– ਮੇਘ ਰਾਜ ਮਿੱਤਰ
ਸੰਸਾਰ ਵਿੱਚ ਸਵਰਗ – ਨਰਕ ਸਭ ਕਾਲਪਨਿਕ ਗੱਲਾਂ ਹਨ। ਬੱਚਿਆਂ ਦੇ ਜਨਮ ਸਮੇਂ ਉਹਨਾਂ ਦੇ ਵੱਡੇ ਪੈਣਾਂ ਤੇ ਵੀਰਾਂ ਨੂੰ ਬੱਚਿਆਂ ਦੇ ਹਸਪਤਾਲ ਵਿੱਚੋਂ ਲਿਆਉਣ ਬਾਰੇ ਵੀ ਦੱਸਿਆ ਜਾਂਦਾ ਹੈ ਇਸ ਨਾਲ ਬੱਚਿਆਂ ਦੇ ਮਨ ਵਿੱਚ ਹੋਰ ਉਲਝਣਾਂ ਖੜੀਆਂ ਹੁੰਦੀਆਂ ਹਨ। ਅਸੀਂ ਜਾਣਦੇ ਹਾਂ ਕਿ ਅਸੀਂ ਸਾਰੇ ਆਪਣੇ ਮਾਤਾ-ਪਿਤਾ ਦੇ ਇੱਕ ਸੈੱਲ ਦੇ ਜੁੜਨ ਨਾਲ ਆਪਣੀ ਹੋਂਦ ਸ਼ੁਰੂ ਕਰਦੇ ਹਾਂ। ਇਹਨਾਂ ਸੈੱਲਾਂ ਵਿੱਚ ਕੁਝ ਗੁਣਾਂ ਵਾਲੇ ਮਣਕੇ ਹੁੰਦੇ ਹਨ। ਜਿਹੜੇ ਸਾਡੇ ਭਵਿੱਖ ਦੇ ਗੁਣਾਂ ਵਾਲੇ ਮਣਕੇ ਹਬੰਦੇ ਹਨ। ਜਿਹੜੇ ਸਾਡੇ ਭਵਿੱਖ ਦੇ ਗੁਣਾਂ ਨੂੰ ਨਿਰਧਰਿਤ ਕਰਦੇ ਹਨ। ਧਰਤੀ ਵਿੱਚ ਪੇੈਦਾ ਹੋਏ ਪਦਾਰਥ ਪਹਿਲੇ 280 ਦਿਨ ਸਾਡੀ ਮਾਤਾ ਦੇ ਪੇਟ ਵਿੱਚੋਂ ਦੀ ਹੁੰਦੇ ਹੋਏ ਸਾਡੇ ਸਰੀਰ ਵਿੱਚ ਪਹੁੰਚਦੇ ਹਨ ਜਿਸ ਨਾਲ ਸਾਡੇ ਸਰੀਰ ਵਿਚਲੇ ਸੈੱਲਾ ਦੀ ਗਿਣਤੀ ਵਿੱਚ ਵਾਧਾ ਹੁੰਦਾ ਰਹਿੰਦਾ ਹੈ। ਪੇਟ ਤੋਂ ਬਾਹਰ ਆ ਕੇ ਅਸੀਂ ਧਰਤੀ ਤੋਂ ਪੈਦਾ ਹੋਈਆਂ ਵਸਤੂਆਂ ਤੋਂ ਸਿੱਧੇ ਰੂਪ ਵਿੱਚ ਪਦਾਰਥ ਲੈ ਕੇ ਆਪਣੇ ਸਰੀਰ ਦੇ ਸੈੱਲਾਂ ਦੀ ਗਿਣਤੀ ਵਧਾਉਂਦੇ ਰਹਿੰਦੇ ਹਾਂ। ਲਗਭਗ 40 ਸਾਲ ਦੀ ਉਮਰ ਤੱਕ ਸਾਡੇ ਸਰੀਰ ਵਿੱਚ ਸੈੱਲਾਂ ਦੀ ਗਿਣਤੀ ਵਿੱਚ ਲਗਤਾਰ ਵਾਧਾਉਂਦਾ ਰਹਿੰਦਾ ਹੈ। 40 ਤੋਂ 50 ਸਾਲ ਤੱਕ ਸਾਡੇ ਦੇ ਸੈਲਾਂ ਦੀ ਗਿਣਤੀ ਲਗਭਗ ਸਾਵਂਂੀਂ ਰਹਿੰਦੀ ਹੈ। iਂੲਸਤੋਂ ਬਾਅਦ ਸਾਡੇ ਸਰੀਰ ਦੇ ਸੈੱਲਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਜਾਂਦੀ ਹੈ। ਅੰਤ ਸਮੇਂ ਅਸੀ ਧਰਤੀ ਤੋਂ ਪ੍ਰਾਪਤ ਸਾਰੇ ਸੈੱਲਾਂ ਨੂੰ ਧਰਤੀ ਦੇ ਸੁਪਰਦ ਕਰਦੇ ਹੋਏ ਧਰਤੀ ਵਿੱਚ ਸਮਾ ਜਾਂਦੇ ਹਾਂ। ਮੁਸਲਮਾਨਾਂ ਤੇ ਇਸਾਈਆਂ ਵਿੱਚ ਮੁਰਦਿਆਂ ਨੂੰ ਕਬਰਾਂ ਵਿੱਚ ਦਫਨਾ ਦਿੱਤਾ ਜਾਂਦਾ ਹੇੈ ਜਿੱਥੇ ਬੈਕਟੀਰੀਆ ਸਰੀਰ ਦੇ ਸਾਰੇ ਸੈੱਲਾਂ ਦਾ ਵਿਘਟਨ ਕਰਕੇ ਧਰਤੀ ਤੋਂ ਪ੍ਰਾਪਤ ਸਾਰੇ ਤੱਤ ਧਰਤੀ ਨੂੰ ਦੇ ਦਿੰਦਾ ਹੇੈ। ਹਿੰਦੂ ਮੁਰਦਿਆਂ ਨੂੰ ਜਲਾ ਦਿੰਦੇ ਹਨ। ਸਿੱਟੇ ਵਜੋਂ ਪੈਦਾ ਹੋਈ ਕਾਰਬਨਡਾਇਆਕਸਾਈਡ ਪੌਦਿਆਂ ਦੀ ਖੁਰਾਕ ਬਚ ਜਾਂਦੀ ਹੈ। ਸਾਡੇ ਸਰੀਰ ਦੇ ਸਾਰੇ ਸੈੱਲ ਕਿਸੇ ਨਾ ਕਿਸੇ ਰੂਪ ਵਿੱਚ ਧਰਤੀ ਨੂੰ ਵਾਪਸ ਮੁੜ ਜਾਂਦੇ ਹਨ।