ਸਾਡੇ ਸਰੀਰ ਵਿੱਚ ਬੁਹਤ ਹੀ ਅਜੀਬ ਵਰਤਾਰੇ ਵਾਪਰਦੇ ਹਨ। ਸਾਡੇ ਸਰੀਰ ਵਿੱਚ ਕੁਝ ਪ੍ਰਣਾਲੀਆਂ ਅਜਿਹੀਆਂ ਹਨ ਜਿਹੜੀਆਂ ਕਦੇ ਵੀ ਸੌਦੀਆਂ ਨਹੀਂ। ਜਿਵੇਂ ਸਾਹ ਪ੍ਰਣਾਲੀ, ਲਹੂ ਗੇੜ ਪ੍ਰਣਾਲੀ ਅਤੇ ਦਿਮਾਗ ਪ੍ਰਣਾਲੀ। ਦਿਮਾਗ ਕਦੇ ਸੌਂਦਾ ਨਾਹੀਂ ਇਹ ਹਮੇਸ਼ਾਂ ਹੀ ਕਲਪਨਾਵਾਂ ਕਰਦਾ ਰਹਿੰਦਾ ਹੈ। ਜਿਹੜੀਆਂ ਕਲਪਨਾਵਾਂ ਅਰਧ ਸੁੱਤੀ ਹਾਲਤ ਵਿੱਚ ਦਿਮਾਗ ਦੁਆਰਾ ਕੀਤੀਆਂ ਜਾਂਦੀਆਂ ਹਨ ਉਹ ਸੁਪਨੇ ਬਣ ਜਾਂਦੇ ਹਨ। ਗੂੜ੍ਹੀ ਨੀਂਦ ਸਮੇਂ ਦਿਮਾਗ ਦੁਆਰਾ ਕੀਤੀਆਂ ਕਲਪਨਾਵਾਂ ਸਾਡੇ ਯਾਦ ਨਹੀਂ ਰਹਿੰਦੀਆਂ। ਜੁਆਨੀ ਵਿੱਚ ਪੈਰ ਧਰ ਰਹੇ ਲੜਕੇ ਤੇ ਲੜਕੀਆਂ ਦੇ ਮਨਾਂ ਵਿੱਚ ਆਪਣੇ ਭਵਿੱਖ ਬਾਰੇ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ। ਅਜਿਹੀ ਹਾਲਤ ਵਿੱਚ ਉਹਨਾਂ ਦੀਆਂ ਲੱਤਾਂ ਬਾਹਾਂ ਨੂੰ ਹਰਕਤ ਵਿੱਚ ਲਿਆਉਣ ਵਾਲਾ ਭਾਗ ਜਾਗ ਪੈਂਦਾ ਹੈ। ਸਿੱਟੇ ਵਜੋਂ ਆਦਮੀ ਉੱਠ ਕੇ ਤੁਰ ਪੈਂਦੇ ਹੈ। ਕਈ ਉਦਾਹਰਣਾਂ ਅਜਿਹੀਆਂ ਵੀ ਮਿਲਦੀਆਂ ਹਨ ਕਿ ਆਦਮੀ ਪੌੜੀਆਂ ਉੱਤਰ ਕੇ ਦਰਵਾਜ਼ੇ ਖੋਲਕੇ ਵੀ ਬਾਹਰ ਨਿਕਲ ਜਾਂਦੇ ਹਨ। ਇਹ ਇਸ ਗੱਲ ਦਾ ਸੂਚਕ ਵੀ ਹੈ ਕਿ ਆਦਮੀ ਦਾ ਦਿਮਾਗ ਥੋੜੀ ਬਹੁਤ ਹਾਲਤ ਵਿੱਚ ਚੌਕਸ ਵੀ ਹੁੰਦਾ ਹੈ। ਪਰ ਸਵੇਰੇ ਜਦ ਅਜਿਹੇ ਵਿਅਕਤੀ ਤੋਂ ਉਸਦੇ ਰਾਤ ਨੂੰ ਤੁਰਨ ਵਾਲੀ ਗੱਲ ਪੁੱਛੀ ਜਾਂਦੀ ਹੈ ਤਾਂ ਉਸਦੇ ਕੁਝ ਯਾਦ ਨਹੀਂ ਹੁੰਦਾ।
ਕੁਝ ਲੋਕ ਨੀਂਦ ਵਿੱਚ ਤੁਰ ਪੈਂਦੇ ਹਨ
