ਮੇਘ ਰਾਜ ਮਿੱਤਰ
? ਮਿੱਤਰ ਜੀ ਤਿਤਲੀ ਦੀਆਂ ਅੱਖਾਂ ਵਿੱਚ 1700 ਲੈਂਜ਼ ਕਿਉਂ ਹੁੰਦੇ ਹਨ ਜਦ ਕਿ ਮਨੁੱਖ ਦੀ ਅੱਖ ਵਿੱਚ ਇੱਕ ਹੀ।
? ਮਿੱਤਰ ਜੀ, ਦਵਾ ਕੀ ਹੈ ਜਿਹੜਾ ਕਿ ਮਨੁੱਖ ਨੂੰ ਸੌਂਦੇ ਸਮੇਂ ਪੈਂਦਾ ਹੈ ਤਾਂ ਮਨੁੱਖ ਨੂੰ ਇਹ ਮਹਿਸੂਸ ਹੁੰਦ ਹੈ ਕਿ ਉਸ ਨੂੰ ਕਿਸੇ ਨੇ ਪਕੜ ਲਿਆ ਹੋਵੇ।
? ਮਨੁੱਖ ਦਾ ਕੱਦ ਗਿੱਠਾ ਕਿਉਂ ਰਹਿੰਦਾ ਹੈ ? ਜਦ ਕਿ ਉਸ ਦੇ ਮਾਂ-ਬਾਪ ਦਾ ਕੱਦ ਲੰਬਾ ਹੁੰਦਾ ਹੈ। ਤੇ ਗਿੱਠੇ ਬੰਦੇ ਨੂੰ ਲੰਬਾ ਕਰਨ ਦਾ ਆਪਰੇਸ਼ਨ ਤੋਂ ਬਿਨਾਂ ਕੀ ਉਪਾਅ ਹੈ ?
– ਰਵੀ, ਸੋਨੂੰ, ਟਿੰਕਾ, ਗੌਰਮਿੰਟ ਸੀਨੀ. ਸੈਕ. ਸਕੂਲ, ਆਦਮਪੁਰ
– ਖੂਨ ਦੇ ਗਰੁੱਪ ਬਾਰੇ ਤੁਹਾਡਾ ਸੁਆਲ ਅਸੀਂ ਪਾਠਕਾਂ ਦੇ ਸਪੁਰਦ ਕਰਦੇ ਹਾਂ। ਕੋਈ ਨਾ ਕੋਈ ਜ਼ਰੂਰ ਇਸ ਸੰਬੰਧੀ ਸਾਨੂੰ ਆਪਣੀ ਰਚਨਾ ਭੇਜੇਗਾ। ਅਸੀਂ ਵਾਅਦਾ ਕਰਦੇ ਹਾਂ ਕਿ ਇਸ ਸੰਬੰਧੀ ਇੱਕ ਰਚਨਾ ਜ਼ਰੂਰ ਛਾਪਾਂਗੇ।
– ਅਸਲ ਵਿੱਚ ਤਿਤਲੀ ਦਾ ਵਿਕਾਸ ਕਿੰਝ ਅਤੇ ਕਿਸ ਜੀਵ ਤੋਂ ਕਿੰਨ੍ਹਾਂ ਪ੍ਰਸਥਿਤੀਆਂ ਵਿੱਚ ਹੋਇਆ ਹੈ। ਇਸ ਲਈ ਅੱਖ ਵਿੱਚ ਲੈਨਜ਼ਾਂ ਦੀ ਗਿਣਤੀ ਇਸ ਗੱਲ ਤੇ ਨਿਰਭਰ ਕਰਦੀ ਹੈ।
– ਮਨ, ਮਨੁੱਖ ਦਾ ਕਦੇ ਨਾ ਸੌਣ ਵਾਲਾ ਅੰਗ ਹੈ। ਇਹ 24 ਘੰਟੇ ਕਲਪਨਾਵਾਂ ਕਰਦਾ ਹੀ ਰਹਿੰਦਾ ਹੈ। ਇਸ ਲਈ ਇਹਨਾਂ ਚੰਗੀਆਂ ਮਾੜੀਆਂ ਕਲਪਨਾਵਾਂ ਦਾ ਪ੍ਰਭਾਵ ਸਾਡੇ ਦਿਮਾਗ ਅਤੇ ਸਾਡੇ ਦਿਲ ਤੇ ਵੀ ਪੈਂਦਾ ਹੈ। ਇਸ ਲਈ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ, ਕਈ ਵਾਰ ਵਿਅਕਤੀਆਂ ਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਕਿਸੇ ਨੇ ਉਹਨਾਂ ਨੂੰ ਪਕੜ ਲਿਆ ਹੋਵੇ।
– ਜੀਵਾਂ ਵਿੱਚ ਅੱਧੇ ਗੁਣ, ਉਸ ਦੇ ਮਾਪਿਆਂ ਵਾਲੇ ਹੁੰਦੇ ਹਨ ਉਸ ਤੋਂ ਅੱਧੇ ਉਸ ਦੇ ਦਾਦਾ, ਦਾਦੀ, ਨਾਨਾ, ਨਾਨੀ ਵਾਲੇ ਹੁੰਦੇ ਹਨ, ਉਸ ਤੋਂ ਅੱਧੇ ਉਸਦੇ ਪੜਨਾਨਾ, ਪੜਨਾਨੀ, ਪੜਦਾਦਾ, ਪੜਦਾਦੀ ਵਾਲੇ ਹੁੰਦੇ ਹਨ। ਇਹਨਾ ਸਭ ਦੇ ਗੁਣ ਮਨੁੱਖ ਵਿੱਚ ਪਏ ਰਹਿੰਦੇ ਹਨ। ਇਹਨਾਂ ਗੁਣਾਂ ਵਿੱਚੋਂ ਕੁਝ ਗੁਣ ਪ੍ਰਗਟ ਹੋ ਜਾਂਦੇ ਹਨ। ਬਾਕੀ ਮਨੁੱਖ ਦੇ ਵਿੱਚ ਹੀ ਗੁਪਤ ਹੋ ਕੇ ਪਏ ਰਹਿੰਦੇ ਹਨ। ਕਿਸੇ ਅਗਲੀ ਪੀੜ੍ਹੀ ਵਿੱਚ ਜਾ ਕੇ ਇਹ ਪ੍ਰਗਟ ਹੋ ਜਾਂਦੇ ਹਨ। ਇਸੇ ਕਰਕੇ ਮਾਪੇ ਲੰਬੇ ਹੋਣ ਦੇ ਬਾਵਜੂਦ ਕੁਝ ਆਦਮੀ ਗਿੱਠੇ ਰਹਿ ਜਾਂਦੇ ਹਨ। ਸਰਜਰੀ ਇਸ ਲਈ ਇੱਕ ਢੰਗ ਹੈ।