-ਮੇਘ ਰਾਜ ਮਿੱਤਰ
ਜਦੋਂ ਤੁਸੀਂ ਸਿਨਮਾ ਘਰ ਵਿੱਚੋ ਫਿਲਮ ਵੇਖਕੇ ਬਾਹਰ ਨਿਕਲਦੇ ਹੋ ਤਾਂ ਕੁਝ ਸਮੇਂ ਨਿਕਲਦੇ ਹੋ ਤਾਂ ਕੁਝ ਸਮੇਂ ਲਈ ਤੁਹਾਨੂੰ ਘੱਟ ਵਿਖਾਈ ਦੇਣ ਲੱਗ ਜਾਂਦਾ ਹੈ। ਪੰਜ ਸੱਤ ਮਿੰਟ ਦੇ ਸਮੇਂ ਦੌਰਾਨ ਹੀ ਤੁਹਾਡੀਆ ਅੱਖਾਂ ਦੀ ਰੌਸ਼ਨੀ ਮੁੜ ਪਹਿਲੀ ਹਾਲਤ ਵਿੱਚ ਆ ਜਾਂਦੀ ਹੇੈ। ਉੱਲੂਆਂ ਦੇ ਵੱਡੇ ਵਡੇਰੇ ਲੱਖਾਂ ਸਾਲਾਂ ਤੋਂ ਗੁਫਾਵਾਂ ਵਿੱਚ ਰਹਿੰਦੇ ਰਹੇ। ਇਸ ਲਈ ਇਹ ਹਨੇਰੇ ਵਿੱਚ ਵੇਖਣ ਦੇ ਆਦੀ ਹੋ ਗਏ ਹਨ। ਤੇਜ ਰੌਸ਼ਨੀ ਵਿੱਚ ਇਹਨਾਂ ਦੀਆਂ ਅੱਖਾਂ ਚੁੰਧਿਆ ਜਾਂਦੀਆ ਹਨ। ਜਿਸ ਕਾਰਨ ਉਹਨਾਂ ਨੂੰ ਦਿਨ ਵੇਲੇ ਦਿਖਾਈ ਨਹੀਂ ਦਿੰਦਾ ਹੈ।