Site icon Tarksheel Society Bharat (Regd.)

ਰੈਸ਼ਨਲਿਸਟ ਸੁਸਾਇਟੀ ਪੰਜਾਬ (ਰਜਿ: ) ਲਗਾਤਾਰ ਅੱਗੇ ਵੱਧ ਰਹੀ ਹੈ।

-ਮੇਘ ਰਾਜ ਮਿੱਤਰ
ਰੈਸ਼ਨਲਿਸਟ ਸੁਸਾਇਟੀ ਪੰਜਾਬ ਵਿਚ ਖੜੇ ਕੀਤੇ ਗਏ ਇਸ ਵਾਦ-ਵਿਵਾਦ ਕਾਰਨ ਭਾਵੇਂ ਸਾਨੂੰ ਵਕਤੀ ਤੌਰ ਤੇ ਕੁਝ ਨਿਰਾਸ਼ਤਾ ਜ਼ਰੂਰ ਹੋਈ ਸੀ। ਪਰ ਛੇਤੀ ਹੀ ਅਸੀਂ ਆਪਣੀ ਇਸ ਮਾਨਸਿਕ ਸਥਿਤੀ ਤੇ ਕਾਬੂ ਪਾ ਲਿਆ ਅਤੇ ਮੁੜ ਲਹਿਰ ਨੂੰ ਚੜਦੀ ਕਲਾ ਵਿਚ ਲੈ ਜਾਣ ਲਈ ਸਰਗਰਮੀ ਵਿਢ ਦਿੱਤੀ। ਸੁਸਾਇਟੀ ਵਿਚਲੇ ਵਾਦ-ਵਿਵਾਦ ਤੋਂ ਬਾਅਦ ਹੀ ਅਸੀਂ ਕਿਤਾਬ ਰੌਸ਼ਨੀ ਛਪਵਾਈ। ਹਿੰਦੀ ਵਿੱਚ ਵੀ ਕਿਤਾਬ ‘ਔਰ ਦੇਵ ਪੁਰਸ਼ ਹਾਰ ਗਏ’ ਛਪ ਕੇ ਆ ਗਈ। ਅਸੀਂ ਇਹਨਾਂ ਨੂੰ ਵੇਚਣਾ ਸ਼ੁਰੂ ਕੀਤਾ।
ਕਿਤਾਬ ਰੌਸ਼ਨੀ ਦਾ ਪਹਿਲਾ ਐਡੀਸ਼ਨ ਕੁਝ ਦਿਨਾਂ ਵਿੱਚ ਹੀ ਖਤਮ ਹੋ ਗਿਆ। ਦੂਸਰਾ ਐਡੀਸ਼ਨ ਦਿੱਲੀ ਤੋਂ ਛਪਵਾ ਲਿਆਂਦਾ ਇਸ ਨੇ ਵੀ ਕੁਝ ਹੀ ਦਿਨ ਲੰਘਾਏ। ਫਿਰ ਤੀਸਰਾ ਐਡੀਸ਼ਨ ਲੋਕ ਗੀਤ ਪ੍ਰਕਾਸ਼ਨ ਵਾਲਿਆਂ ਤੋਂ ਛਪਵਾ ਲਿਆ। ਇਸ ਵਿੱਚ ਸਾਨੂੰ ਪੰਜਾਬ ਦੀਆਂ ਬਹੁਤ ਸਾਰੀਆਂ ਸੁਸਾਇਟੀਆਂ ਨੇ ਸਰਗਰਮ ਸਹਿਯੋਗ ਦਿੱਤਾ।
“ਲੁਧਿਆਣੇ ਵਿਖੇ ਹੋਈ ਸੁਸਾਇਟੀ ਦੀ ਮੀਟਿੰਗ ਵਿਚ ਅਸੀਂ ਇਨਾਮ ਦੀ ਰਾਸ਼ੀ 10,000 ਤੋਂ ਵਧਾ ਕੇ ਇਕ ਲੱਖ ਕਰ ਦਿੱਤੀ। ਇੱਥੇ ਹੀ ਸਾਡੀ ਸੁਸਾਇਟੀ ਵੱਲੋਂ ਮੈਗਜ਼ੀਨ ਰੈਸ਼ਨਲਿਸਟ ਕੱਢਣ ਦਾ ਫੈਸਲਾ ਕੀਤਾ ਗਿਆ। ਜਿਸਦੀਆਂ ਕਾਪੀਆਂ ਲੋਕਾਂ ਨੇ ਧੜਾ ਧੜ ਖ਼ਰੀਦ ਲਈਆਂ। ਇਸ ਮੈਗਜ਼ੀਨ ਨੂੰ ਬੰਦ ਕਰਵਾਉਣ ਲਈ ਵਿਰੋਧੀਆਂ ਨੇ ਸਾਡੇ ਨਾਲ ਇਕ ਸਮਝੌਤਾ ਕੀਤਾ। ਪਰ ਇਸ ਸਮਝੌਤੇ ਤਹਿਤ ਉਹਨਾਂ ਨੇ ਸਾਡੇ ਉਪਰ ਲਾਏ ਸਾਰੇ ਇਲਜ਼ਾਮ ਵਾਪਸ ਲੈਣੇ ਸਨ। ਅਤੇ ਇਸ ਕਿਸਮ ਦੀ ਨੀਤੀ ਦੀ ਗੰਭੀਰ ਗਲਤੀ ਲਈ ਲੋਕਾਂ ਤੋਂ ਮੁਆਫੀ ਮੰਗਣੀ ਸੀ। ਪਰ ਉਨ•ਾਂ ਇਸ ਨੂੰ ਮੰਨਣ ਤੋਂ ਵੀ ਟਾਲਾ ਵੱਟ ਕੇ ਸਿਰਫ ਇਹ ਹੀ ਲਿਖ ਦਿੱਤਾ ਕਿ ਵਾਦ-ਵਿਵਾਦ ਵਾਲੀਆਂ ਲਿਖਤਾਂ ਦੀ ਕੋਈ ਅਹਿਮੀਅਤ ਨਹੀਂ ਰਹੀ। ਜਦੋਂ ਕਿ ਅਸੀਂ ਕਿਸੇ ਕਿਸਮ ਦੀ ਕੋਈ ਵਾਦ-ਵਿਵਾਦ ਵਾਲੀ ਲਿਖਤ ਹੀ ਨਹੀਂ ਸੀ ਲਿਖੀ।
ਇਸਤੋਂ ਬਾਅਦ ਅਸੀਂ ਹੋਰ ਬਹੁਤ ਸਾਰੇ ਕੇਸ ਹੱਲ ਕੀਤੇ ਇਹਨਾਂ ਦੇ ਆਧਾਰ ਤੇ ਕਿਤਾਬ ਤਰਕਬਾਣੀ ਤਿਆਰ ਕੀਤੀ। ਜਿਸਦਾ ਪਹਿਲਾ ਐਡੀਸ਼ਨ ਹੀ ਬਹੁਤ ਭਰਵਾਂ ਨਿੱਕਲਿਆ ਅਤੇ ਅੱਜ ਇਹ ਸਟਾਲਾਂ ਤੋਂ ਵੀ ਖਤਮ ਹੈ। ਛੇਤੀ ਹੀ ਇਸਦੇ ਕੁਝ ਹੋਰ ਐਡੀਸ਼ਨ ਨਿੱਕਲਣ ਦੀ ਸੰਭਾਵਨਾ ਹੈ।
ਅਸੀਂ ਕਿਤਾਬ ‘ਤੇ ਦੇਵ ਪੁਰਸ਼ ਹਾਰ ਗਏ’ ਨੂੰ ਹੋਰ ਦਰੁਸਤ ਕੀਤਾ ਜਿਥੇ ਪਹਿਲਾਂ ਇਹ ਕਿਤਾਬ ਅਖ਼ਬਾਰੀ ਕਾਗਜ਼ ਤੇ ਕੱਢੀ ਸੀ। ਹੁਣ ਅਸੀਂ ਸਫੈਦ ਕਾਗਜ਼ ਤੇ ਕੱਢ ਦਿੱਤੀ। ਪਹਿਲਾਂ ਵਾਲੀ ਸਾਰੀ 240 ਸਫਿਆਂ ਦੀ ਸਪੱਗਰੀ ਨੂੰ 180 ਸਫਿਆਂ ਤੇ ਲੈ ਆਏ। ਕੁਝ ਵਿਅਕਤੀ ਅਜੇ ਵੀ ਇਹ ਪ੍ਰਚਾਰ ਕਰ ਰਹੇ ਹਨ ਕਿ ਇਸਦੀ ਸਪੱਗਰੀ ਪਹਿਲਾਂ ਨਾਲੋਂ ਘੱਟ ਹੈ।
