Site icon Tarksheel Society Bharat (Regd.)

? ਲੰਮਾ ਪੈ ਕੇ ਟੀ.ਵੀ. ਵੇਖਣਾ ਜਾਂ ਲੰਮਾ ਪੈ ਕੇ ਪੜ੍ਹਨ ਨਾਲ ਸਰੀਰ ਤੇ ਅੱਖਾਂ ਤੇ ਕੀ ਮਾਰੂ ਪ੍ਰਭਾਵ ਪੈਂਦੇ ਹਨ।

ਮੇਘ ਰਾਜ ਮਿੱਤਰ

? ‘‘ਗਰਭ ਅਵਸਥਾ ਵਿੱਚ ਨਸ਼ਿਆਂ ਅਤੇ ਦਵਾਈਆਂ ਦੀ ਵਰਤੋਂ’’ ਲੇਖ ਵਿੱਚੋਂ ਪ੍ਰਸ਼ਨ ਕਿ :- ਗਰਭ ਅਵਸਥਾ ਸਮੇਂ ਐਕਸ-ਰੇ ਨਹੀਂ ਕਰਵਾਉਣਾ ਚਾਹੀਦਾ। ਕਿਉਂ ਕੀ ਪ੍ਰਭਾਵ ਪੈ ਸਕਦਾ ਹੈ ?
– ਰਾਜਿੰਦਰ ਸਿੰਘ, ਖੁਡਾਲ ਕਲਾਂ, ਜ਼ਿਲ੍ਹਾ ਮਾਨਸਾ
– ਲੰਮਾ ਪੈ ਕੇ ਟੀ.ਵੀ. ਦੇਖਣ ਨਾਲ ਅੱਖਾਂ ਦੀ ਦਿੱਖ ਵਿਗੜਦੀ ਹੈ।
– ਗਰਭ ਅਵਸਥਾ ਵਿੱਚ ਬੱਚੇ ਦੇ ਨਾਜ਼ੁਕ ਅੰਗ ਸ਼ੁਰੂਆਤ ਦੀ ਹਾਲਤ ਵਿੱਚ ਹੀ ਹੁੰਦੇ ਹਨ ਜਿਸ ਨਾਲ ਥੋੜ੍ਹੀ ਜਿਹੀ ਮਾਤਰਾ ਵਿੱਚ ਐਕਸ ਕਿਰਨਾਂ ਉਹਨਾਂ ਤੇ ਮਾਰੂ ਪ੍ਰਭਾਵ ਪਾ ਸਕਦੀਆਂ ਹਨ।
***
? ਕੀ ਦੁਨੀਆਂ ਤੇ ਰੱਬ ਨਾਂ ਦੀ ਕੋਈ ਚੀਜ਼ ਹੈ ? ਜੇ ਹੈ ਤਾਂ ਕਿੱਥੇ।
? ਇੱਕ ਵਿਅਕਤੀ ਨਾਲ ਚੰਗਾ ਹੁੰਦਾ ਹੈ ਇੱਕ ਵਿਅਕਤੀ ਨਾਲ ਬੁਰਾ ਇਸਦਾ ਕਾਰਨ ਤੁਸੀਂ ਕਿਸਨੂੰ ਮੰਨਦੇ ਹੋ।
? ਜੇਕਰ ਕੋਈ ਵਿਅਕਤੀ ਕਿਸੇ ਨੂੰ ਦੁਖੀ ਕਰਦਾ ਹੈ, ਪਾਪ ਕਰਦਾ ਹੈ। ਇਸ ਦਾ ਉਸਨੂੰ ਕੀ ਫ਼ਲ ਮਿਲਦਾ ਹੈ ਦੱਸੋ।
– ਰਾਜੇਸ਼ ਰਿਖੀ, ਵੀ.ਪੀ.ਓ. ਫਤਿਹਗੜ੍ਹ ਪੰਜਗਰਾਈਆਂ, ਧੂਰੀ
– ਵਿਗਿਆਨੀਆਂ ਨੇ ਸਾਡੇ ਸੌਰ ਮੰਡਲ ਦਾ ਚੱਪਾ ਚੱਪਾ ਛਾਣ ਮਾਰਿਆ ਹੈ ਉਹਨਾਂ ਨੂੰ ਰੱਬ ਨਾਂ ਦੀ ਕੋਈ ਚੀਜ਼ ਨਹੀਂ ਮਿਲੀ।
– ਵਿਅਕਤੀਆਂ ਦਾ ਇੱਕ ਦੂਜੇ ਨਾਲ ਵਰਤਾਓ ਹੀ ਉਹਨਾ ਦੇ ਸੰਬੰਧਾਂ ਦਾ ਫੈਸਲਾ ਕਰਦਾ ਹੈ।
– ਕਿਸੇ ਵਿਅਕਤੀ ਦਾ ਦੂਜੇ ਨਾਲ ਬੁਰਾ ਵਰਤਾਓ ਸਾਡੇ ਸਮਾਜ ਨੂੰ ਗੰਧਲਾ ਕਰਦਾ ਹੈ। ਇਸ ਦਾ ਫਲ ਇਹ ਹੁੰਦਾ ਹੈ ਕਿ ਸਾਡਾ ਪਹਿਲਾਂ ਹੀ ਗੰਦਾ ਸਮਾਜ ਦਿਨੋ ਦਿਨ ਵੱਧ ਗੰਦਾ ਹੁੰਦਾ ਜਾਂਦਾ ਹੈ। ਸੋ ਗੰਦੇ ਸਮਾਜ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਸੁਖੀ ਨਹੀਂ ਰਹਿ ਸਕਦਾ।
***

Exit mobile version