ਅਸੀਂ ਜਾਣਦੇ ਹਾਂ ਕਿ ਸਾਡੀਆਂ ਅੱਖਾਂ ਨੂੰ ਗਿੱਲਾ ਰੱਖਣਾ ਸਾਡੇ ਸ਼ਰੀਰ ਲਈ ਇੱਕ ਵੱਡੀ ਲੋੜ ਹੈ। ਜੇ ਸਾਡੀਆਂ ਅੱਖਾਂ ਵਿੱਚ ਪਾਣੀ ਨਹੀਂ ਹੋਵੇਗਾ ਤਾਂ ਅਸੀਂ ਘੁੰਮਾ ਕੇ ਅਗਲੀਆ ਪਿਛ- ਲੀਆ ਵਸਤੂਆਂ ਨਹੀਂ ਵੇਖ ਸਕਾਂਗੇ। ਸਾਡੀ ਉਪਰਲੀ ਪਲਕ ਵਿੱਚ ਇਹ ਖੂਬੀ ਹੁੰਦੀ ਹੈ ਕਿ ਹਰ ਛੇ ਸੈਕਿੰਡ ਬਾਅਦ ਆਪਣੇ ਆਪ ਬੰਦ ਹੁੰਦੀ ਹੈ। ਹਰੇਕ ਅੱਖ ਦੇ ਬਾਹਰੀ ਕੋਨੇ ਦੇ ਅੰਦਰ ਹੰਝੂਆਂ ਦੀ ਇੱਕ ਗ੍ਰੰਥੀ ਹੁੰਦੀ ਹੈ। ਇਸ ਗ੍ਰੰਥੀ ਵਿੱਚੋਂ ਪਤਲੀਆਂ ਨਾਲੀਆਂ ਹੰਝੂਆਂ ਨੂੰ ਉਪੱਰ ਲੈ ਜਾਂਦੀਆਂ ਹਨ। ਉਪਰਲੀ ਪਲਕ ਦੇ ਬੰਦ ਹੋਣ ਸਮੇਂ ਇਹ ਪਾਣੀ ਬਾਹਰ ਆ ਜਾਂਦਾ ਹੈ ਜੋ ਸਾਡੀਆਂ ਅੱਖਾ ਨੂੰ ਨਮ ਰੱਖਦਾ ਹੈ। ਜਦੋਂ ਅਸੀਂ ਰੋਂਦੇ ਹਾਂ ਜਾਂ ਹੱਸਦੇ ਹਾਂ ਤਾਂ ਸਾਡੀ ਉਪਰਲੀ ਪਲਕ ਇਹਨਾਂ ਗ੍ਰੰਥੀਆਂ ਉੱਪਰ ਦਬਾਉ ਪਾ ਕੇ ਵੱਧ ਹੰਝੂ ਬਾਹਰ ਕੱਢਦੀ ਹੈ।
ਰੋਣ ਜਾਂ ਹੱਸਣ ਸਮੇਂ ਅੱਖਾਂ ਵਿੱਚ ਪਾਣੀ ਕਿਵੇਂ ਆ ਜਾਂਦਾ ਹੈ?