ਇਸ ਤੋਂ ਅਗਲੀ ਕਿਤਾਬ ਅਸੀਂ ਤਰਕਜੋਤੀ ਤਿਆਰ ਕੀਤੀ ਜੋ ਪਾਠਕ ਧੜਾ ਧੜ ਖਰੀਦ ਰਹੇ ਹਨ। ਇਸ ਕਿਤਾਬ ਵਿੱਚ ਬਹੁਤ ਸਾਰੇ ਵਿਅਕਤੀਆਂ ਨੇ ਭਰਪੂਰ ਸਹਿਯੋਗ ਦਿੱਤਾ ਹੈ।
ਹਥਲੀ ਕਿਤਾਬ ਤੋਂ ਬਗੈਰ ਵੀ ਅਸੀਂ ਕੁਝ ਹੋਰ ਕਿਤਾਬਾਂ ਦੀ ਯੋਜਨਾਬੰਦੀ ਕੀਤੀ ਹੋਈ ਹੈ। ਸਾਨੂੰ ਆਸ ਹੈ ਕਿ 1990 ਤੱਕ ਅਸੀਂ ਲੱਗਭੱਗ ਵੀਹ ਕਿਤਾਬਾਂ ਇਸ ਚੰਗੀ ਲੜੀ ਵਿੱਚ ਜੋੜ ਕੇ ਪੰਜਾਬ ਦੀ ਤਰਕਸ਼ੀਲ ਲਹਿਰ ਨੂੰ ਹੋਰ ਅੱਗੇ ਲੈ ਜਾਣ ਵਿੱਚ ਸਹਾਈ ਹੋਵਾਂਗੇ। ਅਸੀਂ ਜਾਣਦੇ ਹਾਂ ਕਿ ਭਾਸ਼ਨਾਂ ਜਾਂ ਬਹਿਸਾਂ ਰਾਹੀਂ ਅਸੀਂ ਪੰਜ-ਦਸ ਗੱਲਾਂ ਹੀ ਆਪਣੇ ਲੋਕਾਂ ਦੇ ਮਨਾਂ ਵਿੱਚੋਂ ਸਾਫ਼ ਕਰ ਸਕਦੇ ਹਾਂ। ਪਰ ਸਾਡੀਆਂ ਕਿਤਾਬਾਂ ਰਾਹੀਂ ਅਸੀਂ ਸੈਂਕੜੇ ਗੱਲਾਂ ਲੋਕਾਂ ਦੇ ਮਨਾਂ ਵਿਚ ਬਿਠਾ ਸਕਦੇ ਹਾਂ। ਇਸ ਲਈ ਅਸੀਂ ਵੱਧ ਜ਼ੋਰ ਆਪਣੀਆਂ ਲਿਖਤਾਂ ਨੂੰ ਪੜ•ਾਉਣ ਤੇ ਹੀ ਲਾ ਰਹੇ ਹਾਂ। ਸਾਨੂੰ ਆਸ ਹੈ ਕਿ ਅਸੀਂ ਆਪਣੇ ਇਸ ਸਾਹਿਤ ਰਾਹੀਂ ਲੋਕਾਂ ਨੂੰ ਆਪਣੀ ਵਿਚਾਰਧਾਰਾ ਵਿੱਚ ਸ਼ਾਮਿਲ ਕਰ ਸਕਾਂਗੇ। ਇਸ ਤੋਂ ਇਲਾਵਾ ਅਸੀਂ ਮੈਗਜ਼ੀਨ ਵੀ ਕੱਢ ਰਹੇ ਹਾਂ ਜਿਸਦਾ ਨਾਂ ਤਰਕਬੋਧ ਹੈ। ਇਹ ਹਰ ਦੋ ਮਹੀਨਿਆਂ ਬਾਅਦ ਸਟਾਲਾਂ ਤੇ ਜਾਂਦਾ ਹੈ। ਕਿਉ=ਂਕਿ ਮੈਗਜ਼ੀਨ ਵਿਚ ਸਰਗਰਮੀਆਂ ਦੀਆਂ ਰਿਪੋਰਟਾਂ ਜ਼ਿਆਦਾ ਹੁੰਦੀਆਂ ਹਨ ਇਸ ਲਈ ਅਸੀਂ ਵੱਧ ਜ਼ੋਰ ਸਥਾਈ ਕਿਸਮ ਦੇ ਸਾਹਿਤ ਭਾਵ ਕਿਤਾਬਾਂ ਤੇ ਹੀ ਲਾ ਰਹੇ ਹਾਂ। ਕਿਉਕਿ ਅਸੀਂ ਮੈਗਜ਼ੀਨ ਰਾਹੀਂ ਹੀ ਆਪਣੀਆਂ ਕਿਤਾਬਾਂ ਦੀ ਸਥਾਪਤੀ ਕਰਨੀ ਹੈ ਇਸ ਲਈ ਅਸੀਂ ਇਸ ਮੈਗਜ਼ੀਨ ਨੂੰ ਸਥਾਪਤ ਕਰਨ ਲਈ ਭਰਪੂਰ ਯਤਨ ਕਰ ਰਹੇ ਹਾਂ।
ਕਿਤਾਬ’ ਰੌਸ਼ਨੀ’ ਹਿੰਦੀ ਵਿੱਚ ਵੀ ਛਪ ਚੁੱਕੀ ਹੈ। ਇਸ ਤਰ•ਾਂ ਅਸੀਂ ਆਪਣੀਆਂ ਬਾਕੀ ਕਿਤਾਬਾਂ ਵੀ ਹਿੰਦੀ ਤੇ ਅੰਗਰੇਜ਼ੀ ਵਿੱਚ ਛਾਪ ਕੇ ਰੈਸ਼ਨਲਿਸਟ ਸੁਸਾਇਟੀ ਪੰਜਾਬ ਦਾ ਘੇਰਾ ਹੋਰ ਵਿਸ਼ਾਲ ਕਰਾਂਗੇ।
ਅਪ੍ਰੈਲ 1986 ਵਿਚ ਮੈਨੂੰ ਇੰਡੀਅਨ ਰੈਸ਼ਨਲਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਸਾਨਾਲ ਐਡਾਮਾਰਾਕੂ ਨਾਲ ਕੁਝ ਦਿਨ ਬਤੀਤ ਕਰਨ ਦਾ ਮੌਕਾ ਮਿਲਿਆ। ਅਸੀਂ ਤਿੰਨ ਦਿਨ ਇੱਕ ਦੂਜੇ ਨਾਲ ਗੱਲਬਾਤ ਵੀ ਕੀਤੀ। ਉਹ ਵਿਚਾਰਾਂ ਤੋਂ ਕਮਿਊਨਿਸਟ ਵਿਰੋਧੀ ਸੀ ਅਤੇ ਮੈਂ ਮਾਰਕਸਵਾਦੀ ਸਮਰਥੱਕ ਸੀ। ਇਸ ਲਈ ਮੈਂ ਆਪਣੀ ਜੱਥੇਬੰਦੀ ਨੂੰ ਉਸ ਨਾਲ ਜੋੜਨ ਨਾਲ ਸਹਿਮਤ ਨਾ ਹੋਇਆ ਪਰ ਅਸੀਂ ਤਾਲਮੇਲ ਰੱਖਣ ਦਾ ਫੈਸਲਾ ਕਰ ਲਿਆ ਜੋ ਅੱਜ ਤੱਕ ਵੀ ਜਾਰੀ ਹੈ। ਉਸਦੀ ਜੱਥੇਬੰਦੀ ਦਾ ਮਾਰਕਸ ਵਿਰੋਧੀ ਵਤੀਰਾ ਉਹਨਾਂ ਦੇ ਅਕਤੂਬਰ 86 ਦੇ ਪਰਚੇ ਵਿਚ ਵੀ ਸਪੱਸ਼ਟ ਹੈ। ਜਿਸ ਵਿਚ ਲਿਖਿਆ ਹੈ ਕਿ ਮਾਰਕਸ ਦੀ ਵਿਚਾਰਧਾਰਾ ਵਿਚ ਹੀਗਲ ਤੋਂ ਲਏ ਸਾਰੇ ਅੰਸ਼ ਗੈਰ ਵਿਗਿਆਨਕ ਹਨ।
