ਮੇਘ ਰਾਜ ਮਿੱਤਰ
? – ਵਾਈ-ਟੂ ਕੇ ਦੀ ਫੁੱਲ ਫਾਰਮ ਕੀ ਹੈ ? ਅਤੇ ਕੰਪਿਊਟਰ ਦੀ ਸਮੱਸਿਆ ਨੂੰ ਇਹ ਨਾਂ ਕਿਉਂ ਦਿੱਤਾ ਗਿਆ ?
? – ਸੁਬਾ ਅਤੇ ਸ਼ਾਮ ਨੂੰ ਸੂਰਜ ਦੀ ਟਿੱਕੀ ਸਾਨੂੰ ਗੋਲ ਕਿਉਂ ਵਿਖਾਈ ਦਿੰਦੀ ਹੈ ?
? – ਦੁਨੀਆਂ ਦਾ ਸਭ ਤੋਂ ਅਮੀਰ ਵਿਅਕਤੀ ਕੌਣ ਅਤੇ ਕਿੱਥੇ ਰਹਿਣ ਵਾਲਾ ਹੈ ?
? – ਕਈ ਵਾਰੀ ਬਿੱਲੀਆਂ ਦਾ ਰੰਗ ਡੱਬ ਖੜੱਬਾ ਕਿਉਂ ਹੋ ਜਾਂਦਾ ਹੈ ?
? – ਫਸੇਚਹੋਲੋਗੇ (ਸਾਈਕਾਲੋਜੀ) ਸ਼ਬਦ ਦੇ ਮੂਹਰੇ ਫ ਕਿਉਂ ਲਗਾਈ ਜਾਂਦੀ ਹੈ ?
? – ਵਾਹਣਾਂ ਦੇ ਟਾਇਰ ਕਾਲੇ ਰੰਗ ਦੇ ਹੀ ਕਿਉਂ ਬਣੇ ਹੁੰਦੇ ਹਨ ?
– ਤਰਸੇਮ ਸਿੰਘ ਰੰਘੜਿਆਲਵੀ ਵੀ.ਪੀ.ਓ. ਰੰਘੜਿਆਲ
– ਅੱਜ ਕੱਲ ਨਿੱਜੀ ਕੰਪਿਊਟਰ, ਸੁਪਰ ਕੰਪਿਊਟਰਾਂ ਰਾਹੀਂ ਬਹੁਤ ਸਾਰੇ ਹੋਰ ਨਿੱਜੀ ਕੰਪਿਊਟਰਾਂ ਨਾਲ ਜੁੜੇ ਹੁੰਦੇ ਹਨ। ਜੇ ਮੈਂ ਕਿਸੇ ਨਿੱਜੀ ਕੰਪਿਊਟਰ ਵਾਲੇ ਵਿਅਕਤੀ ਨੂੰ ਕੋਈ ਚਿੱਠੀ ਭੇਜਣੀ ਹੁੰਦੀ ਹੈ ਤਾਂ ਮੈਂ ਈ-ਮੇਲ ਦੀ ਵਰਤੋਂ ਕਰਦਾ ਹਾਂ। ਜਿਸ ਨਾਲ ਸੈਕਿੰਡ ਦੇ ਅੱਠਵੇਂ ਭਾਗ ਤੋਂ ਵੀ ਘੱਟ ਸਮੇਂ ਵਿੱਚ ਹੀ ਮੇਰੀ ਚਿੱਠੀ ਦੂਸਰੇ ਕੰਪਿਊਟਰ ਵਿੱਚ ਚਲੀ ਜਾਂਦੀ ਹੈ। ਵੈਬ ਸਾਈਟ ਰਾਹੀਂ ਅਸੀਂ ਆਪਣੇ ਜਾਂ ਆਪਣੀ ਜਥੇਬੰਦੀ ਜਾਂ ਅਦਾਰੇ ਬਾਰੇ ਕਾਫੀ ਜਾਣਕਾਰੀ ਕੁਝ ਸਫਿਆਂ ਵਿੱਚ ਪਾ ਲੈਂਦੇ ਹਾਂ। ਇਹ ਸਫੇ ਸਾਰੀ ਦੁਨੀਆਂ ਦੇ ਕੰਪਿਊਟਰ ਵੇਖ ਕੇ ਸਾਡੇ ਬਾਰੇ ਆਪਣੀ ਸਮਝ ਬਣਾ ਲੈਂਦੇ ਹਨ।
– Y2K ਦਾ ਮਤਲਬ Year 2000 ਹੈ।Y ਦਾ ਮਤਲਬ Year ਅਤੇ k ਦਾ ਮਤਲਬ Killo ਜਿਸਦਾ ਮਤਲਬ 1000 ਹੁੰਦਾ ਹੈ।
– ਸੁਬ੍ਹਾ ਸਵੇਰੇ ਸੂਰਜੀ ਕਿਰਨਾਂ ਨੂੰ ਸਾਡੇ ਖੇਤਰ ਤੱਕ ਪੁੱਜਣ ਲਈ ਹਵਾ ਵਿੱਚ ਵੱਧ ਦੂਰੀ ਤੈਅ ਕਰਨੀ ਪੈਂਦੀ ਹੈ। ਇਸ ਲਈ ਇਹਨਾਂ ਕਿਰਨਾਂ ਦੀ ਤੀਬਰਤਾ ਘੱਟ ਹੋ ਜਾਂਦੀ ਹੈ। ਇਸ ਲਈ ਸੂਰਜ ਵੱਲ ਅਸੀਂ ਵੇਖ ਸਕਦੇ ਹਾਂ ਤੇ ਇਹ ਸਾਨੂੰ ਗੋਲ ਵਿਖਾਈ ਦਿੰਦਾ ਹੈ।
– ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਬਿਲ ਗੇਟਸ ਹੈ। ਇਸਨੇ ਮਾਈਕਰੋ ਸਾਫਟ ਦੀ ਪ੍ਰੋਗਰਾਮਇੰਗ ਰਾਹੀਂ ਅਰਬਾਂ ਰੁਪਏ ਕੰਮਪਿਊਟਰ ਦੀ ਦੁਨੀਆਂ ਵਿੱਚੋਂ ਕਮਾਏ ਹਨ। ਇਹ ਅਮਰੀਕਾ ਦਾ ਰਹਿਣ ਵਾਲਾ ਹੈ।
– ਬਿੱਲੀਆਂ ਦਾ ਰੰਗ ਡੱਬ ਖੜੱਬਾ ਉਹਨਾਂ ਵੱਲੋਂ ਪ੍ਰਾਪਤ ਕੀਤੇ ਜੀਨਾਂ ਕਰਕੇ ਹੁੰਦਾ ਹੈ।
– Psychology ਸ਼ਬਦ ਦੀ P, Silent ਹੁੰਦੀ ਹੈ।
– ਵਾਹਣਾਂ ਦੇ ਟਾਇਰ ਇਹਨਾਂ ਨੂੰ ਬਣਾਉਣ ਲਈ ਵਰਤੇ ਜਾਂਦੇ ਰਬੜ ਕਾਰਨ ਹੀ ਕਾਲੇ ਹੁੰਦੇ ਹਨ।
***