ਮਨੁੱਖ ਦੇ ਸਰੀਰ ਦੀ ਘਣਤਾ ਪਾਣੀ ਦੀ ਘਣਤਾ ਨਾਲੋਂ ਘੱਟ ਹੁੰਦੀ ਹੈ। ਇਸ ਲਈ ਪਾਣੀ ਵਿੱਚ ਵੜਣ ਦੇ ਕੁਝ ਸਮੇਂ ਤੱਕ ਮਨੁੱਖ ਪਾਣੀ ਵਿੱਚ ਤੈਰਦਾ ਰਹਿੰਦਾ ਹੈ। ਪਰ ਕੁਝ ਸਮੇਂ ਤੋਂ ਬਾਅਦ ਉਸਦੇ ਸਰੀਰ ਵਿੱਚ ਪਾਣੀ ਦਾਖਲ ਹੋ ਜਾਂਦਾ ਹੈ ਤੇ ਸਰੀਰ ਅੰਦਰਲੀਆਂ ਗੈਸਾਂ ਬਾਹਰ ਨਿਕਲ ਜਾਂਦੀਆਂ ਹਨ। ਇਸ ਲਈ ਸਰੀਰ ਦੀ ਘਣਤਾ ਪਾਣੀ ਦੀ ਘਣਤਾ ਨਾਲੋਂ ਵਧ ਜਾਂਦੀ ਹੈ ਤਾਂ ਆਦਮੀ ਡੁੱਬ ਜਾਂਦਾ ਹੈ। ਪਾਣੀ ਵਿੱਚ ਪਈ ਰਹਿਣ ਦੇ 48 ਘੰਟੇ ਤੱਕ ਲਾਸ਼ ਪਾਣੀ ਵਿੱਚ ਡੁੱਬੀ ਰਹਿੰਦੀ ਹੈ ਤੇ ਇਸਤੋਂ ਬਾਅਦ ਸਰੀਰ ਦੇ ਸੜਨ ਦੀ ਪ੍ਰਤੀ ਕ੍ਰਿਆ ਸ਼ੁਰੂ ਹੋ ਜਾਂਦੀ ਹੈ। ਹਰ ਸੈੱਲ ਵਿੱਚ ਗੈਸਾਂ ਦੀ ਪੈਦਾਇਸ਼ ਸੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਸਰੀਰ ਦੀ ਘਣਤਾ ਪਾਣੀ ਦੀ ਘਣਤਾ ਨਾਲੋਂ ਘਟ ਜਾਂਦੀ ਹੈੇ। ਇਸ ਕਰਕੇ ਲਾਸ਼ ਕੁਝ ਘੰਟਿਆਂ ਬਾਅਦ ਪਾਣੀ ਦੇ ਉਪੱਰ ਤੈਰਨ ਲੱਗ ਜਾਂਦੀ ਹੈ।