ਅੱਜ ਅਸੀਂ ਆਪਣੇ ਅਮਲੀ ਪੱਖ ਤੋਂ ਵੀ ਅੱਗੇ ਨਾਲੋਂ ਵਧੇਰੇ ਨਿਪੁੰਨ ਹਾਂ। ਅਸੀਂ ਘਰਾਂ ਵਿੱਚ ਅੱਗਾਂ ਲੱਗਣ ਦੀਆਂ, ਰੋੜੇ ਡਿੱਗਣ ਦੀਆਂ ਘੱਟਨਾਵਾਂ ਨੂੰ ਸੌ ਪ੍ਰਤੀਸ਼ਤ ਹੱਲ ਕਰਨ ਵਿਚ ਨਿਪੁੰਨ ਹਾਂ। ਘਰਾਂ ਵਿਚ ਹੋ ਰਹੀਆਂ ਕਸਰਾਂ ਦੇ 90 ਪ੍ਰਤੀਸ਼ਤ ਕੇਸ ਅਸੀਂ ਹੱਲ ਕਰ ਦਿੰਦੇ ਹਾਂ। ਰਹਿੰਦੇ 10 ਪ੍ਰਤੀਸ਼ਤ ਕੇਸਾਂ ਵਿਚ ਇਹਨਾਂ ਮਾਨਸਿਕ ਰੋਗੀਆਂ ਦੀਆਂ ਸਪੱਸਿਆਵਾਂ ਸਾਡੇ ਵੱਸ ਵਿਚ ਨਹੀਂ ਹੁੰਦੀਆਂ ਇਸ ਲਈ ਅਜਿਹੇ ਕੇਸ ਹੱਲ ਹੋਣੋਂ ਰਹਿ ਜਾਂਦੇ ਹਨ।
ਸਾਡੀ ਸੁਸਾਇਟੀ ਪਾਸ ਆਪਣੀ ਜਾਦੂ ਮੰਡਲੀ ਹੈ। ਛੇਤੀ ਹੀ ਇਕ ਚੰਗੀ ਡਰਾਮਾ ਮੰਡਲੀ ਵੀ ਤਿਆਰ ਕਰ ਰਹੇ ਹਾਂ।
ਸਾਡੀ ਸੁਸਾਇਟੀ ਨੂੰ ਬਹੁਤ ਸਾਰੇ ਪਾਠਕਾਂ ਤੇ ਮੈਂਬਰਾਂ ਦਾ ਬਹੁਤ ਹੀ ਸਹਿਯੋਗ ਮਿਲਿਆ ਹੈ। ਅਸੀਂ ਉਹਨਾਂ ਸਾਰੇ ਵਿਅਕਤੀਆਂ ਦਾ ਧੰਨਵਾਦ ਕਰਦੇ ਹਾਂ। ਅੰਤ ਵਿਚ ਮੈਂ ਸਮੂਹ ਲੋਕਾਂ ਨੂੰ ਲਹਿਰ ਉਸਾਰਨ ਦੇ ਆਪਣੇ ਕੌੜੇ ਤਜ਼ਰਬੇ ਵਿੱਚੋਂ ਇਕ ਨਸੀਹਤ ਜ਼ਰੂਰ ਦੇਣਾ ਚਾਹਾਂਗਾ “ਲਹਿਰਾਂ ਉਸਾਰਨ ਲਈ, ਮਜ਼ਬੂਤ ਕਰਨ ਲਈ ਆਪਣਾ ਤਨ, ਮਨ ਅਤੇ ਧਨ ਜ਼ਰੂਰ ਅਰਪਤ ਕਰੋ। ਪਰ ਅਜਿਹਾ ਕਰਦੇ ਸਮੇਂ ਆਪਣੀ ਬੁੱਕਲ ਵਿਚ ਆਉਣ ਵਾਲੇ ਸੱਪਾਂ ਤੋਂ ਜ਼ਰੂਰ ਸਾਵਧਾਨ ਰਹੋ। ”

Exit mobile version