਕਰ ਸਕਦਾ ਹੈ। ਚਮੜੀ ਦੇ ਰੰਗ ਬਦਲਣ ਕਾਰਨ ਇਹ ਸੱਪਾਂ ਅਤੇ ਹੋਰ ਜਾਨਵਰਾਂ ਤੋਂ ਆਪਣਾ ਬਚਾਅ ਕਰ ਜਾਂਦਾ ਹੈ।