ਮੇਘ ਰਾਜ ਮਿੱਤਰ
ਨਿਊਜੀਲੈਂਡ ਵਿੱਚ ਅਪਾਹਜਾਂ ਦੀ ਪੂਜਾ ਰੱਬ ਸਮਝ ਕੇ ਕੀਤੀ ਜਾਂਦੀ ਹੈ। ਉਹਨਾਂ ਨੂੰ ਵਧੀਆ ਤੋਂ ਵਧੀਆ ਖਾਣ ਲਈ ਪਹਿਨਣ ਲਈ ਅਤੇ ਰਹਿਣ ਲਈ ਮਹੁੱਈਆ ਕਰਵਾਇਆ ਜਾਂਦਾ ਹੈ। ਡਾਕਟਰੀ ਸਹੂਲਤਾਂ ਦੇ ਨਾਲ ਨਾਲ ਉਹਨਾਂ ਨੂੰ ਹਰ ਹਫ਼ਤੇ ਕਿਸੇ ਨਾ ਕਿਸੇ ਨਵੀਂ ਥਾਂ ਦੇ ਦਰਸ਼ਨਾਂ ਲਈ ਲੈ ਜਾਇਆ ਜਾਂਦਾ ਹੈ। ਹਰ ਕਾਨਫਰੈਂਸ ਹਾਲ, ਬੱਸ ਸਟੈਂਡ, ਰੇਲਵੇ ਸਟੇਸ਼ਨ, ਚਿੜੀਆ ਘਰ, ਮਿਊਜੀਅਮ ਵਿਖੇ ਵ੍ਹੀਲ ਚੇਅਰ ਜ਼ਰੂਰ ਉਪਲਬਧ ਹੁੰਦੀ ਹੈ।
ਬੱਚਿਆਂ ਲਈ ਸਾਰੀਆਂ ਸਿਹਤ ਸੇਵਾਵਾਂ ਸਰਕਾਰ ਵਲੋਂ ਮੁਫਤ ਹਨ ਭਾਰਤ ਵਿੱਚ ਤੀਸਰੇ ਹਰਟ ਅਟੈਕ ਸਮੇਂ ਚੰਗੇ ਤੋਂ ਚੰਗੇ ਵਿਅਕਤੀ ਦਾ ਰਾਮ ਨਾਮ ਸੱਤ ਹੋ ਜਾਂਦਾ ਹੈ ਪਰ ਨਿਊਜੀਲੈੈਂਡ ਵਿੱਚ ਤਾਂ 8-8 ਹਰਟ ਅਟੈਕ ਵਿਚੋਂ ਵੀ ਮਰੀਜਾਂ ਨੂੰ ਬਚਾ ਲਿਆ ਜਾਂਦਾ ਹੈ। ਇੱਕ ਵਾਰ ਦੋ ਬਜ਼ੁਰਗ ਇੱਕ ਦੂਜੇ ਨੂੰ ਮਿਲ ਕੇ ਪੰਜਾਬ ਬਾਰੇ ਗੱਲਾਂ ਕਰਨ ਲੱਗ ਪਏ। ਤਾਂ ਉਹਨਾਂ ਵਿਚੋਂ ਇੱਕ ਬਜੁਰਗ ਦੂਜੇ ਨੂੰ ਕਹਿਣ ਲੱਗਿਆ, ‘‘ਮੈਂ ਹੁਣ ਪੰਜਾਬੀ ਨਹੀਂ ਰਿਹਾ ਕਿਉਂਕਿ ਬਲੱਡ ਕੈਂਸਰ ਦਾ ਮਰੀਜ ਹੋਣ ਕਾਰਨ ਪੰਜ ਵਾਰ ਤਾਂ ਮੇਰਾ ਖੂਨ ਬਦਲੀ ਹੋ ਚੁੱਕਿਆ ਹੈ ਹੁਣ ਮੈਂ ਪੰਜਾਬੀ ਕਿੱਥੋਂ ਰਹਿ ਗਿਆ?’’