-ਮੇਘ ਰਾਜ ਮਿੱਤਰ
ਅੱਜ ਸਾਡੇ ਦੇਸ਼ ਵਿੱਚ ਬਹੁਤ ਸਾਰੇ ਘਰਾਂ ਵਿਚ ਅੱਗਾਂ ਲੱਗ ਰਹੀਆਂ ਹਨ ਅਤੇ ਔਰਤਾਂ ਤੇ ਮਰਦਾਂ ਨੂੰ ਕਸਰਾਂ ਹੋ ਰਹੀਆਂ ਹਨ। ਹਰ ਸਮਝਦਾਰ ਵਿਅਕਤੀ ਜਾਣਦਾ ਹੈ ਕਿ ਇਹ ਸਾਰਾ ਕੁਝ ਘਰਾਂ ਦੀਆਂ ਸਮੱਸਿਆਵਾਂ ਕਾਰਨ ਅਤੇ ਲੋਕਾਂ ਦੇ ਅੰਧ ਵਿਸ਼ਵਾਸੀ ਹੋਣ ਕਾਰਨ ਵਾਪਰ ਰਿਹਾ ਹੈ। ਸਾਡੇ ਪਿੰਡਾਂ ਤੇ ਸ਼ਹਿਰਾਂ ਵਿਚ ਬਹੁਤ ਵੱਡੇ-ਵੱਡੇ ਡੇਰੇ ਹਨ। ਇਹਨਾਂ ਡੇਰਿਆਂ ਦੇ ਮਾਲਕ ਲੋਕਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਅੰਧ ਵਿਸ਼ਵਾਸ਼ ਫੈਲਾਉਂਦੇ ਰਹਿੰਦੇ ਹਨ। ਬਹੁਤ ਸਾਰੀਆਂ ਔਰਤਾਂ ਤੇ ਬੱਚੇ ਤਾਂ ਇਹਨਾਂ ਸਾਧਾਂ ਸੰਤਾਂ ਦੇ ਚਿਮਟਿਆਂ ਦੀ ਮਾਰ ਨਾ ਝੱਲਦੇ ਹੋਏ ਸਦਾ ਦੀ ਨੀਂਦ ਸੌਂ ਜਾਂਦੇ ਹਨ। ਪਰ ਤਰਕਸ਼ੀਲਾਂ ਦੇ ਰਾਜ ਵਿੱਚ ਹਰ ਕਿਸਮ ਦੀਆਂ ਅਜਿਹੀਆਂ ਬਿਮਾਰੀਆਂ ਲਈ ਮਾਨਸਿਕ ਰੋਗਾਂ ਦੇ ਹਸਪਤਾਲ ਕਸਬਿਆਂ ਤੇ ਸ਼ਹਿਰਾਂ ਵਿਚ ਉਪਲਬਧ ਹੋਣਗੇ। ਕਿਉਂਕਿ ਤਰਕਸ਼ੀਲਾਂ ਦੇ ਰਾਜ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹੀ ਨਹੀਂ ਹੋਣਗੀਆਂ ਇਸ ਲਈ ਕਸਰਾਂ ਤੇ ਅੱਗ ਲੱਗਣ ਦੇ ਬਹੁਤ ਸਾਰੇ ਮਾਮਲੇ ਤਾਂ ਆਪਣੇ ਆਪ ਹੀ ਖਤਮ ਹੋ ਜਾਣਗੇ। ਕਿਉਕਿ ਰੋਜ਼ਗਾਰ ਹਰੇਕ ਨੂੰ ਮਿਲੇਗਾ ਹੀ ਇਸ ਲਈ ਬਹੁਤੇ ਵਿਅਕਤੀਆਂ ਨੂੰ ਸਾਧ ਸੰਤ ਬਨਣ ਦਾ ਕਿੱਤਾ ਅਪਣਾਉਣ ਦੀ ਮਜ਼ਬੂਰੀ ਨਹੀਂ ਰਹੇਗੀ। ਕਿਉਕਿ ਲੋਕਾਂ ਨੂੰ ਆਪਣੇ ਇਲਾਜ ਲਈ ਹਰ ਕਿਸਮ ਦੀ ਦਵਾਈ ਅਤੇ ਡਾਕਟਰੀ ਸਹੂਲਤਾਂ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ, ਇਸ ਲਈ ਉਪਰੋਕਤ ਕਿਸਮ ਦੀਆਂ ਬਿਮਾਰੀਆਂ ਦਾ ਸਹੀ ਡਾਕਟਰੀ ਢੰਗਾਂ ਨਾਲ ਇਲਾਜ ਕੀਤਾ ਜਾਇਆ ਕਰੇਗਾ ਅਤੇ ਸਾਧ ਸੰਤ ਚੰਗੇ ਨਾਗਰਿਕਾਂ ਵਿੱਚ ਅਤੇ ਉਹਨਾਂ ਦੇ ਡੇਰੇ ਲਹਿ ਲਹਾਉਂਦੇ ਹਰੇ ਖੇਤਾਂ ਵਿਚ ਬਦਲ ਦਿੱਤੇ ਜਾਣਗੇ।
ਮਾਨਸਿਕ ਬਿਮਾਰੀਆਂ
