-ਮੇਘ ਰਾਜ ਮਿੱਤਰ
ਜੂਨ ਦਾ ਤਪਦਾ ਮਹੀਨਾ ਹੋਵੇ ਤੇ ਹੋਵੇ ਸਿਖਰ ਦੁਪਹਿਰ। ਇਸ ਵਕਤ ਨੂੰ ਕਾਂ ਦੀ ਅੱਖ ਨਿੱਕਲਦੀ ਦਾ ਵਕਤ ਵੀ ਕਹਿ ਦਿੰਦੇ ਹਨ। ਅਚਾਨਕ ਬਠਿੰਡੇ ਦੇ ਪਿੰਡ ਨਰੂਆਣੇ ਤੋਂ ਦੋ ਵਿਅਕਤੀ ਬੜੀ ਤੇਜ਼ੀ ਨਾਲ ਸੁਸਾਇਟੀ ਦੇ ਦਫਤਰ ਬਰਨਾਲੇ ਪੁੱਜੇ। ਬੜੇ ਘਬਰਾਏ ਹੋਏ, ਘਰ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਵਿਥਿਆ ਸੁਣਾਉਣ ਲੱਗੇ। ਉਹ ਇਸ ਗੱਲ ਤੇ ਜ਼ੋਰ ਦੇਣ ਲੱਗੇ ਕਿ ਹੁਣੇ ਹੀ ਜਾ ਕੇ ਉਹਨਾਂ ਦੇ ਘਰ ਵਿੱਚ ਚੱਲ ਰਹੀਆਂ ਘਟਨਾਵਾਂ ਦੇਖੀਆਂ ਅਤੇ ਬੰਦ ਕਰੀਆਂ ਜਾਣ ਨਹੀਂ ਉਹਨਾਂ ਦਾ ਬਹੁਤ ਨੁਕਸਾਨ ਹੋ ਜਾਵੇਗਾ। ਭਾਵੇਂ ਸਾਥੀ ਮੇਘ ਰਾਜ ਮਿੱਤਰ ਵੱਲੋਂ ਉਹਨਾਂ ਨੂੰ ਕਾਫੀ ਤਸੱਲੀ ਦਿੱਤੀ ਗਈ ਤੇ ਅਗਲੇ ਦਿਨ ਆਉਣ ਬਾਰੇ ਕਿਹਾ ਗਿਆ। ਪਰ ਉਹ ਨਾ ਮੰਨੇ ਅਤੇ ਇੱਥੋਂ ਤੱਕ ਕਿ ਕਾਰ ਵਗੈਰਾ ਦਾ ਵੀ ਪ੍ਰਬੰਧ ਕਰ ਲਿਆਏ। ਇਹ 26-6-87 ਦੀ ਗੱਲ ਹੈ। ਸੁਸਾਇਟੀ ਦੇ ਪ੍ਰਧਾਨ ਪਿੱਤਰ ਜੀ ਮੇਰੇ ਪਾਸ ਤੁਰੰਤ ਆਏ ਅਤੇ ਤੁਰੰਤ ਹੀ ਚੱਲਣ ਦੀ ਹਦਾਇਤ ਕਰ ਦਿੱਤੀ। ਅਸੀਂ ਜਾਂਦੇ ਜਾਂਦੇ ਆਪਣੇ ਨਾਲ ਸੁਸਾਇਟੀ ਦੇ ਦੋ ਸ਼ੁਭਚਿੰਤਕ ਕੁਲਦੀਪ ਸ਼ਰਮਾਂ ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਰਨਾਲਾ ਅਤੇ ਸ: ਹਰਦੇਵ ਸਿੰਘ ਮੈਥਮਾਸਟਰ ਸ. ਹਾ. ਸ. ਧਨੇਰ ਨੂੰ ਇੱਥੋਂ ਹੀ ਨਾਲ ਲੈ ਗਏ।
