ਮੇਘ ਰਾਜ ਮਿੱਤਰ
ਕਰੋੜਾਂ ਸਾਲ ਧਰਤੀ ਤੇ ਰਹਿਣ ਵਾਲੇ ਜੀਵਾਂ ਦਾ ਆਪਸ ਵਿੱਚ ਅਤੇ ਆਲੇ ਦੁਆਲੇ ਦੀਆਂ ਹਾਲਤਾਂ ਨਾਲ ਸੰਘਰਸ਼ ਜਾਰੀ ਰਿਹਾ ਹੈ ਜੋ ਅੱਜ ਵੀ ਜਾਰੀ ਹੈ। ਜੀਵ ਵਿਕਾਸ ਦੇ ਇਸ ਸਮੇਂ ਦੌਰਾਨ ਮੱਝਾਂ ਤੇ ਗਾਵਾਂ ਆਦਿ ਦੀਆਂ ਨਸਲਾਂ ਪੈਦਾ ਹੋ ਗਈਆਂ। ਇਹ ਨਸਲਾਂ ਸ਼ਾਕਾਹਾਰੀ ਸਨ ਤੇ ਮਾਸਾਹਾਰੀ ਸਨ ਤੇ ਮਾਸਾਹਾਰੀ ਜਾਨਵਰ ਇਹਨਾਂ ਦੇ ਸ਼ਿਕਾਰ ਦੀ ਤਾਕ ਵਿੱਚ ਰਹਿੰਦੇ ਸਨ। ਇਸ ਲਈ ਜਦੋਂ ਇਹਨਾਂ ਨੂੰ ਮੌਕਾ ਮਿਲਦਾ ਤਾਂ ਇਹ ਛੇਤੀ ਛੇਤੀ ਆਪਣਾ ਭੋਜਨ ਚਰਕੇ ਲੁਕਵੀਆਂ ਥਾਵਾਂ ਤੇ ਬੈਠਦੇ ਸਨ ਤੇ ਆਪਣੇ ਖਾਧੇ ਹੋਏ ਭੋਜਨ ਨੂੰ ਪੇਟ ਵਿੱਚੋਂ ਮੂੰਹ ਵਿੱਚ ਲੈ ਆਉਂਦੇ ਸਨ ਅਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਚਿੱਥਕੇ ਖਾਂਦੇ ਸਨ। ਉਹਨਾਂ ਦੀ ਇਸ ਕ੍ਰਿਆ ਨੂੰ ਜੁਗਾਲੀ ਕਰਨਾ ਆਖਦੇ ਹਨ। ਜੁਗਾਲੀ ਦੀ ਇਹ ਕ੍ਰਿਆ ਜਾਨਵਰ ਕਿਵੇਂ ਕਰਦੇ ਹਨ।
ਇਹਨਾਂ ਦਾ ਪੇਟ ਚਾਰ ਹਿੱਸਿਆਂ ਵਿੱਚ ਵੰਡਿਆਂ ਹੁੰਦਾ ਹੈ। ਪਹਿਲੇ ਪੇਟ ਵਿੱਚ ਕੁਝ ਰਸ ਇਸ ਵਿੱਚ ਮਿਲ ਜਾਂਦੇ ਹਨ। ਦੂਜੇ ਵਿੱਚ ਇਹ ਜੁਗਾਲੀ ਕਰਨ ਦੇ ਯੋਗ ਹੋ ਜਾਂਦਾ ਹੈ। ਇਸਤੋਂ ਬਾਅਦ ਪਸ਼ੂ ਇਸ ਭੋਜਨ ਨੂੰ ਦੁਆਰਾ ਆਪਣੇ ਮੂੰਹ ਵਿੱਚ ਲਿਆ ਕੇ ਚਿੱਥਕੇ ਹਨ। ਫਿਰ ਇਹ ਤੀਸਰੇ ਭਾਗ ਵਿੱਚ ਪਹੁੰਚ ਜਾਂਦਾ ਹੈ। ਇਸ ਤੋਂ ਬਾਅਦ ਚੌਥੇ ਵਿੱਚ ਦੀ ਹੁੰਦਾ ਹੋਇਆ ਇਹ ਅੰਤੜੀਆਂ ਵਿੱਚ ਜਾਂਦਾ ਹੈ। ਇਸ ਤਰ੍ਹਾਂ ਇਹ ਕ੍ਰਿਆ ਪੂਰਨ ਹੋ ਜਾਂਦੀ ਹੈ।