ਅਸੀ ਜਾਣਦੇ ਹਾਂ ਕਿ ਸਾਡੇ ਵਿੱਚ ਬਹੁਤ ਸਾਰੇ ਗੁਣ ਸਾਡੇ ਮਾਪਿਆਂ ਵਾਲੇ ਹੀ ਹੁੰਦੇ ਹਨ। ਕਿਉਂਕਿ ਧਰਤੀ ਤੇ ਰਹਿਣ ਵਾਲੇ ਸਾਰੇ ਮਨੁੱਖ ਆਪਣੀ ਹੋਂਦ ਵਿੱਚ ਆਉਣ ਸਮੇਂ ਇੱਕ ਸੱੈਲ ਆਪਣੀ ਮਾਤਾ ਤੋਂ ਅਤੇ ਇਕ ਸੈੱਲ ਆਪਣੇ ਪਿਤਾ ਤੋਂ ਪ੍ਰਾਪਤ ਕਰਦੇ ਹਨ। ਇਹ ਦੋਵੇਂ ਸੈੱਲ ਮਾਤਾ ਦੇ ਪੇਟ ਵਿੱਚ ਹੀ ਮਾਤਾ ਦੀ ਖੁਰਾਕ ਨਾਲ ਆਪਣੀ ਗਿਣਤੀ ਦੁਗਣੀ ਚੌਗੂਣੀ ਕਰਦੇ ਰਹਿੰਦੇ ਹਨ। ਮਾਤਾ ਪਿਤਾ ਤੋਂ ਪ੍ਰਾਪਤ ਗੱਲਾਂ ਵਿੱਚ ਮਾਤਾ ਪਿਤਾ ਵਾਲੇ ਗੁਣ ਹੋਰ ਛੋਟੀਆਂ ਇਕਾਈਆਂ ਵਿੱਚ ਹੁੰਦੇ ਹਨ। ਇਹਨਾਂ ਇਕਾਈਆਂ ਨੂੰ ਜੀਨਜ਼ ਕਿਹਾ ਜਾਂਦਾ ਹੈ। ਅੰਗਰੇਜਾਂ ਦੀਆਂ ਅੱਖਾਂ ਨੀਲੀਆਂ ਇਸ ਲਈ ਹੁੰਦੀਆਂ ਘੇਰੇ ਵਿੱਚ ਨੀਲੇ ਰੰਗ ਦੇ ਸੈੱਲ ਹੁੰਦੇ ਹਨ ਤੇ ਇਹ ਗੁਣ ਹੀ ਉਹ ਆਪਣੀ ਸੰਤਾਨ ਨੂੰ ਦਿੰਦੇ ਹਨ।