ਨਰੂਆਣਾ ਤਕਰੀਬਨ ਡੇਢ ਪੌਣੇ ਦੋ ਘੰਟੇ ਦਾ ਰਸਤਾ ਸੀ। ਅਸੀਂ ਸਾਢੇ 3 ਵਜੇ ਦੇ ਲੱਗਭੱਗ ਉੱਥੇ ਪਹੁੰਚ ਗਏ। ਘਰ ਪਹੁੰਚਣ ਤੇ ਵਿਹੜੇ ਵਿੱਚ ਖਿਲਰੇ ਕੱਪੜੇ, ਮੰਜੇ ਇਹ ਦਰਸਾ ਰਹੇ ਸਨ ਕਿ ਘਰ ਵਿੱਚ ਕਾਫੀ ਦਹਿਸ਼ਤ ਹੈ ਅਜਿਹੀ ਦਹਿਸ਼ਤ ਭਾਵੇਂ ਬਾਕੀ ਕੇਸਾਂ ਵਿੱਚ ਵੀ ਵੇਖਣ ਨੂੰ ਮਿਲਦੀ ਹੈ। ਪਰ ਇਸ ਵਿੱਚ ਕੁਝ ਜ਼ਿਆਦਾ ਹੀ ਵੇਖਣ ਨੂੰ ਮਿਲੀ। ਸਾਨੂੰ ਕੁਝ ਮਿੰਟਾਂ ਲਈ ਘਰ ਦੇ ਦਰਵਾਜ਼ੇ ਵਿੱਚ ਬੈਠਣਾ ਪਿਆ। ਇਸ ਦਾ ਕਾਰਨ ਇਹ ਵੀ ਸੀ ਕਿ ਕਮਰਿਆਂ ਵਿੱਚੋਂ ਮੰਜੇ ਆਦਿ ਬਾਹਰ ਕੱਢੇ ਹੋਏ ਹੋਣ ਕਾਰਨ ਕੋਈ ਢੁਕਵਾਂ ਪ੍ਰਬੰਧ ਨਹੀਂ ਸੀ। ਜਦੋਂ ਅਸੀਂ ਸਾਡੇ ਮੰਜੇ ਵੱਖਰੇ ਅਲੱਗ ਕਮਰੇ ਵਿੱਚ ਡਾਹੁਣ ਲਈ ਕਿਹਾ ਤਾਂ ਘਰ ਵਾਲਿਆਂ ਦੀ ਘਬਰਾਹਟ ਦਾ ਮੁਜਾਹਰਾ ਇਸ ਗੱਲੋਂ ਸਪਸ਼ਟ ਹੋਇਆ ਕਿ ਘਰ ਦੀ ਮੁੱਖ ਇਸਤਰੀ ਨੇ ਤੁਰਤ ਕਿਹਾ, “ਜਿਹੜੇ ਕਮਰੇ ਵਿੱਚ ਅੱਗਾਂ ਲੱਗਣੀਆਂ ਸ਼ੁਰੂ ਹੋਈਆਂ ਉਸੇ ਵਿੱਚ ਬੈਠਾ ਦਿਓ। ”ਅਸਲੋਂ ਉਹ ਡਰੀ ਹੋਈ ਸੀ। ਜਿਉਂ ਹੀ ਅਸੀਂ ਕਮਰੇ ਵਿੱਚ ਪ੍ਰਵੇਸ਼ ਕੀਤਾ ਤਾਂ ਕਮਰਾ ਪੂਰੀ ਤਰ•ਾਂ ਖਾਲੀ ਸੀ। ਕਮਰੇ ਵਿੱਚ ਪਈਆਂ ਚਾਰੇ ਪੇਟੀਆਂ, ਟੰਗਣਾਂ ਤੇ ਕੀਲੇ ਕਪੜਿਆਂ ਨੂੰ ਤਰਸ ਰਹੇ ਸਨ। ਜੇ ਕੋਈ ਹੋਰ ਚੀਜ਼ ਵੇਖਣ ਨੂੰ ਮਿਲੀ ਉਹ ਸੀ ਫਰੇਮਾਂ ਵਿੱਚ ਜੜੀਆਂ ਫੋਟੋਆਂ। ਸਾਡੇ ਅੰਦਰ ਬੈਠਣ ਤੇ ਮਾਈ ਨੇ ਸੁਖ ਦਾ ਸਾਹ ਲਿਆ। ਕੋਈ ਵੀ ਵਿਅਕਤੀ ਸਾਡੇ ਤੋਂ ਪਹਿਲਾਂ ਕਮਰੇ ਵਿੱਚ ਜਾਣ ਦਾ ਹੀਆ ਨਹੀਂ ਸੀ ਕਰਦਾ। ਸਾਡੇ ਪੁੱਜਣ ਤੇ ਉਹਨਾਂ ਨੂੰ ਕੁਝ ਮਾਨਸਿਕ ਢਾਰਸ ਮਿਲਿਆ।
ਘਰ ਦੇ ਮੈਂਬਰਾਂ ਨੂੰ ਇਕੱਠੇ ਕਰਕੇ ਸਮੂਹਕ ਪੁੱਛ-ਪੜਤਾਲ
ਪਹਿਲਾਂ ਅਸੀਂ ਘਰ ਦੇ ਸਭ ਮੈਂਬਰ ਉਸੇ ਕਮਰੇ ਵਿੱਚ ਇਕੱਠੇ ਕਰ ਲਏ ਤਾਂ ਕਿ ਸਭ ਘਟਨਾਵਾਂ ਦਾ ਵੇਰਵਾ ਬਣਾਇਆ ਜਾ ਸਕੇ। ਦੂਸਰਾ ਕਮਰੇ ਵਿੱਚ ਆਉਣ ਦਾ ਡਰ ਚੁੱਕਿਆ ਜਾ ਸਕੇ। ਪੁੱਛ-ਪੜਤਾਲ ਦੌਰਾਨ ਘਟਨਾਵਾਂ ਇਸ ਤਰ•ਾਂ ਵਾਪਰੀਆਂ ਦੱਸੀਆਂ ਗਈਆਂ। 22-6-87 ਦੁਪਹਿਰ ਇਸ ਕਮਰੇ ਵਿੱਚ ਪਈ ਪੇਟੀ ਵਿਚਲੇ ਕੱਪੜਿਆਂ ਨੂੰ ਅੱਗ ਲੱਗੀ। ਪੇਟੀ ਵਿਚਲੇ ਪੰਜ ਖੇਸ, ਦੋ ਸਰਾਹਣੇ ਤੇ ਕੁਝ ਹੋਰ ਨਿੱਕ-ਸੁੱਕ ਅੱਗ ਦੀ ਲਪੇਟ ਵਿੱਚ ਆਇਆ ਪਰ ਅੱਗ ਛੇਤੀ ਬੁਝਾ ਦਿੱਤੀ ਗਈ। 23-6-87 ਨੂੰ ਇਸ ਕਮਰੇ ਵਿਚਲੇ ਟੰਗਣੇ ਤੇ ਪਏ ਕੱਪੜਿਆਂ ਨੂੰ ਅੱਗ ਲੱਗੀ। 24-6-87 ਨੂੰ ਘਰ ਦੇ ਵੱਡੇ ਲੜਕੇ ਦੀ ਕਮੀਜ਼ ਨੂੰ ਅੱਗ ਲੱਗੀ। ਉਸ ਨੇ ਧਮਕੀ ਦਿੱਤੀ ਸੀ ਕਿ ਮੇਰੇ ਕੱਪੜਿਆਂ ਨੂੰ ਅੱਗ ਲਾਵੇ ਕੋਈ। ਫਿਰ 24-6-87 ਦੀ ਸ਼ਾਮ ਨੂੰ ਉਸ ਦੇ ਗੁਸਲਖਾਨੇ ਵਿੱਚ ਪਏ ਕਛਹਿਰੇ ਨੂੰ ਅੱਗ ਲੱਗ ਗਈ। 25-6-87 ਨੂੰ ਤਕਰੀਬਨ 9-10 ਵਜੇ ਦੇ ਲਗਭਗ ਬਾਹਰਲੇ ਘਰ ਦੇ ਦੋ ਬਜੁਰਗ ਜੋ ਉੱਥੇ ਰਾਤ ਨੂੰ ਪੈਂਦੇ ਹਨ, ਦੇ ਗਦੈਲਿਆਂ ਨੂੰ ਅੱਗ ਲਾ ਦਿੱਤੀ ਗਈ। ਇਹ 26-6-87 ਦੀ ਸਵੇਰ ਸੀ ਜਦ ਕਹਿਰ ਕੁਝ ਵਧ ਗਿਆ। ਛੋਟੀ ਨੂੰਹ ਜੋ ਉੱਪਰ ਕੋਠੇ ਤੇ ਸੌਂਦੀ ਸੀ ਅਜੇ ਹੇਠਾਂ ਉੱਤਰੀ ਹੀ ਸੀ ਕਿ ਉਸ ਦੀ 2ੌ ਸਾਲਾ ਬੱਚੀ ਜੋ ਅਜੇ ਬਿਸਤਰੇ ਵਿੱਚ ਪਈ ਸੀ, ਉਸੇ ਮੰਜੇ ਨੂੰ ਅੱਗ ਲੱਗ ਗਈ। 26-6-87 ਨੂੰ ਹੀ ਛੋਟੀ ਨੂੰਹ ਜਸਪਾਲੀ ਦੀ ਚੁੰਨੀ ਨੂੰ ਤੇ ਫਿਰ ਉੱਪਰ ਲਏ ਤੌਲੀਏ ਨੂੰ ਅੱਗ ਲੱਗ ਗਈ।
