ਮੇਘ ਰਾਜ ਮਿੱਤਰ
ਸੰਪਜ ਇੱਕ ਪ੍ਰਾਚੀਨ ਕਿਸਮ ਦਾ ਸਮੁੰਦਰ ਵਿੱਚ ਪੈਦਾ ਹੋਣ ਵਾਲਾ ਜੀਵ ਹੈ। ਇਹ ਤੁਰ ਫਿਰ ਨਹੀਂ ਸਕਦਾ। ਇਸ ਲਈ ਇਸਨੂੰ ਆਪਣੀ ਖੁਰਾਕ ਲਈ ਸਮੁੰਦਰ ਦਾ ਪਾਣੀ ਸੁਰਾਖਾਂ ਰਾਹੀਂ ਆਪਣੇ ਅੰਦਰ ਲੈ ਜਾਣਾ ਪੈਂਦਾ ਹੈ ਤੇ ਟੀਸੀ ਰਾਹੀਂ ਇਸ ਪਾਣੀ ਨੂੰ ਬਾਹਰ ਕੱਢਦਾ ਰਹਿੰਦਾ ਹੈ। ਇਸ ਤਰ੍ਹਾਂ ਸਮੁੰਦਰੀ ਪਾਣੀ ਤੋਂ ਹੀ ਉਹ ਆਪਣੀ ਖੁਰਾਕ ਪ੍ਰਾਪਤ ਕਰਦਾ ਹੈ। ਸਮੁੰਦਰਾਂ ਵਿੱਚੋਂ ਮਿਲਣ ਵਾਲੀ ਸਪੰਜ ਦੀ ਵਰਤੋਂ ਅੱਜ ਕੱਲ ਬਹੁਤ ਘੱਟ ਹੋ ਗਈ ਹੈ। ਕਾਰਾਂ ਤੇ ਘਰੇਲੂ ਸੋਫਿਆਂ ਤੇ ਕੁਰਸੀਆਂ ਦੀਆਂ ਸੀਟਾਂ ਵਾਲੀ ਸਪੰਜ ਤਾਂ ਕਾਰਖਾਨਿਆਂ ਵਿੱਚ ਹੀ ਤਿਆਰ ਹੁੰਦੀ ਹੈ।