Site icon Tarksheel Society Bharat (Regd.)

?.ਆਕਾਸ਼ ਦਿਨੇ ਨੀਲਾ ਦਿਖਾਈ ਦਿੰਦਾ ਹੈ, ਰਾਤ ਨੂੰ ਕਾਲਾ ਕਿਉਂ?

ਮੇਘ ਰਾਜ ਮਿੱਤਰ

?. ਕੀ ਧਰਤੀ ਭਵਿੱਖ ਵਿੱਚ ਕਿਸੇ ਗ੍ਰਹਿ ਜਾਂ ਤਾਰੇ ਨਾਲ ਟਕਰਾ ਕੇ ਨਸ਼ਟ ਹੋ ਸਕਦੀ ਹੈ, ਇਸ ਹਾਲਤ ਵਿੱਚ ਮਨੁੱਖ ਦਾ ਕੀ ਬਣੇਗਾ?
– ਸੁਖਮਿੰਦਰ ਸਿੰਘ ਤੂਰ, ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)
1. ਨੀਲੇ ਰੰਗ ਦੀ ਵਿਖੰਡਣ ਸ਼ਕਤੀ ਸਾਰੇ ਰੰਗਾਂ ਤੋਂ ਵੱਧ ਹੈ। ਸੂਰਜ ਦੀਆਂ ਕਿਰਨਾਂ ਆਕਾਸ਼ ਵਿਚਲੇ ਕਣਾਂ ਨਾਲ ਟਕਰਾ ਕੇ ਵਿਖੰਡਤ ਹੁੰਦੀਆਂ ਹਨ ਤੇ ਇਸ ਤਰ੍ਹਾਂ ਸਾਨੂੰ ਆਕਾਸ਼ ਨੀਲਾ ਵਿਖਾਈ ਦਿੰਦਾ ਹੈ। ਰਾਤ ਨੂੰ ਸੂਰਜ ਧਰਤੀ ਦੇ ਉਲਟੇ ਪਾਸੇ ਹੁੰਦਾ ਹੈ। ਸੌਰ ਕਿਰਣਾਂ, ਕਣਾਂ ਤੇ ਪੈਂਦੀਆਂ ਹੀ ਨਹੀਂ ਇਸ ਲਈ ਸਾਡੀਆਂ ਅੱਖਾਂ ਵੱਲ ਨੂੰ ਵਿਖੇਪਤ ਹੀ ਨਹੀਂ ਹੁੰਦੀਆਂ।
2. ਕਿਉਂਕਿ ਸੂਰਜ ਤੋਂ ਬਗੈਰ ਸਭ ਤੋਂ ਨਜ਼ਦੀਕੀ ਤਾਰਾ 4.3 ਪ੍ਰਕਾਸ਼ ਵਰੇ੍ਹ ਦੂਰ ਹੈ। ਇਸ ਲਈ ਕਿਸੇ ਤਾਰੇ ਦੇ ਆਪਣੇ ਸਥਾਨ ਤੋਂ ਤੁਰਕੇ ਧਰਤੀ ਤੱਕ ਪਹੁੰਚਣ ਲਈ ਲੱਖਾਂ ਵਰੇ੍ਹ ਲੱਗਣਗੇ। ਧਰਤੀ ਤੇ ਮਨੁੱਖੀ ਦੂਰਬੀਨਾਂ ਨੂੰ ਇਸ ਗੱਲ ਦਾ ਪਤਾ ਲੱਖਾਂ ਵਰੇ੍ਹ ਪਹਿਲਾਂ ਹੀ ਲੱਗ ਜਾਣਾ ਹੈ। ਇਸ ਕੰਮ ਲਈ ਵਿਗਿਆਨਕ ਤਾਰਾ ਮੰਡਲਾਂ ਦੀ ਫੋਟੋ ਵੱਖ-ਵੱਖ ਸਮੇਂ ਤੇ ਖਿੱਚਦੇ ਰਹਿੰਦੇ ਹਨ। ਫਿਰ ਉਹਨਾਂ ਦੇ ਨੈਗੇਟਿਵ ਇੱਕ ਦੂਜੇ ਉੱਪਰ ਰੱਖ ਕੇ ਵੇਖ ਲੈਂਦੇ ਹਨ। ਕਿਹੜਾ ਤਾਰਾ ਕਿਸ ਗਤੀ ਨਾਲ ਕਿੱਧਰ ਨੂੰ ਜਾ ਰਿਹਾ ਹੈ। ਜਦੋਂ ਵੀ ਕੋਈ ਗ੍ਰਹਿ ਜਾਂ ਤਾਰਾ ਧਰਤੀ ਵੱਲ ਨੂੰ ਆ ਰਿਹਾ ਹੋਵੇਗਾ। ਉਸ ਵੱਲ ਨੂੰ ਰਾਕੇਟਾਂ ਰਾਹੀਂ ਪ੍ਰਮਾਣੂ ਬੰਬਾਂ ਦੀ ਵਾਛੜ ਕਰਕੇ ਉਸਨੂੰ ਨਸ਼ਟ ਕਰ ਦਿੱਤਾ ਜਾਵੇਗਾ ਜਾਂ ਉਸਦਾ ਰੁੱਖ ਮੋੜ ਦਿੱਤਾ ਜਾਵੇਗਾ। ਜੇ ਅਜਿਹਾ ਹੋਣਾ ਸੰਭਵ ਨਹੀਂ ਹੋਵੇਗਾ ਤਾਂ ਮਨੁੱਖ ਜਾਤੀ ਕਿਸੇ ਹੋਰ ਗ੍ਰਹਿ ਤੇ ਜਾ ਆਪਣੇ ਡੇਰੇ ਵਸਾਏਗੀ।
***
?. ਵਿਗਿਆਨ ਜੋਤੀ ਦਾ ਮਈ-ਜੂਨ ਅੰਕ ਪੜ੍ਹਿਆ। ਗਿਆਨ-ਵਿਗਿਆਨ ਨਾਲ ਭਰਪੂਰ ਇਹ ਅੰਕ ਜਿੱਥੇ ਮੀਲ ਪੱਥਰ ਹੈ ਉੱਥੇ ਅੰਤ `ਚ ਇੱਕ ਟਿੱਪਣੀ ਤੇ ਦਿਮਾਗ ਥੋੜ੍ਹਾ ਜਿਹਾ ਚਕਰਾ ਗਿਆ ਜਿਸ `ਚ ਲਿਖਿਆ ਸੀ ਕਿ ‘‘ਹੁਣ ਮਰਿਆਂ ਨਾਲ ਗੱਲਾਂ ਕੀਤੀਆਂ ਜਾ ਸਕਣਗੀ।’’ ਇਹ ਕਿਸ ਤਰ੍ਹਾਂ ਸੰਭਵ ਹੈ ਦੱਸਣਾ ?
– ਕੁਲਵਿੰਦਰ ਕੌਸ਼ਲ, ਪੰਜ ਗਰਾਈਆਂ (ਸੰਗਰੂਰ)
ਮਰਿਆਂ ਨਾਲ ਗੱਲਾਂ ਤਾਂ ਉਹਨਾਂ ਦੀਆਂ ਆਪਣੀ ਜ਼ਿੰਦਗੀ ਵਿੱਚ ਕੀਤੀਆਂ ਗੱਲਾਂ ਦੀ ਰੀਕਾਰਡਿੰਗ ਵਿੱਚੋਂ ਅੰਸ਼ ਕੱਢ ਕੇ ਕੰਪਿਊਟਰ ਰਾਹੀਂ ਤੋੜ ਮਰੋੜ ਕੇ ਕੀਤੀਆਂ ਜਾ ਸਕਦੀਆਂ ਹਨ।
***

Exit mobile version