ਮੇਘ ਰਾਜ ਮਿੱਤਰ
ਸਾਡੇ ਦੇਸ਼ ਵਿੱਚ ਭੋਲੇ ਭਾਲੇ ਤੇ ਚਲਾਕ ਲੋਕਾਂ ਦੀ ਕਮੀ ਨਹੀਂ ਹੈ। ਇੱਕ ਭੁੱਖੇ ਵਿਅਕਤੀ ਨੂੰ ਜਦੋਂ ਰੁਜ਼ਗਾਰ ਨਾ ਮਿਲਿਆ ਤਾਂ ਉਸਨੇ ਬਲਦ ਹੀ ਖਰੀਦ ਲਿਆ। ਕੁਝ ਦਿਨਾਂ ਦੀ ਮਿਹਨਤ ਨਾਲ ਉਸਨੇ ਬਲਦ ਨੂੰ ਆਪਣੇ ਡੰਡੇ ਦੇ ਇਸ਼ਾਰ ਨਾਲ ਸਿਰ ਹਾਂ ਜਾਂ ਨਾਂਹ ਵਿੱਚ ਮਾਰਨਾ ਹੀ ਸਿਖਾ ਲਿਆ। ਮੇਲੀਆਂ ਤੇ ਉਹ ਬਲਦ ਨੂੰ ਲੈ ਜਾਂਦਾ ਸੀ ਤੇ ਜਦੋਂ ਉਹ ਡੰਡੇ ਦੇ ਸਿਰੇ ਤੇ ਹੱਥ ਪਾ ਕੇ ਬਲਦ ਨੂੰ ਪੁੱਛਦਾ ਕਿ ਕੀ ਇਸ ਵਿਅਕਤੀ ਦਾ ਕੰਮ ਬਣ ਜਾਵੇਗਾ ਤਾਂ ਉਹ ਆਪਣਾ ਸਿਰ ਹਾਂ ਵਿੱਚ ਹਿਲਾ ਦਿੰਦਾ ਸੀ ਡੰਡੇ ਨੂੰ ਵਿਚਕਾਰੋਂ ਫੜਕੇ ਜਦੋਂ ਉਹ ਪੁਛਦਾ ਸੀ ਕਿ ਕੀ ਇਹ ਵਿਦਿਆਰਥੀ ਇਮਤਿਹਾਨ ਵਿੱਚੋਂ ਪਾਸ ਹੋ ਜਾਵੇਗਾ ਤਾ ਬਲਦ ਨਾਂਹ ਵਿੱਚ ਸਿਰ ਮਾਰ ਦਿੰਦਾ ਸੀ। ਇਸ ਤਰ੍ਹਾਂ ਹਰੇਕ ਸੁਆਲ ਦੇ ਪੰਜ ਰੁਪਏ ਪ੍ਰਾਪਤ ਕਰਕੇ ਇਹ ਆਦਮੀ ਦਿਨਾਂ ਵਿੱਚ ਹੀ ਅਮੀਰ ਹੋ ਗਿਆ ਸੀ ।