ਇਹ ਇੱਕ ਸਚਾਈ ਹੈ ਕਿ ਜਿਹੜੇ ਲੋਕ ਨੱਕ ਰਾਹੀਂ ਸਾਹ ਲੈਣ ਦੀ ਨਰੋਈ ਆਦਤ ਦੇ ਆਦੀ ਹੁੰਦੇ ਹਨ ਉਹ ਘਰਾੜੇ ਨਹੀ ਮਾਰਦੇ। ਜਿਹੜੇ ਆਦਮੀ ਸੌਣ ਸਮੇਂ ਨੱਕ ਜਾਂ ਗਲੇ ਨੂੰ ਸਾਫ ਕਰਕੇ ਸੌਂਦੇ ਹਨ ਉਹਨਾਂ ਦੇ ਘੁਰਾੜੇ ਮਾਰਨ ਦਾ ਕਾਰਨ ਸਾਡੇ ਗਲੇ ਵਿਚਲੀ ਚਮੜੀ ਦਾ ਢਿੱਲਾ ਹੋਣਾ ਹੈ। ਜਾਗਦੇ ਸਮੇਂ ਸਾਡੇ ਗਲੇ ਦੀ ਚਮੜੀ ਤਣੀ ਹੋਈ ਹੁੰਦੀ ਹੈ। ਪਰ ਸੌਣ ਨਾਲ ਇਹ ਢਿੱਲੀ ਹੋ ਜਾਂਦੀ ਹੈ। ਇਸ ਲਈ ਸਾਹ ਨਾਲ ਇਹ ਕੰਬਦੀ ਹੈ ਤੇ ਆਵਾਜ਼ ਪੈਦਾ ਹੁੰਦੀ ਹੈ। ਨੱਕ ਰਾਹੀਂ ਸਾਹ ਲੈਣ ਦੀ ਨਰੋਈ ਆਦਤ ਰਾਹੀਂ ਦੂਸਰਿਆਂ ਦੀ ਨੀਂਦ ਖਰਾਬ ਕਰਨ ਵਾਲੀ ਇਸ ਘਟੀਆ ਆਦਤ ਤੇ ਕਾਬੂ ਪਾ ਸਕਦੇ ਹਾਂ।