Site icon Tarksheel Society Bharat (Regd.)

ਅਪਰਾਧ

-ਮੇਘ ਰਾਜ ਮਿੱਤਰ
ਤਰਕਸ਼ੀਲਾਂ ਦੇ ਰਾਜ ਵਿੱਚ ਇਕ ਦਿਨ ਵਿੱਚ ਲੱਖਪਤੀ ਬਣਾਉਣ ਵਾਲੀਆਂ ਲਾਟਰੀਆਂ ਤੇ ਪਾਬੰਦੀ ਹੋਵੇਗੀ। ਕਿਉਂਕਿ ਇਸ ਰਾਜ ਵਿਚ ਅਮੀਰਾਂ ਗਰੀਬਾਂ ਵਿੱਚ ਬਹੁਤ ਹੀ ਘੱਟ ਅੰਤਰ ਹੋਵੇਗਾ। ਹਰ ਕਿਸਮ ਦੇ ਕਾਰਖਾਨੇ ਸਰਕਾਰੀ ਕੰਟਰੋਲ ਵਿੱਚ ਹੋਣਗੇ। ਸਰਮਾਏਦਾਰੀ ਯੁੱਗ ਦੀ “ਲੁੱਟ ਖਸੁੱਟ ਨਾ ਹੋਣ ਕਰਕੇ ਹਰ ਮਸ਼ੀਨ ਵਿੱਚ ਉੱਚ ਕੁਆਲਟੀ ਦੇ ਸਮਾਨ ਦੀ ਵਰਤੋਂ ਹੋਵੇਗੀ। ਇਸ ਲਈ ਮਸ਼ੀਨਾਂ ਵਿੱਚ ਨੁਕਸ ਪੈਣ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਦੀ ਗਿਣਤੀ ਘੱਟ ਜਾਵੇਗੀ। ਸੜਕਾਂ ਤੇ ਪੁਲਾਂ ਦੇ ਨਿਰਮਾਣ ਸਮੇਂ ਨਕਾਰਾ ਤੇ ਘਟੀਆ ਸੀਮਿੰਟ ਦੀ ਵਰਤੋਂ ਨਹੀਂ ਹੋਵੇਗੀ ਇਸ ਲਈ ਇਹਨਾਂ ਦੇ ਟੁੱਟਣ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਦੀ ਸੰਭਾਵਨਾ ਵੀ ਘੱਟ ਹੋਵੇਗੀ। ਭੁੱਖਮਰੀ, ਬੇਰੁਜ਼ਗਾਰੀ ਜਾਂ ਵੱਧ ਪੈਸਾ ਇਕੱਠਾ ਕਰਨ ਦੀ ਲਾਲਸਾ ਹੀ ਬਹੁਤ ਸਾਰੇ ਵਿਅਕਤੀਆਂ ਨੂੰ ਚੋਰੀਆਂ ਜਾਂ ਡਾਕੇ ਵਰਗੇ ਅਪਰਾਧ ਕਰਨ ਨੂੰ ਉਕਸਾਉਂਦੀ ਹੈ। ਕਿਉਕਿ ਤਰਕਸ਼ੀਲਾਂ ਦੇ ਸਮਾਜ ਵਿੱਚ ਉਪਰੋਕਤ ਕਿਸਮ ਦੇ ਔਗੁਣ ਨਹੀਂ ਹੋਣਗੇ। ਇਸ ਲਈ ਚੋਰੀਆਂ ਜਾਂ ਡਾਕੇ ਵਰਗੇ ਅਪਰਾਧ ਵੀ ਨਹੀਂ ਹੋਣਗੇ। ਹਨੇਰੀਆਂ ਜਾਂ ਬਰਸਾਤਾਂ ਨੂੰ ਰੋਕਣ ਲਈ ਤਾਂ ਦਰਵਾਜ਼ਿਆਂ ਨੂੰ ਚਿਟਕਣੀਆਂ ਦੀ ਲੋੜ ਹੋ ਸਕਦੀ ਹੈ ਪਰ ਚੋਰਾਂ ਤੇ ਡਾਕੂਆਂ ਨੂੰ ਰੋਕਣ ਲਈ ਦਰਵਾਜ਼ਿਆਂ ਨੂੰ ਕੁੰਡੇ ਤੇ ਜਿੰਦੇ ਲਾਉਣ ਦੀ ਲੋੜ ਨਹੀਂ ਰਹੇਗੀ।

Exit mobile version