Site icon Tarksheel Society Bharat (Regd.)

ਚੋਰੀ ਨਾ-ਮਾਤਰ…(viii)

ਮੇਘ ਰਾਜ ਮਿੱਤਰ

ਨਿਊਜ਼ੀਲੈਂਡ ਦੇ ਵਸਨੀਕ ਕਿਸੇ ਵਿਅਕਤੀ ਨੂੰ ਫੋਨ ਬਹੁਤ ਹੀ ਘੱਟ ਕਰਦੇ ਹਨ ਅਤੇ ਨਾ ਹੀ ਕਿਸੇ ਦਾ ਮੋਬਾਈਲ ਫੋਨ ਉਸਦੀ ਇਜਾਜ਼ਤ ਤੋਂ ਬਗੈਰ ਕਿਸੇ ਦੂਸਰੇ ਨੂੰ ਦੱਸਦੇ ਹਨ। ਇਹ ਗੱਲ ਵੀ ਉਸ ਦੇਸ਼ ਵਿੱਚ ਗੈਰ ਕਾਨੂੰਨੀ ਹੈ। ਇੱਥੇ ਲੈਟਰ ਬਾਕਸ ਆਮ ਤੌਰ ’ਤੇ ਘਰਾਂ ਤੋਂ ਬਾਹਰ ਹੁੰਦੇ ਹਨ। ਕੋਈ ਵੀ ਵਿਅਕਤੀ ਦੂਸਰੇ ਵਿਅਕਤੀ ਦੇ ਲੈਟਰ ਬਾਕਸ ਨੂੰ ਹੱਥ ਨਹੀਂ ਲਾ ਸਕਦਾ ਹੈ। ਇਸ ਦੀ ਸਜਾ ਛੇ ਸਾਲ ਹੈ। ਕਿਸੇ ਵੀ ਦੁਕਾਨ ਤੇ ਪਏ ਹਰ ਸਮਾਨ ਤੇ ਮੁੱਲ ਦੀ ਜਾਣਕਾਰੀ ਲਾਉਣਾ ਜ਼ਰੂਰੀ ਹੈ। ਜੇ ਤੁਹਾਨੂੰ ਕੀਮਤ ਜਾਇਜ ਲੱਗਦੀ ਹੈ ਤਾਂ ਖਰੀਦ ਲਵੋ।
ਆਮ ਤੌਰ ’ਤੇ ਸਰਕਾਰ ਦੇ ਉਚ ਆਹੁਦਿਆਂ ਤੇ ਬਹੁਤੇ ਗੋਰੇ ਹੀ ਬਿਰਾਜਮਾਨ ਹਨ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਹਿੰਦੋਸਤਾਨੀ ਜਾਂ ਪੰਜਾਬੀ ਵੀ ਉਚ ਆਹੁਦੇ ਪ੍ਰਾਪਤ ਕਰ ਲੈਂਦਾ ਹੈ। ਨਿਊਂਜੀਲੈਂਡ ਕਿਉਂਕਿ ਇੰਗਲੈਂਡ ਦੀ ਮਾਹਰਾਣੀ ਵਿਕਟੋਰੀਆਂ ਨੂੰ ਹੀ ਆਪਣੀ ਮਾਹਰਾਣੀ ਮੰਨਦਾ ਹੈ। ਅੱਜ ਕੱਲ੍ਹ ਇੱਕ ਭਾਰਤੀ ਫਿਜੀ ਹੀ ਮਾਹਰਾਣੀ ਦਾ ਨਿਊਜੀਲੈਂਡ ਵਿੱਚ ਗਵਰਨਰ ਜਨਰਲ ਹੈ। ਫੈਕਟਰੀਆਂ ਬਹੁਤੀਆਂ ਗੋਰਿਆਂ ਦੀ ਨਿਜੀ ਮਲਕੀਅਤ ਹਨ। ਪਰ ਗੋਰੇ ਫੈਕਟਰੀਆਂ ਨੂੰ ਕਾਮਯਾਬ ਕਰਨ ਲਈ ਮੇਹਨਤੀ ਤੇ ਇੰਟੈਲੀਜੈਂਟ ਵਿਅਕਤੀਆਂ ਨੂੰ ਤਰਜੀਹ ਦਿੰਦੇ ਹਨ। ਇਥੇ ਮੈਂ ਤਰਕਸ਼ੀਲ ਸਾਥੀ ਅਵਤਾਰ ਦੀ ਹੀ ਉਦਾਹਰਣ ਦੇ ਕੇ ਦੱਸ ਸਕਦਾ ਹਾਂ ਕਿਵੇਂ ਉਹ ਲਿਆਕਤ ਨੂੰ ਪਹਿਲ ਦਿੰਦੇ ਹਨ।

Exit mobile version