Site icon Tarksheel Society Bharat (Regd.)

12. ਗਿਆ ਸਹੁਰੇ ਘਰ, ਕਰਤਾ ਕੇਸ ਹੱਲ!

-ਮੇਘ ਰਾਜ ਮਿੱਤਰ

ਮੁੱਲਾਂਪੁਰ
16.11.85
ਮੈਂ 3 ਸਾਲ ਤੋਂ ਅੱਗੇ ਵਧੂ ਪਾਰਟੀਆਂ ਨਾਲ ਕੰਮ ਕਰਦਾ ਆ ਰਿਹਾ ਹਾਂ। ਮੈਂ ਇਨਕਲਾਬੀ ਪਾਰਟੀ ਕੋਮ : ਵਰਕਰ, ਜੈਕਾਰਾ ਅਤੇ ਸਮਤਾ ਪੇਪਰ ਲਾਗੂ ਕਰਦਾ ਹਾਂ। ਪਰ ਮੈਂ ਸਹਿਮਤ ਹਾਂ। ਇਨਕਲਾਬੀ ਪਾਰਟੀ ਦੇ ਭੇਜੇ ਪ੍ਰੋਗਰਾਮ ਵੀ ਲਾਗੂ ਕਰਦਾ ਹਾਂ, ਮੇਰੇ ਕੋਲ ਦੇਵ ਦੈਂਤ ਅਤੇ ਰੂਹਾਂ ਵਾਲੀ ਕਿਤਾਬ ਨਹੀਂ ਹੈ ਇਹ ਮੈਂ ਮੇਰੇ ਸਾਥੀ ਤੋਂ ਲੈ ਕੇ ਪੜ੍ਹੀ ਸੀ। ਪਰ ਮੈਂ ਸਭ ਤੋਂ ਪਹਿਲਾਂ ਦੇਵ ਪੁਰਸ਼ ਹਾਰ ਗਏ ਪੁਸਤਕ ਪੜ੍ਹ੍ਹੀ ਅਤੇ ਮੇਰੇ ਬਹੁਤ ਸਾਰੇ ਵਹਿਮ ਦੂਰ ਹੋ ਗਏ। ਉਸ ਤੋਂ ਬਾਅਦ ਆਪ ਦੀ ਸੁਸਾਇਟੀ ਵੱਲੋਂ ਪ੍ਰਕਾਸ਼ਤ ਕਿਤਾਬ ਦੇਵ ਦੈਂਤ ਤੇ ਰੂਹਾਂ ਪੜ੍ਹੀ। ਮੈਂ ਇਹਨਾਂ ਵਹਿਮਾਂ ਤੋਂ ਬਿਲਕੁਲ ਮੁਕਤ ਹੋ ਗਿਆ ਜੋ ਆਪ ਵੱਲੋਂ ਵਿਗਿਆਨਕ ਢੰਗ ਨਾਲ ਭੂਤ-ਪ੍ਰੇਤ ਦੀ ਭਾਲ ਕਰਕੇ ਫੜਨ ਦੀਆਂ ਵਿਧੀਆਂ ਦੱਸੀਆਂ, ਮੈਂ ਉਹਨਾਂ `ਤੇ ਪੂਰਾ ਅਮਲ ਕੀਤਾ ਤੇ ਇੱਟਾਂ ਮਾਰਨ ਵਾਲੇ ਭੂਤ ਨੂੰ ਭਜਾਉਣ ਵਿਚ ਸਫ਼ਲ ਹੋ ਚੁੱਕਾ ਹਾਂ। ਪਿੰਡ ਖੂਬਣ ਵਿਚ ਸੇਠ ਸੋਹਣ ਲਾਲ ਸੇਠੀਆਂ ਦੇ ਘਰ ਵਿਚ ਡੇਢ ਸਾਲ ਤੋਂ ਰੋਜ਼ ਹੀ ਇੱਟਾਂ ਆਉਂਦੀਆਂ ਸਨ। ਸੇਠ ਨੇ ਕਈ ਥਾਵਾਂ ਤੋਂ ਤਵੀਤ ਕਰਵਾਏ ਪਰ ਇੱਟਾਂ ਆਉਣੀਆਂ ਬੰਦ ਨਾ ਹੋਈਆਂ। ਪਰ ਪ੍ਰਧਾਨ ਜੀ ਜਦੋਂ ਮੈਨੂੰ ਇਸ ਘਟਨਾ ਦਾ ਪਤਾ ਲੱਗਾ ਮੈਂ ਗਿਆ। ਸਾਰੀ ਜਾਂਚ ਪੜਤਾਲ ਕੀਤੀ ਪਹਿਲਾਂ ਇੱਟਾਂ ਰਾਤ ਨੂੰ 8 ਵਜੇ ਤੋਂ 10 ਵਜੇ ਤੱਕ ਆਉਂਦੀਆਂ ਸਨ ਤੇ ਹੁਣ 7 ਵਜੇ ਤੋਂ 8 ਵਜੇ ਤੱਕ ਆਉਂਦੀਆਂ ਸਨ। ਜਾਂਚ ਪੜਤਾਲ ਕੀਤੀ ਤੇ ਕਿਹਾ ਕਿ ‘‘ਅੱਜ ਤੋਂ ਜਿਹੜਾ ਭੂਤ ਇੱਟਾਂ ਮਾਰਦਾ ਹੈ ਉਸ ਨੂੰ ਫੜ ਕੇ ਪੁਲੀਸ ਦੇ ਹਵਾਲੇ ਕਰਾਂਗਾ।’’ ਇਹ ਕਹਿ ਕੇ ਮੈਂ ਆਪਣੇ ਪਿੰਡ ਪੱਟੀ ਸਦੀਕ ਚਲਾ ਗਿਆ। ਮੈਂ ਆਪਣੇ ਸਹੁਰੇ ਦੀ ਡਿਊਟੀ ਲਾਈ ਕਿ ਤੁਸੀਂ ਰਾਤ ਨੂੰ ਜਾ ਕੇ ਜਾਂਚ ਕਰਨੀ ਉਹ ਰਾਤ ਨੂੰ ਜਾ ਕੇ ਉਹਨਾਂ ਦੇ ਘਰ ਸੁੱਤੇ ਪਰ ਇੱਟਾਂ ਨਾ ਆਈਆਂ ਮੈਨੂੰ ਦੂਸਰੇ ਦਿਨ ਪਿੰਡ ਤੋਂ ਲਿਆਂਦਾ ਗਿਆ ਤੇ ਮੈਂ ਜੋ ‘‘ਭੂਤ’’ ਇੱਟਾਂ ਮਾਰਦਾ ਸੀ ਉਸ ਨੂੰ ਸਮਝਾ ਦਿੱਤਾ ਤੇ ਅੱਗੇ ਤੋਂ ਇੱਟਾਂ ਨਾ ਆਉਣ ਦਾ ਕਹਿ ਕੇ ਮੈਂ ਵਾਪਿਸ ਆ ਗਿਆ। ਮੇਰੀ ਸਮਝ ਮੁਤਾਬਕ ਸੇਠ ਦਾ ਲੜਕਾ ਤੇ ਉਨ੍ਹਾਂ ਦਾ ਨੌਕਰ ਹੀ ਨਿਕਲੇ ਸਨ। ਮੇਰੇ ਡਰਾਉਣ `ਤੇ ਕਿ ਮੈਂ ਪੁਲਿਸ ਨੂੰ ਫੜਾ ਕੇ ਛਿੱਤਰ ਪ੍ਰੇਡ ਕਰਵਾਵਾਂਗਾ। ਇਸ ਡਰ ਤੋਂ ਡਰ ਕੇ ਉਹਨਾਂ ਨੇ ਇੱਟਾਂ ਮਾਰਨੀਆਂ ਬੰਦ ਕਰ ਦਿੱਤੀਆਂ। ਪਿੰਡ ਖੂਬਣ ਵਿਚ ਮੇਰੇ ਸਹੁਰੇ ਹਨ ਮੈਂ ਸੇਠ ਨਾਲ ਵਾਅਦਾ ਕਰਕੇ ਆਇਆ ਹਾਂ ਜੇਕਰ ਇੱਟਾਂ ਬਾਅਦ ਵਿਚ ਆਉਣ ਤਾਂ ਚਿੱਠੀ ਰਾਹੀਂ ਮੈਨੂੰ ਪਤਾ ਕਰ ਦੇਣਾ ਤੇ ਬਾਅਦ ਵਿਚ ਭੂਤ ਨੂੰ ਫੜ ਕੇ ਸਜ਼ਾ ਦੇਵਾਂਗਾ।
ਮੈਨੂੰ ਆਪ ਦੀ ਲੋੜ ਹੋਈ ਤਾਂ ਮੈਂ ਆਪ ਜੀ ਨੂੰ ਨਾਲ ਲੈ ਕੇ ਜਾਵਾਂਗਾ ਤੇ ਲੋਕਾਂ ਵਿਚ ਦੱਸਾਂਗੇ ਕਿ ਭੂਤ ਨਹੀਂ ਇਹ ਘਰ ਦਾ ਮੈਂਬਰ ਹੈ। ਪ੍ਰਧਾਨ ਜੀ ਆਪ ਨੂੰ ਬੇਨਤੀ ਹੈ ਕਿ ਅਗਰ ਮੈਂ ਆਪ ਜੀ ਨੂੰ ਲੈਣ ਆਵਾਂ ਤਾਂ ਜ਼ਰੂਰ ਮੇਰੇ ਨਾਲ ਚੱਲਣਾ।
ਪਿੰਡ ਵਿਚ ਇਸ ਘਟਨਾ ਦੀ ਬਹੁਤ ਚਰਚਾ ਸੀ ਪਰ ਮੈਂ ਮਿਤੀ 12-11-85 ਨੂੰ ਖੂਬਣ ਗਿਆ ਸੀ। ਉਸ ਰਾਤ ਇਹ ਘਟਨਾ ਨਹੀਂ ਹੋਈ ਫਿਰ ਮੈਨੂੰ 13-11-85 ਨੂੰ ਲੈ ਕੇ ਗਏ ਰਾਤ ਖੂਬਣ ਠਹਰਿਆ ਪਰ ਕੋਈ ਘਟਨਾ ਨਹੀਂ ਹੋਈ ਮੇਰੀ ਪਿੰਡ ਦੇ ਲੋਕਾਂ ਨੇ ਪ੍ਰਸ਼ੰਸਾਂ ਕੀਤੀ ਕਿ ਇੱਟਾਂ ਹਟਾ ਦਿੱਤੀਆਂ ਮੈਂ ਲੋਕਾਂ ਨੂੰ ਇਹ ਦੱਸਿਆ ਕਿ ਇਹ ਭੂਤ ਨਹੀਂ ਇਹ ਇਕ ਜਿਉਂਦੇ ਆਦਮੀ ਦੇ ਕੰਮ ਹਨ।
ਮੈਂ ਰੈਸ਼ਨੇਲਿਸਟ ਸੁਸਾਇਟੀ ਦਾ ਮੈਂਬਰ ਬਣਨਾ ਚਾਹੁੰਦਾ ਹਾਂ। ਮੈਨੂੰ ਇਸ ਸੁਸਾਇਟੀ ਦਾ ਮੈਂਬਰ ਲਿਆ ਜਾਵੇ। ਮੈਂ ਰੈਸ਼ਨੇਲਿਸਟ ਸੁਸਾਇਟੀ ਦੇ ਸਾਰਿਆਂ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਦੇਵ, ਦੈਂਤ ਤੇ ਰੂਹਾਂ ਪੁਸਤਕ ਛਾਪਣ ਵਿਚ ਸਹਾਇਤਾ ਦਿੱਤੀ ਹੈ।
ਆਪ ਜੀ ਦਾ ਹਮਰਾਹੀ,
ਬਲਵੰਤ ਫਿਰੋਜ਼ਪੁਰੀ,
ਅੱਜ ਸਾਡੇ ਸਮਾਜ ਨੂੰ ਅਜਿਹੇ ਹੀ ਤਰਕਸ਼ੀਲਾਂ ਦੀ ਲੋੜ ਹੈ ਕਿਉਂਕਿ ਜੇ ਸਾਡੇ ਸਮਾਜ ਵਿਚ ਲੱਖਾਂ ਹੀ ਸਾਧ, ਸੰਤ, ਚੇਲੇ, ਫਕੀਰ ਤੇ ਪੀਰ ਹਨ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਇਸ ਤੋਂ ਵੱਧ ਗਿਣਤੀ ਵਿਚ ਤਰਕਸ਼ੀਲ ਚਾਹੀਦੇ ਹਨ ਤਾਂ ਹੀ ਸਾਡਾ ਸਮਾਜ ਤਰੱਕੀ ਕਰ ਸਕਦਾ ਹੈ।

Exit mobile version