ਮੇਘ ਰਾਜ ਮਿੱਤਰ
ਬਹੁਤ ਸਾਰੇ ਲੋਕਾਂ ਨੇ ਨਿਉਲੇ ਤੇ ਸੱਪ ਦੀ ਲੜਾਈ ਨੂੰ ਅਕਸਰ ਵੇਖਿਆ ਹੈ। ਨਿਉਲਾ ਸੱਪ ਤੋਂ ਕਮਜ਼ੋਰ ਹੁੰਦਾ ਹੋਇਆ ਵੀ ਸੱਪ ਨੂੰ ਮਾਰ ਦਿੰਦਾ ਹੈ। ਇਸ ਦੀ ਸਫਲਤਾ ਦਾ ਰਾਜ ਸਿਰਫ ਇਸਦਾ ਫੁਰਤੀਲਾਪਣ ਹੀ ਹੈ। ਇਸ ਸੱਪ ਨੂੰ ਆਪਣੇ ਉੱਪਰ ਹਮਲਾ ਕਾਰਨ ਲਈ ਉਕਸਾਉਂਦਾ ਹੈ। ਜਦੋਂ ਸੱਪ ਇਸ ਉੱਪਰ ਡੰਗ ਚਲਾਉਂਦਾ ਹੈ ਤਾਂ ਉਸ ਸਮੇਂ ਇਹ ਚਲਾਕੀ ਨਾਲ ਥੋੜਾ ਜਿਹਾ ਪਾਸੇ ਹਟ ਜਾਂਦਾ ਹੈ ਤੇ ਸੱਪ ਦੀ ਸਿਰੀ ਫੜ ਲੈਂਦਾ ਹੈ। ਇਸ ਤਰ੍ਹਾਂ ਇਹ ਸੱਪ ਨੂੰ ਸਿਰ ਤੋਂ ਜ਼ਖਮੀ ਕਰਕੇ ਮਾਰ ਦਿੰਦਾ ਹੈ।