ਮੇਘ ਰਾਜ ਮਿੱਤਰ
ਗੰਡੋਏ ਖੁਸ਼ਕ ਮਿੱਟੀ ਵਿੱਚ ਨਹੀਂ ਰਹਿ ਸਕਦੇ ਹਨ। ਸੂਰਜ ਦੀ ਰੌਸ਼ਨੀ ਕੁਝ ਮਿੰਟਾਂ ਵਿੱਚ ਹੀ ਇਹਨਾਂ ਨੂੰ ਖੁਸ਼ਕ ਕਰਕੇ ਸਦਾ ਦੀ ਨੀਂਦ ਸੁਲਾ ਸਕਦੀ ਹੈ। ਇਸ ਲਈ ਇਹ ਖੁਸ਼ਕ ਮੌਸਮ ਵਿੱਚ ਧਰਤੀ ਦੇ ਥੱਲੇ ਚਲੇ ਜਾਂਦੇ ਹਨ। ਇਹ ਆਪਣਾ ਮੂੰਹ ਜਮੀਨ ਵਿੱਚ ਵਾੜ ਲੈਂਦੇ ਹਨ ਤੇ ਫੈਲਣ ਤੇ ਸੁੰਗੜਨ ਦੀ ਪ੍ਰਕ੍ਰਿਆ ਰਾਹੀਂ ਮਿੱਟੀ ਖਾਂਦੇ ਰਹਿੰਦੇ ਹਨ। ਇਸ ਤਰ੍ਹਾਂ ਜਮੀਨ ਵਿੱਚ ਕਈ ਇੰਚ ਥੱਲੇ ਸਿੱਲੀ ਥਾਂ ਦੇ ਚਲੇ ਜਾਂਦੇ ਹਨ। ਬਰਸਾਤ ਦੇ ਮੌਸਮ ਵਿੱਚ ਇਹਨਾਂ ਦੀਆਂ ਖੁੱਡਾਂ ਵਿੱਚ ਪਾਣੀ ਭਰ ਜਾਂਦਾ ਹੈ ਇਸ ਲਈ ਇਹ ਬਾਹਰ ਆ ਜਾਂਦੇ ਹਨ।