ਇਹ ਸਮੁੱਚੀਆਂ ਘਟਨਾਵਾਂ ਇੱਕ ਦਮ ਵਾਪਰੀਆਂ। ਇਸ ਤਰ•ਾਂ ਲਗਾਤਾਰ ਅੱਗਾਂ ਨੇ ਘਰ ਦੇ ਜੀਆਂ ਦੀ ਸੁਰਤ ਭੁਲਾ ਦਿੱਤੀ। ਬੱਚੇ ਤੋਂ ਲੈ ਕੇ ਬਜੁਰਗ ਤੱਕ ਸਭ ਦੇ ਚਿਹਰੇ ਡਰ ਨਾਲ ਉੱਤਰੇ ਹੋਏ ਸਨ। ਪੇਟੀ ਵਿੱਚ ਜੋ ਕੱਪੜੇ ਸਨ ਉਹ ਵੱਡੀ ਕੁੜੀ ਦੇ ਦਾਜ ਲਈ ਇਕੱਠੇ ਕੀਤੇ ਹੋਏ ਸਨ। ਘਰ ਆਰਥਿਕ ਪੱਖੋਂ ਕਮਜ਼ੋਰ ਸੀ।
ਘਰ ਦੇ ਇੱਕ ਮੈਂਬਰ ਦਾ ਘੁੱਦੇ ਦੇ ਚੇਲੇ ਪਾਸ ਜਾਣਾ
ਇਹ ਘਟਨਾਵਾਂ ਦੀ ਦਹਿਸ਼ਤ ਕਾਰਨ ਘਰ ਦੀ ਮੁਖੀ ਵੱਡੀ ਮਾਈ ਨਾਲ ਦੇ ਪਿੰਡ ਘੁੱਦੇ ਦੇ ਕਿਸੇ ਸਿਆਣੇ ਪਾਸ ਗਈ ਜੋ ਭੂਤਾਂ-ਪ੍ਰੇਤਾਂ ਨੂੰ ਨੱਥ ਪਾਉਣ ਦੇ ਦਾਅਵੇ ਕਰਦਾ ਰਿਹਾ ਸੀ। ਉਸ ਨੇ ਬੀਮਾਰ ਹੋਣ ਕਾਰਨ ਆਪਣੀ ਅਸਮਰਥਤਾ ਦਿਖਾਈ। ਪਰ ਅੱਠ ਦਿਨਾਂ ਬਾਅਦ ਆਉਣ ਲਈ ਕਿਹਾ। ਇੱਕ ਤਬੀਤ ਵੀ ਕਰਕੇ ਦਿੱਤਾ। ਪਰ ਕੁਝ ਪੱਲੇ ਨਾ ਪਿਆ।
ਇੱਕ ਰਿਸ਼ਤੇ’ ਚੋਂ ਹੀ ਸਿਆਣਾ ਮੰਗਵਾਇਆ
ਘਰ ਦਿਆਂ ਆਪਣੀ ਭੱਜ-ਨੱਠ ਕਰਦੇ ਹੋਏ ਆਪਣੇ ਰਿਸ਼ਤੇ’ ਚੋਂ ਇੱਕ ਸਿਆਣਾ ਮੰਗਵਾਇਆ ਜੋ ਦਾਅਵਾ ਕਰਦਾ ਸੀ ਕਿ ਉਸ ਵਿੱਚ’ ਸ਼ਹੀਦੀ ਪੌਣ’ ਆਉਂਦੀ ਹੈ ਅਤੇ ਉਹ ਜੋ ਵੀ ਕਹਿੰਦਾ ਹੈ ਸੱਚ ਹੁੰਦਾ ਹੈ। ਪੁੱਛਿਆ ਵੀ ਦਿੰਦਾ ਹੈ। ਉਸ ਘਰ ਆ ਕੇ ਆਪਣਾ ਜ਼ੋਰ ਲਾਇਆ ਪਰ ਅਖੀਰ ਬੇ-ਬੱਸ ਹੋ ਗਿਆ ਅਤੇ ਇਸ ਕਰੜੇ ਭੂਤ ਨੂੰ ਨੱਥ ਪਾਉਣ ਤੋਂ ਨਾਂਹ ਕਰ ਗਿਆ। ਉਸ ਨੇ ਕਿਸੇ ਵੱਧ ਸ਼ਕਤੀ ਵਾਲੇ ਸਿਆਣੇ ਨੂੰ ਲਿਆਉਣ ਦੀ ਸਲਾਹ ਦਿੱਤੀ। ਜਾਣਾ ਤਾਂ ਹੁਣ ਵੀ ਕਿਸੇ ਸੰਤ-ਸਾਧੂ ਪਾਸ ਸੀ ਪਰ ਕੋਈ ਸੁਸਾਇਟੀ ਦਾ ਜਾਣੂੰ ਉਹਨਾਂ ਨੂੰ ਇੱਧਰ ਲੈ ਆਇਆ। ਘੁੱਦੇ ਵਾਲੇ ਸਿਆਣੇ ਨੇ ਤਾਂ ਇਹ ਵੀ ਦੱਸ ਦਿੱਤਾ ਸੀ ਕਿ ਕੋਈ ਬਦਲਾ ਲਊ ਭਾਵਨਾ ਨਾਲ ਉਹਨਾਂ ਵੱਲ ਸਿੱਟਾਂ ਭੇਜ ਰਿਹਾ ਹੈ।
