ਲਗਭਗ ਛੇ ਕਰੋੜ ਵਰ੍ਹੇ ਪਹਿਲਾਂ ਧਰਤੀ ਉੱਤੇ ਵੱਡੀਆਂ ਉਥਲਾਂ-ਪੁਥਲਾਂ ਹੋਈਆਂ। ਇਨ੍ਹਾਂ ਦਾ ਕਾਰਨ ਧਰਤੀ ਨਾਲ ਟਕਰਾਇਆ ਕੋਈ ਵੱਡਾ ਉਲਕਾ ਪਿੰਡ ਸੀ। ਵਿਗਿਆਨਕਾਂ ਦਾ ਖ਼ਿਆਲ ਹੈ ਕਿ ਇਹ ਉਲਕਾ ਪਿੰਡ ਦੱਖਣੀ ਅਮਰੀਕਾ ਦੇ ਇਕ ਦੇਸ਼ ਅਰਜਨਟਾਇਨਾ ਵਿਖੇ ਟਕਰਾਇਆ ਸੀ। ਉਸ ਸਮੇਂ ਧਰਤੀ ਉੱਤੇ ਰਹਿਣ ਵਾਲੇ ਜੀਵਾਂ ਦੀਆਂ ਨੜ੍ਹਿਨਵੇਂ ਫੀਸਦੀ ਨਸਲਾਂ ਸਦਾ ਲਈ ਧਰਤੀ ਦੀਆਂ ਤੈਹਾਂ ਵਿਚ ਦਬ ਗਈਆਂ। ਆਕਸੀਜਨ ਦੀ ਅਣਹੋਂਦ ਕਾਰਨ ਇਹਨਾਂ ਜੀਵਾਂ ਦੀ ਇਹ ਚਰਬੀ ਤੇਲ ਅਤੇ ਗੈਸ ਵਿਚ ਬਦਲ ਗਈ। ਅੱਜ ਧਰਤੀ ਉੱਪਰ ਬਹੁਤ ਸਾਰੇ ਥਾਵਾਂ ਉੱਤੋਂ ਤੇਲ ਅਤੇ ਗੈਸ ਦੇ ਭੰਡਾਰ ਮਿਲ ਰਹੇ ਹਨ। ਕੁੱਝ ਥਾਵਾਂ ਉੱਪਰ ਇਹ ਧਰਤੀ ਦੀਆਂ ਘੱਟ ਡੂੰਘਾਈਆਂ ਉੱਪਰ ਵੀ ਮਿਲ ਜਾਂਦੇ ਹਨ, ਕੁੱਝ ਥਾਵਾਂ ਉੱਪਰ ਇਹ ਵੱਧ ਪੁਟਾਈ ਕਰਨ ਤੇ ਪ੍ਰਾਪਤ ਹੁੰਦੀਆਂ ਹਨ। ਹੁਸ਼ਿਆਰਪੁਰ ਤੋਂ