ਮੇਘ ਰਾਜ ਮਿੱਤਰ
? – ਸਾਡੇ ਕ੍ਰਿਕਟ ਖਿਡਾਰੀ ਸਚਿਨ, ਦਰਾਵਿੜ, ਜਡੇਜਾ ਵਗੈਰਾ ਆਪਣੇ ਗਲ ਵਿੱਚ ਤਵੀਤ ਜਾਂ ਕੋਈ ਧਾਗਾ ਵਗੈਰਾ ਪਾ ਕੇ ਰੱਖਦੇ ਹਨ, ਕੀ ਧਾਗੇ ਜਾਂ ਤਵੀਤ ਨਾਲ ਇਨ੍ਹਾਂ ਦੀ ਸਫਲਤਾ ਦਾ ਕੋਈ ਰਾਜ਼ ਹੈ ?
? – ਜਦੋਂ ਬੱਦਲਵਾਈ ਦੇ ਦਿਨਾਂ `ਚ ਅਸੀਂ ਰੇਡੀਓ ਸੁਣਦੇ ਹਾਂ ਤਾਂ ਆਸਮਾਨੀ ਬਿਜਲੀ ਦੀ ਗੜਗੜਾਹਟ ਬਹੁਤ ਸੁਣਾਈ ਦਿੰਦੀ ਹੈ। ਕੀ ਸਾਡੇ ਸਾਇੰਸਦਾਨਾਂ ਕੋਲ ਇਸ ਨੂੰ ਰੋਕਣ ਦਾ ਕੋਈ ਉਪਾਅ ਨਹੀਂ ?
– ਲਾਲ ਸਿੰਘ ‘ਲਾਈਨਮੈਨ’, ਲਾਡਬੰਜ਼ਾਰਾਂ ਕਲਾਂ (ਸੰਗਰੂਰ)
ਉੱਤਰ – (1) ਭੀਮ ਦੁਆਰਾ ਹਾਥੀਆਂ ਦੇ ਉੱਪਰ ਸਿੱਟੇ ਜਾਣ ਦੀ ਗੱਲ ਬਿਲਕੁਲ ਹੀ ਝੂਠੀ ਹੈ। ਹਾਂ ਅੱਜ ਦੀਆਂ ਹਾਲਤਾਂ ਵਿੱਚ ਹੀ ਰਾਕਟਾਂ ਦੁਆਰਾ ਉਪਗ੍ਰਹਿ ਨੂੰ ਅਸਮਾਨ ਵਿੱਚ ਭੇਜਿਆ ਜਾਂਦਾ ਹੈ।
2. ਜੇ ਗਲੇ ਵਿੱਚ ਤਵੀਤ ਪਾਉਣ ਨਾਲ ਹੀ ਸਫਲਤਾ ਮਿਲਦੀ ਹੁੰਦੀ ਤਾਂ ਸਾਡੇ ਹੋਰ ਖਿਡਾਰੀ ਵੀ ਓਲੰਪਿਕ ਖੇਡਾਂ ਵਿੱਚੋਂ ਕੋਈ ਨਾ ਕੋਈ ਤਗਮਾ ਜ਼ਰੂਰ ਲੈ ਆਉਂਦੇ। ਅਸਲ ਵਿੱਚ ਖੇਡਾਂ ਵਿੱਚ ਉਹ ਵਿਅਕਤੀ ਹੀ ਵੱਧ ਕਾਮਯਾਬ ਹੁੰਦੇ ਹਨ ਜਿਹੜੇ ਵਿਗਿਆਨਕ ਆਧਾਰ `ਤੇ ਆਪਣੀ ਪੈ੍ਰਕਟਿਸ ਕਰਦੇ ਹਨ।
3. ਅਸਲ ਵਿੱਚ ਬਰਸਾਤਾਂ ਦੇ ਦਿਨਾਂ ਵਿੱਚ ਅੱਡ ਅੱਡ ਆਵਿ੍ਰਤੀ ਵਾਲੀਆਂ ਧੁਨੀ ਤਰੰਗਾਂ ਪੈਦਾ ਹੁੰਦੀਆਂ ਹਨ। ਜਿਹਨਾਂ ਨੂੰ ਸਾਡੇ ਰੇਡੀਓ ਬਗੈਰਾ ਫੜ ਲੈਂਦੇ ਹਨ। ਰੇਡੀਓ ਖਾਸ ਆਵਿ੍ਰਤੀ ਤੇ ਉੱਪਰ ਚੱਲ ਰਿਹਾ ਹੁੰਦਾ ਹੈ। ਸੋ ਕੋਈ ਨਾ ਕੋਈ ਆਵਾਜ਼ ਸੁਣਾਈ ਦੇ ਜਾਣਾ ਸੁਭਾਵਿਕ ਹੁੰਦਾ ਹੈ।