ਘਟਨਾਵਾਂ ਦੇ ਵੇਰਵਿਆਂ ਤੋਂ ਭੂਤ ਪਕੜ ਲਿਆ ਗਿਆ
ਜਦ ਵੱਖ-ਵੱਖ ਘਟਨਾਵਾਂ ਦੇ ਵੇਰਵੇ ਲਏ ਗਏ ਅਤੇ ਉਸ ਸਮੇਂ ਕਿਹੜੇ-ਕਿਹੜੇ ਮੈਂਬਰ ਕਿੱਥੇ ਸਨ ਬਾਰੇ ਪਤਾ ਲਾਇਆ ਗਿਆ ਤਾਂ ਗੱਲ ਸਪੱਸ਼ਟ ਹੁੰਦੀ ਗਈ। ਪੰਜਾਬੀ ਕਹਾਵਤ ਅਨੁਸਾਰ’ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ’ ਪਾਲੀ ਹਰ ਥਾਂ ਹਾਜਰ ਸੀ। ਬਹੁਤੀਆਂ ਘਟਨਾਵਾਂ ਉਸ ਨਾਲ ਸੰਬੰਧਤ ਸਨ। ਉਸ ਦੇ ਮੰਜੇ ਨੂੰ ਕੋਠੇ ਉੱਪਰ ਅੱਗ ਲੱਗੀ, ਉਸ ਦੀ ਚੁੰਨੀ ਸੜੀ, ਉਸ ਦਾ ਤੌਲੀਆ ਸੜ ਗਿਆ। ਜਦ ਬਾਹਰਲੇ ਘਰੇ ਅੱਗ ਲੱਗੀ ਉਹ ਸਵੇਰੇ ਪਹਿਲਾਂ ਗੋਹਾ ਸੁੱਟਣ ਗਈ ਅਤੇ ਫਿਰ ਪਸ਼ੂਆਂ ਨੂੰ ਪਾਣੀ ਪਿਆਉਣ ਗਈ। ਜਦ ਪੇਟੀ ਵਿੱਚ ਅੱਗ ਲੱਗੀ ਤਾਂ ਉਹ ਕਮਰੇ ਦੇ ਨਾਲ ਦੇ ਬਰਾਂਡੇ ਵਿੱਚ ਪਈ ਸੀ। ਕਮਰੇ ਵਿੱਚ ਵੱਡੀ ਨੂੰਹ ਪਈ ਸੀ। ਪੇਟੀ ਨੂੰ ਭਾਵੇਂ ਜਿੰਦਰਾ ਲੱਗਿਆ ਹੋਇਆ ਸੀ ਪਰ ਵਿਰਲ ਉੱਪਰ ਫੱਟਿਆਂ ਵਿੱਚ ਇਤਨੀ ਸੀ ਕਿ ਅੱਗ ਆਸਾਨੀ ਨਾਲ ਸੁੱਟੀ ਜਾ ਸਕਦੀ ਸੀ। ਜਦ ਵੀ ਅੱਗ ਲਗਦੀ ਇੱਕ ਅੱਧੇ ਕੇਸ ਨੂੰ ਛੱਡ ਕੇ ਪਾਲੀ ਨੂੰ ਹੀ ਪਹਿਲਾਂ ਪਤਾ ਲਗਦਾ ਅਤੇ ਜਿਸ ਕਾਰਨ ਤੁਰੰਤ ਬਹੁਤ ਨੁਕਸਾਨ ਹੋਣ ਤੋਂ ਬਚਾਅ ਹੋ ਜਾਂਦਾ।
ਪਾਲੀ ਨੇ ਹੀ ਜਿੰਨ ਰੂਪ ਧਾਰ ਲਿਆ ਸੀ
