ਮੇਘ ਰਾਜ ਮਿੱਤਰ
? – ਤੁਸੀਂ ਕੁਦਰਤ ਦਾ ਨਾਂ ਕਿਸ ਨੂੰ ਦਿੰਦੇ ਹੋ, ਕੀ ਰੱਬ ਨੂੰ ? ਜੇ ਰੱਬ ਨੂੰ ਨਹੀਂ ਤਾਂ ਕਿਸ ਨੂੰ ?
? – ਦੁਨੀਆਂ ਦੇ ਪ੍ਰਸਿੱਧ ਹੀਰੇ ‘ਕੋਹਿਨੂਰ’ ਦੀ ਇੰਨੀ ਪ੍ਰਸਿੱਧੀ ਕਿਉਂ ਹੋਈ ? ਉਸ ਵਿੱਚ ਅਜਿਹਾ ਕੀ ਸੀ ਜੋ ਦੂਸਰੇ ਹੀਰਿਆਂ ਨਾਲੋਂ ਵੱਖਰਾ ਸੀ ?
? – ਸੂਰਜ ਮੁਖੀ ਦਾ ਫੁੱਲ ਆਪਣਾ ਮੁਖ ਹਮੇਸ਼ਾ ਹੀ ਸੂਰਜ ਵੱਲ ਕਿਉਂ ਰੱਖਦਾ ਹੈ ? ਉਹ ਸੂਰਜ ਵਾਂਗ ਹੀ ਮੁਖ ਕਿਉਂ ਘੁਮਾਉਂਦਾ ਹੈ ?
– ਲਖਵੀਰ ਸਿੰਘ ਰਟੋਲ, ਪਿੰਡ ਤੇ ਡਾ: ਸਰੌਦ, ਤਹਿ: ਮਲੇਰਕੋਟਲਾ
ਉੱਤਰ – (1) ਓਜ਼ੋਨ ਦੀ ਪਰਤ ਵਿੱਚ ਛੇਕ ਸਿਰਫ਼ ਕੀੜੇ ਮਾਰ ਦਵਾਈਆਂ ਦੀ ਘੱਟ ਵਰਤੋਂ ਨਾਲ ਹੀ ਬੰਦ ਕੀਤੇ ਜਾ ਸਕਦੇ ਹਨ। ਦਵਾਈਆਂ ਦੀ ਵੱਧ ਵਰਤੋਂ ਕਾਰਨ ਹੀ ਇਹ ਛੇਕ ਵੱਡੇ ਹੋ ਰਹੇ ਹਨ।
2. ਬ੍ਰਹਿਮੰਡ ਅਰਬਾਂ ਗਲੈਕਸੀਆਂ ਦਾ ਸਮੂਹ ਹੈ ਹਰ ਗਲੈਕਸੀ ਵਿੱਚ ਅਰਬਾਂ ਤਾਰੇ ਹਨ। ਇਸ ਸਾਰੇ ਖਲਿਆਰੇ ਨੂੰ ਅਸੀਂ ਕੁਦਰਤ ਦਾ ਨਾਂ ਦਿੰਦੇ ਹਾਂ। ਰੱਬ ਨਹੀਂ ਹੈ। ਰੱਬ ਦੀ ਹੋਂਦ ਨੂੰ ਦਰਸਾਉਣ ਵਾਲਿਆਂ ਦੀ ਇਹ ਜ਼ੁੰਮੇਵਾਰੀ ਹੈ ਕਿ ਜੇ ਉਹ ਕਹਿੰਦੇ ਹਨ ਕਿ ਰੱਬ ਹੈ ਤਾਂ ਉਸਨੂੰ ਸਿੱਧ ਕਰਨਾਂ ਵੀ ਉਹਨਾਂ ਦੀ ਜ਼ੁੰਮੇਵਾਰੀ ਹੈ।
3. ਉਸ ਸਮੇਂ ਉਪਲਬਧ ਹੀਰਿਆਂ ਵਿੱਚੋਂ ਕੋਹਿਨੂਰ ਵੱਡਾ ਵੀ ਸੀ ਤੇ ਸੁੰਦਰ ਵੀ ਸੀ।
4. ਸੂਰਜ ਮੁਖੀ ਦੇ ਫੁੱਲ ਬਾਰੇ ਵੇਖਣ ਲਈ ਪੁਸਤਕ ਕਣ ਕਣ ਵਿੱਚ ਵਿਗਿਆਨ ਪੜਨੀ ਚਾਹੀਦੀ ਹੈ।