Site icon Tarksheel Society Bharat (Regd.)

? ਰਾਧਾ ਸੁਆਮੀ ਜਾਂ ਉਸ ਦੇ ਪੈਰੋਕਾਰ ਜਦੋਂ ਧਿਆਨ ਵਿੱਚ ਬਹਿੰਦੇ ਹਨ, ਕਈ ਘੰਟਿਆਂ ਤੱਕ ਉੱਠਦੇ ਨਹੀਂ। ਲੋਕ ਕਹਿ ਦਿੰਦੇ ਨੇ ਕਿ ਇੰਨਾਂ ਦੀ ਆਤਮਾ ਰੱਬ ਨਾਲ ਮਿਲੀ ਹੁੰਦੀ ਹੈ। ਇਸ ਦਾ ਵਿਗਿਆਨਕ ਕਾਰਨ ਕੀ ਹੈ। ਦੱਸਣਾ।

ਮੇਘ ਰਾਜ ਮਿੱਤਰ

? ਕਈ ਬੰਦੇ ਮੈਂ ਦੇਖੇ ਹਨ। ਗੱਲ ਕਰਕੇ ਮੂੰਹ ਵਿੱਚ 10ਕੁ ਵਾਰੀ ਕੀ-ਕੀ ਕਹਿੰਦੇ ਹਨ। ਕਈ ਵਿਅਕਤੀ ਰੋਟੀ ਖਾਂਦੇ ਹਨ। ਕਈ ਵਿਅਕਤੀ ਰੋਟੀ ਖਾਂਦੇ ਹੱਥਾਂ ਵੱਲ ਗੌਰ ਨਾਲ ਵੇਖਦੇ ਰਹਿੰਦੇ ਹਨ। ਇਹ ਕਿਹੜੀ ਬਿਮਾਰੀ ਹੈ।
? ਕਈ ਵਾਰੀ ਜੀਭ ਉੱਤੇ ਦੰਦੀ ਵੱਡ ਹੋ ਜਾਂਦੀ ਹੈ। ਲੋਕ ਸਮਝਦੇ ਹਨ ਕਿ ਸਾਨੂੰ ਕੋਈ ਗਾਲ੍ਹਾਂ ਕੱਢਦਾ ਹੈ। ਇਸ ਦਾ ਵਿਗਿਆਨਕ ਹੱਲ ਕੀ ਹੈ ਦੱਸਣਾ।
– ਭਾਗਰੱਥੀਆ ‘ਕਮਲ’ ਵੀ.ਪੀ.ਓ. ਚੱਕ ਦੇਸ ਰਾਜ, ਜ਼ਿਲ੍ਹਾ ਜਲੰਧਰ
– ਰਾਧਾ ਸੁਆਮੀਆਂ ਦੇ ਪੈਰੋਕਾਰ ਜਾਂ ਓਸ਼ੋ ਭਗਤ ਜਦੋਂ ਸਮਾਧੀ ਵਿੱਚ ਬੈਠਦੇ ਹਨ ਤਾਂ ਉਹ ਆਪਣੇ ਆਪ ਨੂੰ ਸਵੈ ਸੰਮੋਹਨ ਹੀ ਕਰਦੇ ਹਨ। ਉਸ ਹਾਲਤ ਵਿੱਚ ਮਨੋਭਰਮ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਜਿਹਨਾਂ ਵਿੱਚੋਂ ਇੱਕ ਭਰਮ ਉਹਨਾਂ ਦੀ ਆਤਮਾ ਦਾ ਰੱਬ ਨਾਲ ਮਿਲਾਪ ਹੀ ਹੁੰਦਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਹੁੰਦਾ ਹੈ। ਪਰ ਕਿਸੇ ਗੱਲ ਦਾ ਅਹਿਾਸ ਹੋਣ ਦਾ ਸੱਚਾਈ ਨਾਲ ਕੋਈ ਸੰਬੰਧ ਨਹੀਂ ਹੁੰਦਾ। ਸੋ ਇਸ ਹਾਲਤ ਵਿੱਚ ਪੈਦਾ ਹੋਏ ਮਨੋਭਰਮ ਯਕੀਨੀ ਹਕੀਕੀ ਨਹੀਂ ਹੁੰਦੇ। ਜੇ ਤੁਸੀਂ ਸੁੱਖਾ ਖਾ ਲਵੋ ਤਾਂ ਤੁਹਾਨੂੰ ਆਪਣਾ ਆਪ ਹਵਾ ਵਿੱਚ ਉੱਡਦਾ ਨਜ਼ਰ ਆਵੇਗਾ ਪਰ ਇਹ ਹਕੀਕਤ ਨਹੀਂ ਹੋਵੇਗਾ।
– ਅਜਿਹੇ ਆਦਮੀਆਂ ਨੂੰ ਮਾਨਸਿਕ ਬਿਮਾਰੀ ਹੀ ਹੁੰਦੀ ਹੈ। ਇਸ ਵਿੱਚ ਵੀ ਉਹਨਾਂ ਨੂੰ ਮਨੋਭਰਮ ਹੀ ਪੈਦਾ ਹੁੰਦੇ ਹਨ।
– ਜੀਭ ਉੱਤੇ ਦੰਦੀ ਵੱਡੇ ਜਾਣ ਦਾ ਗਾਲ੍ਹਾਂ ਕੱਢੇ ਜਾਣ ਨਾਲ ਕੋਈ ਸੰਬੰਧ ਨਹੀਂ ਜੁੜਦਾ। ਸੋ ਇਹ ਵੀ ਅਸਲੀਅਤ ਨਹੀਂ।
***

Exit mobile version