ਲੜਕੇ ਤੇ ਲੜਕੀਆਂ ਜਦੋਂ11ਸਾਲ ਦੀ ਉਮਰ ਪਾਰ ਕਰਦੇ ਹਨ ਤਾਂ ਉਹਨਾਂ ਦੇ ਸਰੀਰਾਂ ਵਿੱਚ ਭਾਰੀ ਪਰਿਵਰਤਨ ਆਉਣੇ ਸ਼ੁਰੂ ਹੋ ਜਾਂਦੇ ਹਨ। ਲੜਕਿਆਂ ਵਿੱਚ ਐਡਰੋਜਨ ਨਾਮ ਦਾ ਰਸ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਉਹਨਾਂ ਦੇ ਚਿਹਰੇ ਤੇ ਦਾੜੀ, ਮੁੱਛਾ ਅਤੇ ਸਰੀਰ ਦੇ ਬਾਕੀ ਅੰਗਾਂ ਦਾ ਵਿਕਾਸ ਸ਼ੁਰੂ ਹੋ ਜਾਂਦਾ ਹੈ। ਲੜਕੀਆਂ ਵਿੱਚ ਇਹ ਰਸ ਪੈਦਾ ਹੀ ਨਹੀਂ ਹੁੰਦਾ ਸਗੋਂ ਐਸਟਰੋਜਨ ਨਾਂ ਦਾ ਰਸ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਂਇਸ ਰਸ ਨਾਲ ਉਹਨਾਂ ਦੀਆਂ ਛਾਤੀਆਂ ਦਾ ਵਿਕਾਸ ਤੇ ਮਾਸਿਕ ਧਰਮ ਆਦਿ ਹੋਣਾ ਸ਼ੁਰੂ ਹੋ ਜਾਂਦੇ ਹਨ। ਇਸ ਲਈ ਇਹ ਰਸ ਹੀ ਹਨ ਜਿਹਨਾਂ ਕਾਰਣ ਇਸਤਰੀਆਂ ਦੇ ਦਾੜੀ ਨਹੀਂ ਹੁੰਦੀ। ਕਦੇ ਨਾ ਕਦੇ ਕੋਈ ਮਾਮੂਲੀ ਜਿਹੀ ਦਾੜੀ ਮੁੱਛਾ ਵੀ ਹੁੰਦੀਆਂ ਹਨ। ਇਸਦਾ ਕਾਰਨ ਉਹਨਾਂ ਵਿੱਚ ਐਡਰਜ਼ਨ ਦੇ ਰਸ ਦੀ ਮਾਮੂਲੀ ਮਾਤਰਾ ਪੈਦਾ ਹੋਣਾ ਹੁੰਦਾ ਹੈ।