ਜਦੋਂ ਕਿਸੇ ਨੂੰ ਹਿਚਕੀ ਆਉਂਦੀ ਹੈ ਤਾਂ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਕੋਈ ਰਿਸ਼ਤੇਦਾਰ ਯਾਦ ਕਰ ਰਿਹਾ ਹੈ। ਪਰ ਅਸੀਂ ਕਦੇ ਇਹ ਸੋਚਣ ਦਾ ਯਤਨ ਨਹੀਂ ਕਰਦੇ ਕਿ ਹਿਚਕੀ ਆਉਣ ਦਾ ਰਿਸ਼ਤੇਦਾਰ ਦੇ ਯਾਦ ਕਰਨ ਨਾਲ ਕੀ ਸਬੰਧ ਹੈ ? ਅਸੀ ਜਾਣਦੇ ਹਾਂ, ਕਿ ਸਾਡੀ ਛਾਤੀ ਤੇ ਪੇਟ ਦੇ ਵਿਚਕਾਰ ਇੱਕ ਪਰਦਾ ਹੁੰਦਾ ਹੈ। ਜਦੋਂ ਅਸੀਂ ਪੇਟ ਅੰਦਰ ਨੂੰ ਖਿੱਚਦੇ ਹਾਂ ਤਾਂ ਇਹ ਪਰਦਾ ਹੇਠਾਂ ਚਲਿਆ ਜਾਂਦਾ ਹੈ ਤੇ ਪੇਟ ਨੂੰ ਦਬਾਉਂਦਾ ਹੈ। ਤੇ ਇਸ ਤਰ੍ਹਾਂ ਫੇਫੜ੍ਹਿਆਂ ਵਿੱਚ ਹਵਾ ਭਰ ਜਾਂਦੀ ਹੈ। ਇਸ ਤਰ੍ਹਾਂ ਇਹ ਪਰਦਾ ਉੱਪਰ ਹੇਠਾਂ ਹੁੰਦਾ ਰਹਿੰਦਾ ਹੈ। ਸਰੀਰ ਵਿੱਚ ਤੇਜ਼ਾਬੀ ਮਾਦੇ ਕਾਰਨ ਜਾਂ ਮਿਰਚ ਆਦਿ ਦੇ ਚਿੰਬੜ ਜਾਣ ਕਾਰਨ ਇਹ ਪਰਦਾ ਸੁੰਗੜ ਜਾਂਦਾ ਹੈ। ਇੱਕ ਅਜੀਬ ਆਵਾਜ਼ ਪੈਦਾ ਹੁੰਦੀ ਹੈ। ਇਸਨੂੰ ਹਿਚਕੀ ਆਉਣ ਕਹਿੰਦੇ ਹਨ। ਪਾਣੀ ਪੀਣ ਨਾਲ ਤੇਜ਼ਾਬੀ ਮਾਦਾ ਘੱਟ ਜਾਂਦਾ ਹੈ ਤੇ ਹਿਚਕੀ ਬੰਦ ਹੋ ਜਾਂਦੀ ਹੈ।
ਸਾਨੂੰ ਹਿਚਕੀ ਕਿਉਂ ਆਉਂਦੀ ਹੈ ?
