Site icon Tarksheel Society Bharat (Regd.)

? ਕੁਦਰਤ ਅਤੇ ਰੱਬ ਵਿੱਚ ਕੀ ਫਰਕ ਹੈ।

Newfound Gap in the Smoky Mountains, Tennessee, USA.

ਮੇਘ ਰਾਜ ਮਿੱਤਰ

? ਭੂਤਾਂ-ਪ੍ਰੇਤਾਂ ਦੀ ਅਣਹੋਂਦ ਨੂੰ ਸਿੱਧ ਕਰਨ ਲਈਂ ਅਸੀਂ ਕਿਹੜੀ ਦਲੀਲ ਦੇ ਸਕਦੇ ਹਾਂ ? ਕਿਰਪਾ ਕਰਕੇ ਵਿਸਥਾਰ ਨਾਲ ਦੱਸਣਾ।
? ਦੁਨੀਆਂ ਦੇ ਪ੍ਰਸਿੱਧ ਤਰਕਸ਼ੀਲ ਏ.ਟੀ. ਕੋਵੂਰ ਦੀ ਤਸਵੀਰ (ਕੈਲੰਡਰ) ਸਾਨੂੰ ਕਿੱਥੋਂ ਮਿਲ ਸਕਦਾ ਹੈ।
? ਆਤਮਾ ਅਤੇ ਚੇਤਨਾ ਵਿੱਚ ਕੀ ਫ਼ਰਕ ਹੈ।
– ਗੁਰਬਿੰਦਰ, ਕੁਲਜੀਤ, ਬਲਜੀਤ ਕੌਰ
ਰਿਪਬਲਿਕ ਮਾਡਲ ਹਾਈ ਸਕੂਲ ਬੰਡਾਲਾ
– ਕੁਦਰਤ, ਬ੍ਰਹਿਮੰਡ ਵਿੱਚ ਮੌਜੂਦ ਪਦਾਰਥਾਂ ਅਤੇ ਉਹਨਾਂ ਦੇ ਆਪਸੀ ਮੇਲ ਜੋਲ ਦੇ ਢੰਗ ਤਰੀਕਿਆਂ ਦੀ ਅਸਲੀਅਤ ਹੈ, ਜਦੋਂ ਕਿ ਰੱਬ ਦੀ ਕੋਈ ਹੋਂਦ ਨਹੀਂ ਇਹ ਮਨੁੱਖ ਦੀ ਕਾਲਪਨਿਕ ਸ਼ਕਤੀ ਦਾ ਨਤੀਜਾ ਹੈ।
– ਮਨੁੱਖ ਨੂੰ ਬੋਲਣ ਲਈ ਗਲੇ ਵਿੱਚ ਸਵਰ ਤੰਤੂ ਅਤੇ ਇਹਨਾਂ ਵਿੱਚੋਂ ਆਵਾਜ਼ ਕੱਢਣ ਲਈ ਫੇਫੜਿਆਂ ਦੀ ਅਤੇ ਫੇਫੜਿਆਂ ਵਿੱਚੋਂ ਆਵਾਜ਼ ਢੰਗ ਸਿਰ ਭੇਜਣ ਲਈ ਦਿਮਾਗ ਦੀ, ਦਿਮਾਗ ਦੇ ਜਿਉਂਦੇ ਰਹਿਣ ਲਈ ਖੂਨ ਦੀ, ਖੂਨ ਦੇ ਦੌਰੇ ਲਈ ਭੋਜਨ ਦੀ ਜ਼ਰੂਰਤ ਹੈ, ਸੋ ਜੇ ਕਿਸੇ ਸਰੀਰ ਵਿੱਚ ਇਹ ਸਾਰੇ ਅੰਗ ਹੋਣਗੇ ਤਾਂ ਹੀ ਉਸ ਦੀ ਹੋਂਦ ਹੋਵੇਗੀ। ਸੋ ਭੂਤਾਂ, ਪ੍ਰੇਤਾਂ ਦੀ ਹੋਂਦ ਜਿਉਂਦੇ ਸਰੀਰਾਂ ਵਿੱਚ ਹੀ ਸੰਭਵ ਹੈ। ਬਗੈਰ ਸਰੀਰ ਤੋਂ ਭੂਤ ਪ੍ਰੇਤ ਨਹੀਂ ਹੋ ਸਕਦੇ।
– ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਵੱਲੋਂ ਹੁਣੇ ਛਾਪੀ ਪ੍ਰੋਫੈਸਰ ਅਬਰਾਹਮ ਟੀ. ਕੋਵੂਰ ਦੀ ਨਵੀਂ ਕਿਤਾਬ ਪ੍ਰੇਤ, ਆਤਮਾ, ਪੁਨਰ ਜਨਮ ਤੇ ਕਸਰਾਂ ਦੇ ਟਾਈਟਲ ਪੇਜ਼ ਤੇ ਅਸੀਂ ਡਾ. ਕੋਵੂਰ ਦੀ ਤਸਵੀਰ ਲਾਈ ਹੈ।
– ਆਤਮਾ ਦੀ ਕੋਈ ਹੋਂਦ ਨਹੀਂ ਇਹ ਕਾਲਪਨਿਕ ਸ਼ਬਦ ਹੈ। ਚੇਤਨਾ ਜਾਂ ਮਨ ਦਿਮਾਗ ਤੇ ਨਿਊਰੋਨਾਂ ਵਿੱਚ ਹੋਣ ਵਾਲੀ ਰਸਾਇਣਕ ਕ੍ਰਿਆਵਾਂ ਦੇ ਸਿੱਟੇ ਹਨ।
***

Exit mobile version