ਘਰੇਲੂ ਤੰਗੀਆਂ ਨਾ ਸਹਾਰਦੀ ਹੋਈ ਪਾਲੀ ਖੁਦ ਹੀ ਜਿੰਨ ਬਣ ਗਈ। ਪੁੱਛ-ਪੜਤਾਲ ਸਮੇਂ ਉਹ ਸਭ ਕੁਝ ਸਾਫ ਮੰਨ ਗਈ ਅਤੇ ਇਹ ਸਭ ਕੁਝ ਅੱਗੇ ਤੋਂ ਕਰਨ ਤੋਂ ਨਾਂਹ ਕਰ ਦਿੱਤੀ। ਉਸ ਦੀ ਮੁੱਖ ਸਮਸਿਆ ਭਾਵੇਂ ਆਰਥਿਕ ਸੀ। ਘਰ ਵਿੱਚ ਸੱਸ-ਨੂੰਹ ਦੀ ਲੜਾਈ ਵੀ ਸਿਖਰਾਂ ਤੇ ਪਹੁੰਚ ਚੁੱਕੀ ਸੀ। ਪਾਲੀ ਸੱਸ ਦਾ ਗੁੱਸਾ ਜਵਾਕਾਂ ਤੇ ਕੱਢ ਦਿੰਦੀ। ਅੱਡ ਹੋ ਕੇ ਵੀ ਉਸਦਾ ਗੁਜਾਰਾ ਨਹੀਂ ਸੀ ਹੁੰਦਾ ਕਿਉਂਿਕ ਉਸ ਦਾ ਘਰ ਵਾਲਾ ਇਤਨਾ ਸੁਸਤ ਸੀ ਕਿ ਵੱਖਰਿਆਂ ਹੋ ਕੇ ਕਾਰੋਬਾਰ ਸੰਭਾਲ ਸਕੇ। ਜਮੀਨ ਵੀ ਥੋੜੀ ਸੀ। ਦੂਸਰਾ ਉਹ ਸਧਾਰਨ ਆਦਮੀ ਸੀ ਤੇ ਹੱਕ ਪਾਉਂਦਾ ਸੀ। ਅਜਿਹੀਆਂ ਸਮਸਿਆਵਾਂ ਨੇ ਉਸ ਤੇ ਗਹਿਰਾ ਅਸਰ ਪਾਇਆ। ਆਪਣੀ ਮਾਨਸਿਕ ਗੁੰਝਲ ਦਾ ਉਸ ਪਾਸ ਕੋਈ ਹੱਲ ਨਹੀਂ ਸੀ। ਇੱਥੋਂ ਤੱਕ ਉਹ ਦਿਮਾਗੀ ਬੋਝ ਥੱਲੇ ਇਤਨਾ ਦਬ ਗਈ ਕਿ 20-25 ਦਿਨ ਪਹਿਲਾਂ ਦੌਰਿਆਂ ਕਾਰਨ ਉਸ ਨੂੰ ਬਠਿੰਡੇ ਦੇ ਹਸਪਤਾਲ ਵਿੱਚ ਵੀ ਦਾਖਲ ਕਰਵਾਇਆ ਗਿਆ। ਡਾਕਟਰ ਨੇ ਖੂਨ ਦੇ ਘੱਟ ਦਬਾਅ ਹੋਣ ਦਾ ਕਾਰਨ ਦੱਸ ਕੇ ਉਸਦਾ ਇਲਾਜ ਕੀਤਾ ਸੀ। ਇਸ ਤਰ•ਾਂ ਉਹ ਫਿਰ ਤੰਗ ਆਈ ਅਜਿਹੀਆਂ ਹਰਕਤਾਂ ਕਰਨ ਲੱਗੀ ਤੇ ਸਭ ਘਟਨਾਵਾਂ ਇੱਕ ਵਾਰ ਹੱਥ ਖੁੱਲਣ ਤੇ ਤੇਜ਼ੀ ਨਾਲ ਵਾਪਰੀਆਂ।
ਸਮਾਜਿਕ ਢਾਂਚੇ ਨੂੰ ਬਦਲਣਾ ਜ਼ਰੂਰੀ
