Site icon Tarksheel Society Bharat (Regd.)

? ਮੈਂ ਜਾਣਦਾ ਹਾਂ ਕਿ ਤੁਸੀਂ ਜਾਦੂ ਨੂੰ ਨਹੀਂ ਮੰਨਦੇ। ਮੈਂ ਖੁਦ ਵੀ ਜਾਦੂ ਨੂੰ ਨਹੀਂ ਮੰਨਦਾ। ਪਰ ਤੁਹਾਡੀ ਆਪਣੀ ਪੁਸਤਕ – ‘‘ਹਿਪਨੋਟਿਜ਼ਮ ਤੁਹਾਡੇ ਲਈ’’ ਵਿੱਚ ਲੇਖਕ ਟੀ.ਐਸ. ਰਾਓ ਨੇ ਪੇਜ ਨੰ. 34 ਉੱਪਰ ਅੰਕਤ ‘ਕੀ ਹਵਾ ਵਿੱਚ ਉੱਡਣਾ ਸੰਭਵ ਹੈ?’ ਇਸ ਦੇ ਉੱਤਰ ਵਿੱਚ ਲਿਖਿਆ ਹੈ ਕਿ ਇਹ ਜਾਦੂ ਵਿੱਚ ਸੰਭਵ ਹੋ ਸਕਦਾ ਹੈ ਪਰ ਹਿਪਨੋਟਿਜ਼ਮ ਵਿੱਚ ਨਹੀਂ। ਅੱਗੇ ਲੇਖਕ ਨੇ ਲਿਖਿਆ ਹੈ ਜਾਦੂਗਰ ਨੇ ਪ੍ਰਦਰਸ਼ਨੀ ਦੌਰਾਨ ਇੱਕ ਲੜਕੀ ਨੂੰ ਕੁਝ ਮਿੰਟਾਂ ਲਈ ਹਵਾ ਵਿੱਚ ਉੱਡਦੀ ਦਿਖਾਇਆ।

ਮੇਘ ਰਾਜ ਮਿੱਤਰ

ਉਪਰੋਕਤ ਤੱਥ ਤੋਂ ਸਪਸ਼ਟ ਹੈ ਕਿ ਲੇਖਕ ਜਾਦੂ ਨਾਲ ਸਹਿਮਤ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ :-
– ਡਾ. ਇਕਬਾਲ ਸਿੰਘ ਗਿੱਲ, ਵੀ.ਪੀ.ਓ. ਕਾਲੇਕੇ (ਮੋਗਾ)
– ਅਸੀਂ ਸਿਰਫ਼ ਜਾਦੂ ਜਾਣਦੇ ਹੀ ਨਹੀਂ ਸਗੋਂ ਸਾਡੇ ਕੋਲ ਜਾਦੂ ਕਰਨ ਵਾਲੀਆਂ ਕਈ ਦਰਜਨ ਟੀਮਾਂ ਹਨ। ਆਪਣੇ ਤਜ਼ਰਬੇ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਜਾਦੂ ਹੱਥਾਂ ਦੀ ਸਫ਼ਾਈ ਤੋਂ ਬਗੈਰ ਕੁਝ ਵੀ ਨਹੀਂ।
***

Exit mobile version