ਅਸੀ ਭੋਜਨ ਖਾਂਦੇ ਹਾਂ। ਇਹ ਭੋਜਨ ਸਾਡੇ ਸਰੀਰ ਦੇ ਤਾਪਮਾਨ ਨੂੰ 37 ਦਰਜੇ ਸੈਲਸੀਅਰ ਤੇ ਰੱਖਣ ਵਿੱਚ ਸਹਾਈ ਹੁੰਦਾ ਹੈ। ਇੱਕ ਸਿਹਤਮੰਦ ਆਦਮੀ ਦਿਨ ਵਿੱਚ ਐਨਾ ਭੋਜਨ ਖਾ ਜਾਂਦਾ ਹੈ ਕਿ ਉਸ ਨਾਲ 25 ਕਿਲੋ ਪਾਣੀ ਉਬਲਣ ਲਾਇਆ ਜਾ ਸਕਦਾ ਹੈ। ਅਸੀ ਜਾਣਦੇ ਹਾਂ ਕਿ ਤਰਲ ਪਦਾਰਥਾਂ ਦੀ ਵਾ੍ਤਸ਼ਪ ਬਣਕੇ ਉੱਡ ਜਾਣ ਦੀ ਕ੍ਰਿਆ ਨਾਲ ਠੰਡ ਪੈਦਾ ਹੁੰਦੀ ਹੈ। ਇਸ ਵਰਤਾਰੇ ਨੂੰ ਵਿਗਿਆਨਕ ਭਾਸ਼ਾ ਵਿੱਚ ਵਾਸ਼ਪੀਕਰਨ ਕਹਿੰਦੇ ਹਨ। ਜਦੋਂ ਸਾਡੇ ਸਰੀਰ ਵਿੱਚ ਗਰਮੀ ਵਾਧੂ ਹੋ ਜਾਂਦੀ ਹੈ ਤਾਂ ਸਾਡੀ ਪਸੀਨਾ ਬਾਹਰ ਕੱਢਣ ਵਾਲੀ ਕਾਰਜ ਪ੍ਰਣਾਲੀ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸ ਤਰ੍ਹਾਂ ਸਰੀਰ ਨੂੰ ਠੰਡ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਪਸੀਨਾ ਸਾਡੇ ਸਰੀਰ ਵਿੱਚੋਂ ਵਾਧੂ ਲੂਣ ਨੂੰ ਬਾਹਰ ਕੱਢਣ ਦੇ ਨਾਲ ਨਾਲ ਸਾਡੇ ਸਰੀਰ ਨੂੰ ਠੰਡਾ ਰੱਖਣ ਵਿੱਚ ਵੀ ਸਹਾਈ ਹੁੰਦਾ ਹੈ।