ਭਾਰਤੀ ਸਮਾਜ ਆਰਥਿਕ ਮੰਦਵਾੜੇ ਦੇ ਨਾਲ ਨਾਲ ਸਮਾਜਿਕ ਕੁਰੀਤੀਆਂ ਦਾ ਵੀ ਸ਼ਿਕਾਰ ਬਣ ਗਿਆ ਹੈ। ਸਰਮਾਏਦਾਰੀ ਇਸ ਦੀ ਹਰ ਰਸਮ-ਰਿਵਾਜ ਨੂੰ ਆਪਣੇ ਪੱਖ ਵਿੱਚ ਭੁਗਤਾਉਣ ਲਈ ਯਤਨਸ਼ੀਲ ਹੈ। ਭਾਰਤ ਦੀ 70 ਪ੍ਰਤਿਸ਼ਤ ਵਸੋਂ ਭੁਖਮਰੀ ਅਤੇ ਗਰੀਬੀ ਦੀ ਸ਼ਿਕਾਰ ਹੈ। ਸਮਾਜ ਵਿੱਚ ਪਿਛਾਂਹ ਖਿੱਚੂ ਰੁਚੀਆਂ ਵਧਦੀਆਂ ਜਾ ਰਹੀਆਂ ਹਨ। ਇੱਥੋਂ ਦੇ ਲੋਕ ਵਹਿਮਾਂ, ਭਰਮਾਂ ਅਤੇ ਕੁਰੀਤੀਆਂ ਤੋਂ ਬਚਣ ਲਈ ਅਜੇ ਬਹੁਤ ਸੁਚੇਤ ਨਹੀਂ ਹਨ। ਦਾਜ ਦਹੇਜ ਦੀ ਸਪੱਸਿਆ ਨੌਜਵਾਨ ਇਸਤਰੀਆਂ ਨੂੰ ਗਰਹਿਣੀ ਦੇ ਰੋਗ ਵਾਂਗ ਚੁੰਬੜੀ ਹੋਈ ਹੈ। ਹਰ ਇਸਤਰੀ ਦਾ ਚਿਹਰਾ ਬੇ-ਰੌਣਕ ਹੈ। ਇੱਕ ਤਾਂ ਉਹ ਮਰਦ ਪ੍ਰਧਾਨ ਸਮਾਜ ਦੀਆਂ ਧੰਗੇੜਾਂ ਝਲਦੀ ਦੂਸਰਾ ਹਰ ਵਿਆਹ ਭਰਵੇਂ ਦਹੇਜ ਦੀ ਮੰਗ ਕਰਦਾ ਹੈ। ਜਿਤਨਾ ਵੱਧ ਦਹੇਜ ਉਤਨਾ ਵੱਡਾ ਰਿਸ਼ਤਾ। ਮਨੁੱਖੀ ਕਦਰਾਂ-ਕੀਮਤਾਂ ਦੀ ਬਜਾਏ ਪੈਸੇ ਦੀ ਕੀਮਤ ਹੈ। ਫ਼ਿਕਰਾਂ ਖਾਧੀ ਜਿੰLਦਗੀ ਅੱਧਵਾਟੇ ਹੀ ਟੁੱਟਣ ਤੇ ਆ ਜਾਂਦੀ ਹੈ। ਸਰਮਾਏਦਾਰੀ ਮਜ਼ਦੂਰ ਕਿਸਾਨ ਦੀ ਭਰਵੀਂ “ਲੁੱਟ ਤੇ ਉਤਾਰੂ ਹੈ। ਬੇ-ਰੁਜ਼ਗਾਰੀ ਵਿਰਾਟ ਰੂਪ ਧਾਰ ਚੁੱਕੀ ਹੈ। ਸਮਾਜ ਵਿੱਚ ਨੌਜਵਾਨਾਂ ਨੂੰ ਆਪੇ ਵਿਆਹ ਕਰਨ ਤੋਂ ਵੀ ਵਰਜਿਆ ਜਾਂਦਾ ਹੈ। ਮਾਂ-ਪਿਓ ਵੱਲੋਂ ਭਾਲਿਆ ਰਿਸ਼ਤਾ ਹੀ ਮਨਜੂਰ ਹੋ ਸਕਦਾ ਹੈ।
ਨੌਜਵਾਨਾਂ ਦਾ ਗੁੱਸਾ ਸਹੀ ਥਾਂ ਸੇਧਤ ਹੋਣ ਦੀ ਬਜਾਏ “ਲੁੱਟ-ਖੋਹ, ਆਤੰਕਵਾਦ, ਫਿਰਕਾਪ੍ਰਸਤੀ ਵੱਲ ਪਰੇਰਿਆ ਜਾ ਰਿਹਾ ਹੈ। ਨੌਜਵਾਨਾਂ ਦੀਆਂ ਸਪੱਸਿਆਵਾਂ ਦਾ ਸਰਮਾਏਦਾਰੀ ਪਾਸ ਕੋਈ ਹੱਲ ਨਹੀਂ ਕਿਉਂਿਕ ਇਹ ਇਹੋ ਚਾਹੁੰਦੀ ਹੈ ਕਿ ਫਾਲਤੂ (surplus) ਕਾਮੇ ਬਚੇ ਰਹਿਣ ਜਿਸ ਨਾਲ ਇਹ ਘੱਟ ਮਜ਼ਦੂਰੀ ਦੇ ਕੇ ਹੋਰ ਵੱਧ ਕੰਮ ਲੈ ਸਕੇ। ਕਿਰਸਾਨੀ ਦੀਆਂ ਜਿਨਸਾਂ ਦੀ ਕੀਮਤ ਘੱਟ ਤੋਂ ਘੱਟ ਮਿਥ ਕੇ ਉਸ ਖੇਤੀ ਵਾਸਤੇ ਵਰਤੇ ਜਾਣ ਵਾਲੇ ਔਜਾਰ, ਦਵਾਈਆਂ, ਰੇਹ, ਖਾਦ, ਤੇਲ ਆਦਿ ਦੀਆਂ ਕੀਮਤਾਂ ਕਿਤੇ ਵਧਾ ਦਿੱਤੀਆਂ ਗਈਆਂ ਹਨ। ਪਰਿਵਾਰਾਂ ਵਿੱਚ ਵਾਧੇ ਕਾਰਨ ਜ਼ਮੀਨ ਦੇ ਛੋਟੇ ਟੁਕੜੇ ਬਣ ਗਏ ਹਨ। ਇਸ ਕਰਕੇ ਆਮ ਆਦਮੀ ਦਾ ਨਿਰਬਾਹ ਹੋਰ ਵੀ ਔਖਾ ਹੋ ਗਿਆ।
ਸੁਸਾਇਟੀ ਵਲੋਂ ਸਾਥੀ ਮੇਘ ਰਾਜ ਮਿੱਤਰ ਅਤੇ ਮੈਂ ਉੱਥੇ ਇਕੱਠੇ ਹੋਏ ਪਿੰਡ ਦੇ ਲੋਕਾਂ ਨੂੰ ਇਸ ਸਮਾਜਿਕ ਢਾਂਚੇ ਨੂੰ ਬਦਲ ਕੇ ਇੱਕ ਨਵਾਂ ਢਾਂਚਾ ਉਸਾਰਨ ਲਈ ਅਪੀਲ ਕੀਤੀ ਜਿਸ ਨਾਲ ਸਮਾਜਿਕ ਕੁਰੀਤੀਆਂ ਦੂਰ ਹੋ ਸਕਣ। ਇਹ ਵੀ ਦੱਸਿਆ ਗਿਆ ਕਿ ਭੂਤਾਂ-ਪ੍ਰੇਤਾਂ ਮਹਿਜ ਇੱਕ ਭੁਲੇਖਾ ਹਨ। ਨਸ਼ਟ ਹੋ ਚੁੱਕਿਆ ਵਿਅਕਤੀ ਕਦੇ ਵਾਪਸ ਆਤਮਾ ਦੇ ਰੂਪ ਵਿੱਚ ਨਹੀਂ ਵਿਚਰ ਸਕਦਾ।
ਉਥੇ ਪੁੱਜੇ ਸਿਆਣੇ ਨੂੰ ਸਬਕ
ਪ੍ਰੋ: ਗੁਰਬਚਨ ਸਿੰਘ ਬੁਢਲਾਡਾ ਦੀ ਹਾਜਰੀ ਵਿੱਚ ਜੋ ਆਪ ਇੱਕ ਅਗਾਂਹ ਵਧੂ ਲੇਖਕ ਹਨ ਇੱਕ ਪੁੱਜੇ ਸਿਆਣੇ ਨੂੰ ਸਬਕ ਸਿਖਾਇਆ ਗਿਆ। ਉਸ ਨੂੰ ਆਪਣੀ ਸ਼ਕਤੀ’ ਸ਼ਹੀਦੀ ਪੌਣ’ ਦਾ ਜ਼ੋਰ ਵਰਤਣ ਲਈ ਕਿਹਾ। ਪਰ ਉਹ ਤੋਬਾ ਕਰ ਗਿਆ ਅਤੇ ਅੱਗੇ ਤੋਂ ਭੋਲੇ-ਭਾਲੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਆਪਣੀ ਤੋਬਾ ਕੀਤੀ। ਉਸ ਇਹ ਵੀ ਕਿਹਾ ਕਿ ਉਹ ਹੁਣ ਸਾਡੀ ਸ਼ਕਤੀ ਨਾਲ ਸਹਿਮਤ ਹੈ ਜੋ ਵਿਗਿਆਨਕ ਹੋਣ ਦੇ ਨਾਲ-ਨਾਲ ਤਰਕਵਾਦੀ ਵੀ ਹੈ।
ਪਾਲੀ ਨੇ ਘਰ ਵਿੱਚ ਦਹਿਸ਼ਤ ਪਾ ਦਿੱਤੀ
