ਮੇਘ ਰਾਜ ਮਿੱਤਰ
ਚੀਨ ਵਿੱਚ ਪੀਣ ਲਈ ਪਾਣੀ ਦੀ ਵਰਤੋਂ ਨਹੀਂ ਹੁੰਦੀ। ਸ਼ਰਾਬ ਵੀ ਨੀਟ ਹੀ ਪੀਤੀ ਜਾਂਦੀ ਹੈ। ਚੀਨੀ ਸਵੇਰੇ ਹੀ ਚਾਹ ਦੇ ਤੌਰ `ਤੇ ਅਜਿਹੀਆਂ ਜੜ੍ਹੀਆਂ-ਬੂਟੀਆਂ 4-5 ਲਿਟਰ ਪਾਣੀ ਵਿੱਚ ਪਾ ਕੇ ਉਬਾਲ ਲੈਂਦੇ ਹਨ, ਜਿਹੜਾ ਬਾਹਰ ਸਫ਼ਰ ਕਰਨ ਸਮੇਂ ਆਪਣੇ ਨਾਲ ਰੱਖਦੇ ਹਨ। ਇਸ ਵਿੱਚ ਦੁੱਧ, ਮਿੱਠਾ ਆਦਿ ਬਿਲਕੁਲ ਨਹੀਂ ਮਿਲਾਇਆ ਹੁੰਦਾ। ਇਹ ਚਾਹ ਹੀ ਉਹ ਪੀਂਦੇ ਰਹਿੰਦੇ ਹਨ। ਇਸ ਤਰ੍ਹਾਂ ਜਗ੍ਹਾ-ਜਗ੍ਹਾ ਦਾ ਪਾਣੀ ਪੀਣ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਉਹਨਾਂ ਦਾ ਬਚਾਅ ਹੋ ਜਾਂਦਾ ਹੈ।