ਮੇਘ ਰਾਜ ਮਿੱਤਰ
ਮੈਂ ਇਹ ਤਾਂ ਨਹੀਂ ਕਹਿੰਦਾ ਕਿ ਨਿਊਜੀਲੈਂਡ ਦੇ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ ਹਨ ਤੇ ਉੱਥੋਂ ਦੇ ਵਸਨੀਕ ਧਰਤੀ ਉੱਪਰ ਉਸਾਰੇ ਗਏ ਸੱਚੀ ਮੁੁੱਚੀ ਦੇ ਸਵਰਗ ਵਿੱਚ ਰਹਿ ਰਹੇ ਹਨ। ਉਹਨਾਂ ਦੀਆਂ ਦੋ ਸਮੱਸਿਆਵਾਂ ਕਾਫੀ ਗੰਭੀਰ ਹਨ। ਪਹਿਲੀ ਸਮੱਸਿਆ ਤਾਂ ਕਾਰਾਂ ਦੀ ਪਾਰਕਿੰਗ ਦੀ ਹੈ। ਬਹੁਤ ਸਾਰੀਆਂ ਥਾਵਾਂ ਤੇ ਪਾਰਕਿੰਗਾਂ ਹਨ ਪਰ ਉੱਥੇ ਤੁਹਾਨੂੰ ਗੱਡੀ ਖੜ੍ਹਾਉਣ ਦੇ ਪੈਸੇ ਦੇਣੇ ਪੈਂਦੇ ਹਨ। ਪਰ ਅਜਿਹੀਆਂ ਪਾਰਕਿੰਗਾਂ ਵੀ ਕਈ ਥਾਵਾਂ ਤੇ ਲੱਭਣੀਆਂ ਮੁਸ਼ਕਲ ਹੋ ਜਾਂਦੀਆਂ ਹਨ। ਦੂਸਰੀ ਸਮੱਸਿਆ ਉਥੋਂ ਦੇ ਬੱਚਿਆਂ ਦੀ ਚਮੜੀ ਖਰਾਬ ਹੋਣ ਦੀ ਹੈ। ਹਵਾ ਵਿੱਚ ਸਿੱਲ ਜ਼ਿਆਦਾ ਹੋਣ ਕਾਰਨ ਬਹੁਤੇ ਬੱਚਿਆਂ ਦੀ ਚਮੜੀ ਤੇ ਫੰਗਜ ਉੱਗ ਆਉਂਦੀ ਹੈ ਅਤੇ ਚਿਹਰੇ ਜਾਂ ਬਾਹਾਂ ਤੇ ਪਏ ਛਿੰਬ ਵਿਖਾਈ ਦੇਣ ਲੱਗ ਪੈਂਦੇ ਹਨ।