ਮੇਘ ਰਾਜ ਮਿੱਤਰ
– ਰਣਜੀਤ ਧੂਰਕੋਟ, ਜ਼ਿਲ੍ਹਾ ਲੁਧਿਆਣਾ
– ਹਰੀ ਮਿਰਚ ਵਿੱਚ ਕਲੋਰੋਫਿਲ ਹੁੰਦੀ ਹੈ ਜਿਸ ਕਾਰਨ ਇਸਦਾ ਰੰਗ ਹਰਾ ਹੁੰਦਾ ਹੈ। ਪਰ ਧੁੱਪ ਨਾ ਮਿਲਣ ਕਾਰਨ ਕਲੋਰੋਫਿਲ ਪੈਦਾ ਹੋਣੋ ਰੁਕ ਜਾਂਦੀ ਹੈ। ਅੰਦਰਲੇ ਰਸ ਕਾਰਨ ਮਿਰਚ ਦਾ ਰੰਗ ਲਾਲ ਹੋਣਾ ਸ਼ੁਰੂ ਹੋ ਜਾਂਦਾ ਹੈ।
***
? – ਬਰਮੂਦਾ ਤਿਕੋਣ ਅਤੇ ਉਡਨ ਤਸ਼ਤਰੀਆਂ ਕੀ ਹਨ, ਇਨ੍ਹਾਂ ਦੀ ਅਲੌਕਿਕਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਜਾਵੇ ਜੀ ?
? – ਭੂਚਾਲ ਅਤੇ ਤੂਫਾਨ ਕੀ ਸ਼ੈ ਹੈ, ਇਹ ਕਿਉਂ ਤੇ ਕਿਸ ਤਰ੍ਹਾਂ ਉਤਪੰਨ ਹੁੰਦੇ ਹਨ ਬਾਰੇ ਦੱਸਣ ਦੀ ਖੇਚਲ ਕਰਨੀ ਜੀ?
– ਤੇਜਾ ਸਿੰਘ ਮੈਨੇਜਰ ਗੁਰੂਦੁਆਰਾ ਸ਼੍ਰੀ ਹੇਮਕੁੰਟ ਸਾਹਿਬ (ਯੂ.ਪੀ.)
– ਅੰਧ ਮਹਾਂਸਾਗਰ ਵਿੱਚ ਇੱਕ ਸਮੁੰਦਰੀ ਇਲਾਕਾ ਹੈ। ਕਿਹਾ ਜਾਂਦਾ ਹੈ ਕਿ ਇਸ ਇਲਾਕੇ ਵਿੱਚ ਸਮੁੰਦਰੀ ਘੁੰਮਣ ਘੇਰੀਆਂ ਬਹੁਤ ਚੱਲਦੀਆਂ ਹਨ। ਜਿਹਨਾਂ ਕਾਰਨ ਬਹੁਤ ਸਾਰੇ ਸਮੁੰਦਰੀ ਜਹਾਜ਼ ਇਸ ਇਲਾਕੇ ਵਿੱਚ ਡੁੱਬੇ ਹਨ। ਪਰ ਬਹੁਤ ਸਾਰੇ ਹਵਾਈ ਜਹਾਜ਼ ਇਸ ਇਲਾਕੇ ਵਿੱਚ ਗਾਇਬ ਹੋ ਗਏ ਹਨ। ਅੰਧ ਵਿਸ਼ਵਾਸ਼ੀ ਲੋਕ ਇਸ ਇਲਾਕੇ ਨੂੰ ਅਸ਼ੁਭ ਮੰਨਦੇ ਹਨ। ਪਰ ਬਹੁਤ ਸਾਰੇ ਖੋਜੀਆਂ ਨੇ ਯਾਤਰਾਵਾਂ ਰਾਹੀਂ ਸਿੱਧ ਕਰ ਦਿੱਤਾ ਹੈ ਕਿ ਇਸ ਇਲਾਕੇ ਵਿੱਚ ਅਜਿਹਾ ਕੁਝ ਨਹੀਂ ਹੈ। ਉਡਣ ਤਸ਼ਤਰੀਆਂ ਦੀ ਕੋਈ ਹੋਂਦ ਨਹੀਂ ਹੁੰਦੀ। ਰੂਸ ਸੰਬੰਧੀ ਖੁਫੀਆ ਜਾਣਕਾਰੀ ਪ੍ਰਾਪਤ ਕਰਨ ਲਈ ਅਮਰੀਕਾ ਵੱਲੋਂ ਛੱਡੇ ਗਏ ਗੁਬਾਰੇ ਅਤੇ ਪਾਇਲੈਟ ਰਹਿਤ ਜਹਾਜ਼ ਇਸ ਸੰਬੰਧੀ ਅਫਵਾਹਾਂ ਫੈਲਾਉਣ ਵਿੱਚ ਸਹਾਈ ਹੋਏ ਹਨ।
– ਧਰਤੀ ਅੰਦਰਲੀਆਂ ਪਲੇਟਾਂ ਦੇ ਖਿਸਕਣ ਕਾਰਨ ਧਰਤੀ ਹਿਲਦੀ ਵੀ ਹੈ ਅਤੇ ਇਸ ਉੱਪਰ ਤੇ੍ਰੜਾਂ ਵੀ ਆਉਂਦੀਆਂ ਹਨ। ਧਰਤੀ ਦੀ ਇਸ ਹਿੱਲਜੁਲ ਨੂੰ ਭੂਚਾਲ ਕਹਿੰਦੇ ਹਨ। ਹਵਾ ਦੇ ਦਬਾਓ ਦੇ ਘਟਣ ਜਾਂ ਵਧਣ ਕਾਰਨ ਕਿਸੇ ਹੋਰ ਸਥਾਨ ਦੀਆਂ ਹਵਾਵਾਂ ਇੱਕ ਦੂਸਰੇ ਸਥਾਨ ਲਈ ਚੱਲ ਪੈਂਦੀਆਂ ਹਨ। ਇਹਨਾਂ ਹਵਾਵਾਂ ਦੀ ਤੇਜ਼ ਗਤੀ ਨੂੰ ਹੀ ਤੂਫਾਨ ਕਿਹਾ ਜਾਂਦਾ ਹੈ।
***